ਨੇਪਾਲੀ ਨੇਤਾ ਪ੍ਰਚੰਡ ’ਤੇ ਨੌਜਵਾਨ ਨੇ ਸੁੱਟੀ ਜੁੱਤੀ, ਕੀਤਾ ਗ੍ਰਿਫਤਾਰ

Monday, Mar 02, 2020 - 02:22 AM (IST)

ਨੇਪਾਲੀ ਨੇਤਾ ਪ੍ਰਚੰਡ ’ਤੇ ਨੌਜਵਾਨ ਨੇ ਸੁੱਟੀ ਜੁੱਤੀ, ਕੀਤਾ ਗ੍ਰਿਫਤਾਰ

ਕਾਠਮੰਡੂ (ਭਾਸ਼ਾ) - ਸੱਤਾਧਾਰੀ ਨੇਪਾਲ ਕਮਿਊਨਿਸਟ ਪਾਰਟੀ ਦੇ ਪ੍ਰਧਾਨ ਪੁਸ਼ਪ ਕਮਲ ਦਹਿਲ ਪ੍ਰਚੰਡ ’ਤੇ ਐਤਵਾਰ ਨੂੰ ਇੱਥੇ ਇਕ ਜਨਤਕ ਸਮਾਰੋਹ ਦੌਰਾਨ ਨੌਜਵਾਨ ਨੇ ਜੁੱਤੀ ਸੁੱਟ ਦਿੱਤੀ। ਜੁਮਲਾ ਜ਼ਿਲੇ ਦੇ ਨਿਵਾਸੀ 22 ਸਾਲਾ ਨੌਜਵਾਨ ਨੇ ਜੁੱਤੀ ਕਿਉਂ ਸੁੱਟੀ ਇਸ ਦਾ ਕਾਰਣ ਅਜੇ ਤੱਕ ਨਹੀਂ ਪਤਾ ਲੱਗ ਸਕਿਆ। ਪਾਰਟੀ ਨੇਤਾਵਾਂ ਨੇ ਕਿਹਾ ਕਿ ਪ੍ਰਚੰਡ ਨੂੰ ਜੁੱਤੀ ਨਹੀਂ ਲੱਗੀ। ਕਮਿਊਨਿਸਟ ਨੇਤਾ ਭਰਤ ਮੋਹਨ ਅਧਿਕਾਰੀ ਦੀ ਪਹਿਲੀ ਬਰਸੀ ਮੌਕੇ ਇਹ ਸਮਾਰੋਹ ਆਯੋਜਿਤ ਕੀਤਾ ਗਿਆ ਸੀ। ਜੁੱਤੀ ਸੁੱਟਣ ਵਾਲਾ ਨੌਜਵਾਨ ਇਕ ਸਾਬਕਾ ਮਾਓਵਾਦੀ ਲੜਾਕੇ ਦਾ ਪੁੱਤਰ ਹੈ। ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।


author

Khushdeep Jassi

Content Editor

Related News