ਨਕਸ਼ਾ ਵਿਵਾਦ ''ਚ ਬੈਕਫੁੱਟ ''ਤੇ ਨੇਪਾਲ, ਭਾਰਤ ਦੇ ਇਲਾਕਿਆਂ ਨੂੰ ਆਪਣਾ ਦਿਖਾਉਣ ਦਾ ਪ੍ਰਸਤਾਵ ਲਿਆ ਵਾਪਸ

Wednesday, May 27, 2020 - 08:03 PM (IST)

ਕਾਠਮੰਡੂ (ਏ. ਐੱਨ. ਆਈ.)- ਭਾਰਤ ਦੇ 3 ਇਲਾਕੇ ਕਾਲਾ ਪਾਨੀ, ਲਿਪੁਲੇਖ ਤੇ ਲਿਮਪਿਆਧੁਰਾ ਨੂੰ ਆਪਣੇ ਨਵੇਂ ਨਕਸ਼ੇ 'ਚ ਦਿਖਾਉਣ ਨੂੰ ਲੈ ਕੇ ਜਾਰੀ ਵਿਵਾਦ ਦੇ ਵਿਚ ਨੇਪਾਲ ਹੁਣ ਬੈਕਫੁੱਟ 'ਤੇ ਆ ਗਿਆ ਹੈ। ਦਰਅਸਲ, ਨੇਪਾਲ ਵਲੋਂ ਜਾਰੀ ਨਵੇਂ ਨਕਸ਼ੇ ਨੂੰ ਦੇਸ਼ ਦੇ ਸੰਵਿਧਾਨ 'ਚ ਜੋੜਣ ਦੇ ਲਈ ਬੁੱਧਵਾਰ ਨੂੰ ਸੰਸਦ 'ਚ ਸੰਵਿਧਾਨਕ ਸੋਧ ਦਾ ਪ੍ਰਸਤਾਵ ਰੱਖਿਆ ਜਾਣਾ ਸੀ ਪਰ ਨੇਪਾਲ ਸਰਕਾਰ ਨੇ ਮੌਕੇ 'ਤੇ ਸੰਸਦ ਦੀ ਕਾਰਜਕਾਰੀ ਸੂਚੀ ਤੋਂ ਇਸ ਪ੍ਰਸਤਾਵ ਨੂੰ ਹਟਾ ਲਿਆ। ਨੇਪਾਲ ਦੇ ਸੱਤਾਧਾਰੀ ਤੇ ਪਾਰਟੀ ਵਿਰੋਧੀ ਦਲ ਦੋਵਾਂ ਦੀ ਆਪਸੀ ਸਹਿਮਤੀ ਨਾਲ ਹੀ ਸੰਵਿਧਾਨਕ ਸੋਧ ਬਿੱਲ ਨੂੰ ਫਿਲਹਾਲ ਸੰਸਦ ਦੀ ਕਾਰਜਾਰੀ ਸੂਚੀ ਤੋਂ ਹਟਾਇਆ ਗਿਆ ਹੈ। ਮੰਗਲਵਾਰ ਨੂੰ ਨੇਪਾਲ ਦੇ ਪ੍ਰਧਾਨ ਮੰਤਰੀ ਕੇ. ਪੀ. ਸ਼ਰਮਾ ਓਲੀ ਨੇ ਨਵੇਂ ਨਕਸ਼ੇ ਵਾਲੇ ਮੁੱਦੇ 'ਤੇ ਰਾਸ਼ਟਰੀ ਸਹਿਮਤੀ ਬਣਾਉਣ ਦੇ ਲਈ ਸਰਬ ਪਾਰਟੀ ਬੈਠਕ ਬੁਲਾਈ ਸੀ। ਇਸ ਬੈਠਕ 'ਚ ਸਾਰੇ ਦਲਾਂ ਦੇ ਨੇਤਾਵਾਂ ਨੇ ਭਾਰਤ ਦੇ ਨਾਲ ਗੱਲਬਾਤ ਕਰ ਕਿਸੇ ਵੀ ਮਾਮਲੇ ਨੂੰ ਹੱਲ ਕਰਨ ਦਾ ਸੁਝਾਅ ਦਿੱਤਾ ਸੀ।
ਭਾਰਤ ਦੇ ਨਾਲ ਦੁਵੱਲੇ ਗੱਲਬਾਤ ਦਾ ਮਾਹੌਲ ਬਣਾਉਣ ਦੇ ਲਈ ਨੇਪਾਲ ਨੇ ਆਪਣੇ ਵਲੋਂ ਇਹ ਕਦਮ ਚੁੱਕਿਆ ਹੈ। ਭਾਰਤੀ ਵਿਦੇਸ਼ ਮੰਤਰਾਲੇ ਨੇ ਨੇਪਾਲ ਨਾਲ ਗੱਲਬਾਤ ਦੇ ਲਈ ਮਾਹੌਲ ਬਣਾਉਣ ਦੀ ਮੰਗ ਕੀਤੀ ਸੀ। ਨੇਪਾਲ ਨੇ ਨਵੇਂ ਨਕਸ਼ੇ ਨੂੰ ਸੰਸਦ 'ਚ ਪੇਸ਼ ਨਾ ਕਰ ਕੂਟਨੀਤਿਕ ਰੂਪ ਨਾਲ ਪਰਿਪੱਕਤਾ ਦੀ ਉਦਾਹਰਣ ਦਿੱਤੀ ਹੈ।
ਭਾਰਤ ਨੇ ਜਤਾਈ ਸੀ ਸਖਤ ਪ੍ਰਤੀਕਿਰਿਆ
ਨੇਪਾਲ ਵਲੋਂ ਆਪਣੇ ਨਵੇਂ ਰਾਜਨੀਤਿਕ ਨਕਸ਼ੇ 'ਚ ਭਾਰਤੀ ਖੇਤਰ ਦਿਖਾਏ ਜਾਣ 'ਤੇ ਭਾਰਤੀ ਨੇ ਪ੍ਰਤੀਕਿਰਿਆ ਦਿੱਤੀ ਸੀ। ਵਿਦੇਸ਼ ਮੰਤਰਾਲੇ ਨੇ ਨੇਪਾਲ ਨੂੰ ਭਾਰਤ ਦੀ ਪ੍ਰਭੂਸੱਤਾ ਦੀ ਇੱਜ਼ਤ ਕਰਨ ਦੀ ਸਲਾਹ ਦਿੱਤੀ ਸੀ।


Gurdeep Singh

Content Editor

Related News