ਤਾਲਾਬੰਦੀ ਦੌਰਾਨ 8,000 ਤੋਂ ਜ਼ਿਆਦਾ ਵਿਦੇਸ਼ੀਆਂ ਨੇ ਛੱਡਿਆ ਨੇਪਾਲ

Wednesday, Jul 29, 2020 - 11:11 AM (IST)

ਤਾਲਾਬੰਦੀ ਦੌਰਾਨ 8,000 ਤੋਂ ਜ਼ਿਆਦਾ ਵਿਦੇਸ਼ੀਆਂ ਨੇ ਛੱਡਿਆ ਨੇਪਾਲ

ਕਾਠਮੰਡੂ (ਵਾਰਤਾ) : ਨੇਪਾਲ ਵਿਚ ਕੋਰੋਨਾ ਮਹਾਮਾਰੀ ਕਾਰਨ 24 ਮਾਰਚ ਤੋਂ ਲਾਗੂ ਤਾਲਾਬੰਦੀ ਦੌਰਾਨ ਹੁਣ ਤੱਕ 8,004 ਵਿਦੇਸ਼ੀਆਂ ਸਮੇਤ 15,000 ਤੋਂ ਜ਼ਿਆਦਾ ਲੋਕ ਹਵਾਈ ਮਾਰਗ ਰਾਹੀਂ ਨੇਪਾਲ ਛੱਡ ਚੁੱਕੇ ਹਨ। ਨੇਪਾਲ ਦੇ ਇਮੀਗ੍ਰੇਸ਼ਨ ਵਿਭਾਗ ਨੇ ਇਹ ਜਾਣਕਾਰੀ ਦਿੱਤੀ ਹੈ। ਦੇਸ਼ ਵਿਚ ਹਾਲਾਂਕਿ 22 ਮਾਰਚ ਤੋਂ ਨਿਰਧਾਰਤ ਕੌਮਾਂਤਰੀ ਉਡਾਣਾਂ ਮੁਅੱਤਲ ਹਨ। ਨੇਪਾਲ ਸਰਕਾਰ ਨੇ ਹਾਲਾਂਕਿ ਮਨੁੱਖੀ ਉਦੇਸ਼ ਲਈ ਅਤੇ ਡਾਕਟਰੀ ਉਪਕਰਨਾਂ ਦੀ ਡਿਲਿਵਰੀ ਲਈ ਚਾਟਰਡਰ ਉਡਾਣਾਂ ਦੀ ਇਜਾਜ਼ਤ ਦਿੱਤੀ ਹੈ। ਨੇਪਾਲ ਦੀ ਕੈਬਨਿਟ ਨੇ 20 ਜੁਲਾਈ ਨੂੰ ਲਗਭਗ 4 ਮਹੀਨੇ ਬਾਅਦ ਤਾਲਾਬੰਦੀ ਨੂੰ ਖ਼ਤਮ ਕਰਣ ਅਤੇ ਘਰੇਲੂ ਅਤੇ ਕੌਮਾਂਤਰੀ ਉਡਾਣਾਂ ਨੂੰ 17 ਅਗਸਤ ਤੋਂ ਫਿਰ ਤੋਂ ਸ਼ੁਰੂ ਕਰਣ ਦੀ ਇਜਾਜ਼ਤ ਦੇਣ ਦਾ ਫੈਸਲਾ ਕੀਤਾ।

ਇਮੀਗ੍ਰੇਸ਼ਨ ਵਿਭਾਗ ਨੇ ਆਪਣੀ ਵੈੱਬਸਾਈਟ 'ਤੇ ਦੱਸਿਆ ਕਿ 8,004 ਵਿਦੇਸ਼ੀਆਂ ਸਮੇਤ 15,688 ਲੋਕ ਵੱਖ-ਵੱਖ ਦੇਸ਼ਾਂ ਵੱਲੋਂ ਭੇਜੇ ਗਏ ਚਾਟਰਡਰ ਉਡਾਣਾਂ ਦੀ ਮਦਦ ਨਾਲ ਨੇਪਾਲ ਛੱਡ ਗਏ। ਇਮੀਗ੍ਰੇਸ਼ਨ ਵਿਭਾਗ ਦੇ ਸੂਚਨਾ ਅਧਿਕਾਰੀ ਰਾਮ ਚੰਦਰ ਤਿਵਾਰੀ ਨੇ ਦੱਸਿਆ ਕਿ ਨੇਪਾਲ ਛੱਡ ਕੇ ਜਾਣ ਵਾਲਿਆਂ ਵਿਚੋਂ ਜ਼ਿਆਦਾਤਰ ਵਿਦੇਸ਼ ਵਿਚ ਪੜ੍ਹ ਰਹੇ ਨੇਪਾਲੀ ਵਿਦਿਆਰਥੀ ਹਨ, ਜੋ ਤਾਲਾਬੰਦੀ ਤੋਂ ਪਹਿਲਾਂ ਨੇਪਾਲ ਆਏ ਸਨ ਜਾਂ ਨੇਪਾਲੀ ਲੋਕਾਂ ਦੇ ਅਜਿਹੇ ਰਿਸ਼ਤੇਦਾਰ ਜੋ ਵਿਦੇਸ਼ ਵਿਚ ਰਹਿ ਰਹੇ ਹਨ ਅਤੇ ਕੁੱਝ ਨੇਪਾਲੀ ਪ੍ਰਵਾਸੀ ਮਜ਼ਦੂਰ ਵੀ ਹਨ। ਵਿਭਾਗ ਅਨੁਸਾਰ ਤਾਲਾਬੰਦੀ ਦੌਰਾਨ ਨੇਪਾਲ ਛੱਡ ਕੇ ਜਾਣ ਵਾਲਿਆਂ ਵਿਚ ਸਭ ਤੋਂ ਜ਼ਿਆਦਾ ਅਮਰੀਕੀ ਨਾਗਰਿਕ ਹਨ। ਵਿਭਾਗ ਮੁਤਾਬਕ ਤਾਲਾਬੰਦੀ ਦੌਰਾਨ 1,214 ਅਮਰੀਕੀ ਨਾਗਰਿਕਾਂ ਅਤੇ ਉਸ ਦੇ ਬਾਅਦ 897 ਬ੍ਰਿਤਾਨੀ ਨਾਗਰਿਕਾਂ ਨੇ ਨੇਪਾਲ ਛੱਡਿਆ ਹੈ।


author

cherry

Content Editor

Related News