ਪਹਿਲੀ ਵਾਰ HIV ਪੀੜਤ ਸ਼ਖਸ ਨੇ ਮਾਊਂਟ ਐਵਰੈਸਟ ਕੀਤਾ ਫਤਹਿ

Friday, May 24, 2019 - 10:00 AM (IST)

ਪਹਿਲੀ ਵਾਰ HIV ਪੀੜਤ ਸ਼ਖਸ ਨੇ ਮਾਊਂਟ ਐਵਰੈਸਟ ਕੀਤਾ ਫਤਹਿ

ਕਾਠਮੰਡੂ (ਬਿਊਰੋ)— ਕਿਸੇ ਨੇ ਸੱਚ ਹੀ ਕਿਹਾ ਹੈ ਕਿ ਹੌਂਸਲਾ ਕਰਨ ਵਾਲੇ ਦੀ ਕਦੇ ਹਾਰ ਨਹੀਂ ਹੁੰਦੀ। ਅਜਿਹਾ ਹੀ ਹੌਂਸਲਾ 56 ਸਾਲਾ ਗੋਪਾਲ ਸ਼੍ਰੇਸ਼ਠ ਨੇ ਦਿਖਾਇਆ ਅਤੇ ਐੱਚ.ਆਈ. ਵੀ ਪੀੜਤ ਹੋਣ ਦੇ ਬਾਵਜੂਦ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਫਤਹਿ ਕੀਤੀ। ਨੇਪਾਲ ਦੇ ਪੋਖਰਾ ਦੇ ਰਹਿਣ ਵਾਲੇ ਗੋਪਾਲ ਸ਼੍ਰੇਸ਼ਠ ਮਾਊਂਟ ਐਵਰੈਸਟ ਫਤਹਿ ਕਰਨ ਵਾਲੇ ਪਹਿਲੇ ਅਜਿਹੇ ਪਰਬਤਾਰੋਹੀ ਬਣ ਗਏ ਹਨ ਜੋ ਐੱਚ.ਆਈ.ਵੀ. ਪੀੜਤ ਹਨ। 

PunjabKesari

ਨੇਪਾਲ ਦੀ ਸਮਾਚਾਰ ਏਜੰਸੀ ਮੁਤਾਬਕ ਪੋਖਰਾ ਵਿਚ ਰਤਨਚੌਕ ਨਿਵਾਸੀ 56 ਸਾਲਾ ਗੋਪਾਲ ਨੇ ਬੁੱਧਵਾਰ ਸਵੇਰੇ 8:15 ਵਜੇ 8848 ਮੀਟਰ ਉੱਚੇ ਮਾਊਂਟ ਐਵਰੈਸਟ ਦੇ ਸਿਖਰ 'ਤੇ ਕਦਮ ਰੱਖਿਆ। ਇਕ ਸਮਾਂ ਰਾਸ਼ਟਰੀ ਫੁੱਟਬਾਲ ਖਿਡਾਰੀ ਰਹੇ ਗੋਪਾਲ ਦੀ ਮਾਊਂਟ ਐਵਰੈਸਟ ਫਤਹਿ ਕਰਨ ਦੀ ਇਹ ਦੂਜੀ ਕੋਸ਼ਿਸ਼ ਸੀ। ਸਾਲ 2015 ਵਿਚ ਉਨ੍ਹਾਂ ਨੇ ਪਹਿਲੀ ਕੋਸ਼ਿਸ਼ ਕੀਤੀ ਸੀ ਪਰ ਭੂਚਾਲ ਆਉਣ ਕਾਰਨ ਐਵਰੈਸਟ ਬੇਸ ਕੈਂਪ ਤੋਂ ਉਨ੍ਹਾਂ ਨੂੰ ਵਾਪਸ ਪਰਤਣਾ ਪਿਆ ਸੀ। 

PunjabKesari

ਗੋਪਾਲ ਦੀ ਇਹ ਦੂਜੀ ਕੋਸ਼ਿਸ ਉਨ੍ਹਾਂ ਦੀ 'ਸਟੇਪ-ਅੱਪ ਮੁਹਿੰਮ : ਐਵਰੈਸਟ ਮੁਹਿੰਮ ਦੇ ਦੂਜੇ ਪੜਾਅ' ਦਾ ਹਿੱਸਾ ਸੀ। ਇਸ ਦੇ ਤਹਿਤ ਉਹ ਸਮਾਜ ਅਤੇ ਦੇਸ਼ ਵਿਚ ਐੱਚ.ਆਈ.ਵੀ. ਨਾਲ ਪ੍ਰਭਾਵਿਤ ਬੱਚਿਆਂ ਨੂੰ ਬਿਹਤਰ ਸਿੱਖਿਆ ਪ੍ਰਦਾਨ ਕਰਨ ਲਈ ਜਾਗਰੂਕਤਾ ਫੈਲਾਉਂਦੇ ਹਨ। ਆਪਣੀ ਇਸ ਸਫਲਤਾ ਨਾਲ ਗੋਪਾਲ ਨੇ ਸਾਬਤ ਕਰ ਦਿੱਤਾ ਹੈ ਕਿ ਐੱਚ.ਆਈ.ਵੀ. ਪੀੜਤ ਵਿਅਕਤੀ ਵੀ ਹਰ ਤਰ੍ਹਾਂ ਦੀ ਚੁਣੌਤੀ ਦਾ ਸਾਹਮਣਾ ਕਰ ਸਕਦਾ ਹੈ। ਗੋਪਾਲ ਨੂੰ ਸਿਰਿੰਜ਼ ਟੀਕੇ ਕਾਰਨ 25 ਸਾਲ ਪਹਿਲਾਂ ਐੱਚ.ਆਈ.ਵੀ. ਇਨਫੈਕਸ਼ਨ ਹੋਇਆ ਸੀ।


author

Vandana

Content Editor

Related News