ਨੇਪਾਲੀ ਸ਼ੇਰਪਾ ਕਾਮਿਰਿਤਾ ਨੇ 28ਵੀਂ ਵਾਰ ਮਾਊਂਟ ਐਵਰੈਸਟ ਫਤਿਹ ਕਰ ਕੇ ਬਣਾਇਆ ਨਵਾਂ ਵਿਸ਼ਵ ਰਿਕਾਰਡ

Tuesday, May 23, 2023 - 04:53 PM (IST)

ਨੇਪਾਲੀ ਸ਼ੇਰਪਾ ਕਾਮਿਰਿਤਾ ਨੇ 28ਵੀਂ ਵਾਰ ਮਾਊਂਟ ਐਵਰੈਸਟ ਫਤਿਹ ਕਰ ਕੇ ਬਣਾਇਆ ਨਵਾਂ ਵਿਸ਼ਵ ਰਿਕਾਰਡ

ਕਾਠਮੰਡੂ (ਭਾਸ਼ਾ)- ਨੇਪਾਲੀ ਪਰਬਤਾਰੋਹੀ ਕਾਮਿਰਿਤਾ ਸ਼ੇਰਪਾ ਨੇ ਮੰਗਲਵਾਰ ਨੂੰ ਰਿਕਾਰਡ 28ਵੀਂ ਵਾਰ ਮਾਊਂਟ ਐਵਰੈਸਟ ਫਤਿਹ ਕਰ ਦੁਨੀਆ ਦੀ ਸਭ ਤੋਂ ਉੱਚੀ ਚੋਟੀ 'ਤੇ ਸਭ ਤੋਂ ਜ਼ਿਆਦਾ ਚੜ੍ਹਾਈ ਕਰਨ ਦਾ ਆਪਣਾ ਹੀ ਰਿਕਾਰਡ ਤੋੜ ਦਿੱਤਾ। ਕਾਮਿਰਿਤਾ ਸ਼ੇਰਪਾ ਨੇ ਕਰੀਬ ਇਕ ਹਫ਼ਤਾ ਪਹਿਲਾਂ ਇਹ ਰਿਕਾਰਡ ਬਣਾਇਆ ਸੀ। 'ਮਾਊਂਟੇਨ' ਗਾਈਡ ਕਾਮਿਰਿਤਾ ਸ਼ੇਰਪਾ (53) ਮੰਗਲਵਾਰ ਸਵੇਰੇ ਕਰੀਬ 9:20 ਵਜੇ 8848.86 ਮੀਟਰ ਉੱਚੀ ਚੋਟੀ 'ਤੇ ਪਹੁੰਚੇ।

ਇਸ ਪਰਬਤਾਰੋਹੀ ਮੁਹਿੰਮ ਦਾ ਆਯੋਜਨ ਕਰਨ ਵਾਲੇ 'ਸੈਵਨ ਸਮਿਟ ਟ੍ਰੈਕ' ਦੇ ਮੈਨੇਜਰ ਚਾਂਗ ਦਾਵਾ ਸ਼ੇਰਪਾ ਨੇ ਇਹ ਜਾਣਕਾਰੀ ਦਿੱਤੀ। ਕਾਮਿਰਿਤਾ ਨੇ ਇਸ ਸੀਜ਼ਨ ਵਿੱਚ ਦੂਜੀ ਵਾਰ ਮਾਊਂਟ ਐਵਰੈਸਟ ਦੀ ਚੜ੍ਹਾਈ ਕੀਤੀ ਹੈ। ਇਸ ਤੋਂ ਪਹਿਲਾਂ 17 ਮਈ ਨੂੰ ਉਹ 27ਵੀਂ ਵਾਰ ਮਾਊਂਟ ਐਵਰੈਸਟ 'ਤੇ ਚੜ੍ਹੇ ਸਨ। ਇੱਕ ਦਿਨ ਪਹਿਲਾਂ ਹੀ ਇੱਕ ਹੋਰ ਸੀਨੀਅਰ ਸ਼ੇਰਪਾ ਪਾਸਾਂਗ ਦਾਵਾ ਨੇ ਕਮਿਰਿਤਾ ਦੇ ਪਿਛਲੇ ਰਿਕਾਰਡ ਦੀ ਬਰਾਬਰੀ ਕੀਤੀ ਸੀ।

ਇਸ ਤੋਂ ਇਕ ਦਿਨ ਬਾਅਦ ਕਾਮਿਰਿਤਾ ਨੇ ਇਕ ਵਾਰ ਫਿਰ ਦੁਨੀਆ ਦੀ ਸਭ ਤੋਂ ਉੱਚੀ ਚੋਟੀ 'ਤੇ ਸਭ ਤੋਂ ਵੱਧ ਵਾਰ ਪਹੁੰਚਣ ਦਾ ਰਿਕਾਰਡ ਆਪਣੇ ਨਾਂ ਕੀਤਾ। ਪੂਰਬੀ ਨੇਪਾਲ ਦੇ ਸੋਲੁਖੁੰਬੂ ਜ਼ਿਲ੍ਹੇ ਦੇ ਵਸਨੀਕ ਕਾਮਿਰਿਤਾ ਪਹਿਲੀ ਵਾਰ 13 ਮਈ 1994 ਨੂੰ ਮਾਊਂਟ ਐਵਰੈਸਟ 'ਤੇ ਪਹੁੰਚੇ ਸੀ। ਉਹ ਕਾਠਮੰਡੂ ਸਥਿਤ 'ਸੈਵਨ ਸਮਿਟ ਟ੍ਰੈਕ' ਵਿਚ ਸੀਨੀਅਰ ਗਾਈਡ ਵਜੋਂ ਕੰਮ ਕਰਦੇ ਹਨ। ਉਨ੍ਹਾਂ ਨੇ ਕਈ ਹੋਰ ਮਸ਼ਹੂਰ ਚੋਟੀਆਂ ਨੂੰ ਵੀ ਫਤਿਹ ਕੀਤਾ ਹੈ, ਜੋ 8,000 ਮੀਟਰ ਤੋਂ ਵੱਧ ਉੱਚੀਆਂ ਹਨ।


author

cherry

Content Editor

Related News