ਨੇਪਾਲ ''ਚ ਜ਼ਮੀਨ ਖਿਸਕਣ ਨਾਲ 12 ਲੋਕਾਂ ਦੀ ਮੌਤ, 19 ਲਾਪਤਾ

07/10/2020 4:28:17 PM

ਕਾਠਮੰਡੂ (ਭਾਸ਼ਾ) : ਪੱਛਮੀ ਨੇਪਾਲ ਵਿਚ ਲਗਾਤਾਰ ਮੀਂਹ ਪੈਣ ਦੇ ਬਾਅਦ ਜ਼ਮੀਨ ਖਿਸਕਣ ਕਾਰਨ ਘੱਟ ਤੋਂ ਘੱਟ 12 ਲੋਕਾਂ ਦੀ ਜਾਨ ਚਲੀ ਗਈ ਅਤੇ ਹੋਰ 19 ਲਾਪਤਾ ਹਨ। ਪੁਲਸ ਨੇ ਦੱਸਿਆ ਕਿ ਕਾਸਕੀ ਜ਼ਿਲ੍ਹੇ ਦੇ ਪੋਖਰਾ ਸ਼ਹਿਰ ਦੇ ਸਾਰੰਗਕੋਟ ਅਤੇ ਹੇਮਜਨ ਇਲਾਕਿਆਂ ਵਿਚ ਜ਼ਮੀਨ ਖਿਸਕਣ ਨਾਲ 3 ਬੱਚਿਆਂ ਸਮੇਤ 7 ਲੋਕਾਂ ਦੀ ਜਾਨ ਚਲੀ ਗਈ। ਪੁਲਸ ਨੇ ਦੱਸਿਆ ਕਿ ਪੋਖਰਾ ਦੇ ਸਾਰੰਗਕੋਟ ਇਲਾਕੇ ਵਿਚ ਸ਼ੁੱਕਰਵਾਰ ਤੜਕੇ ਜ਼ਮੀਨ ਖਿਸਕਣ ਕਾਰਨ ਇਕ ਘਰ ਢਹਿ-ਢੇਰੀ ਹੋ ਗਿਆ ਅਤੇ 5 ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ ਵਿਚ ਕਰੀਬ 10 ਲੋਕ ਜ਼ਖ਼ਮੀ ਵੀ ਹੋ ਗਏ ਅਤੇ ਵੱਖ-ਵੱਖ ਹਸਪਤਾਲਾਂ ਵਿਚ ਉਨ੍ਹਾਂ ਦਾ ਇਲਾਜ ਜਾਰੀ ਹੈ।

ਉਨ੍ਹਾਂ ਦੱਸਿਆ ਕਿ ਵੀਰਵਾਰ ਰਾਤ ਨੂੰ 2 ਵੱਖ-ਵੱਖ ਸਥਾਨਾਂ 'ਤੇ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ। ਲਾਮਜੁੰਗ ਜ਼ਿਲ੍ਹੇ ਦੇ ਵੇਸੀਸ਼ਹਿਰ ਵਿਚ ਜ਼ਮੀਨ ਖਿਸਕਣ ਨਾਲ ਇਕੋ ਪਰਿਵਾਰ ਦੇ 3 ਲੋਕਾਂ ਦੀ ਜਾਨ ਚਲੀ ਗਈ। ਉਥੇ ਹੀ ਰੁਕੁਮ ਜ਼ਿਲ੍ਹੇ ਦੇ ਆਠਬਿਸਕੋਟ ਵਿਚ 2 ਹੋਰ ਲੋਕ ਨੇ ਜਾਨ ਗਵਾਈ। ਇਸ ਦੌਰਾਨ ਜਾਜਰਕੋਟ ਜ਼ਿਲ੍ਹੇ ਵਿਚ ਜ਼ਮੀਨ ਖਿਸਕਣ ਨਾਲ 2 ਘਰ ਢਹਿ-ਢੇਰੀ ਹੋ ਗਏ ਅਤੇ ਹਾਦਸੇ ਦੇ ਬਾਅਦ ਤੋਂ ਹੀ 12 ਲੋਕ ਲਾਪਤਾ ਹਨ। ਮਿਆਗਦੀ ਜ਼ਿਲ੍ਹੇ ਵਿਚ ਵੀ 7 ਲੋਕ ਲਾਪਤਾ ਹਨ। ਉਨ੍ਹਾਂ ਦਾ ਘਰ ਵੀ ਜ਼ਮੀਨ ਖਿਸਕਣ ਨਾਲ ਢਹਿ ਗਿਆ। ਜੋਗੀਮਾਰਾ ਖੇਤਰ ਵਿਚ ਵਾਪਰੀ ਇਕ ਜ਼ਮੀਨ ਖਿਸਕਣ ਦੀ ਘਟਨਾ ਨਾਲ ਪੱਛਮੀ ਨੇਪਾਲ ਵਿਚ ਪ੍ਰਿਥੀ ਰਾਜ ਮਾਰਗ ਪ੍ਰਭਵਿਤ ਹੋਇਆ ਹੈ। ਦੇਸ਼ ਵਿਚ ਪਿਛਲੇ 48 ਘੰਟਿਆਂ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਨਾਰਾਇਣੀ ਅਤੇ ਹੋਰ ਪ੍ਰਮੁੱਖ ਨਦੀਆਂ ਵੀ ਨੱਕੋ-ਨੱਕ ਭਰ ਗਈਆਂ ਹਨ। ਮੌਸਮ ਵਿਗਿਆਨ ਵਿਭਾਗ ਨੇ ਅਗਲੇ 3 ਦਿਨ ਤੱਕ ਮਾਨਸੂਨ ਦਾ ਮੀਂਹ ਜਾਰੀ ਰਹਿਣ ਦਾ ਭਵਿੱਖਬਾਣੀ ਕੀਤੀ ਹੈ।


cherry

Content Editor

Related News