ਕੈਨੇਡਾ ਦੀ ਫੌਜ ਬਾਰੇ ਵਿਦੇਸ਼ ਮੰਤਰੀ ਨੇ ਸੰਸਦ ''ਚ ਦਿੱਤਾ ਬਿਆਨ, ਕਿਹਾ...

06/07/2017 11:13:01 AM

 
ਟੋਰਾਂਟੋ— ਕੈਨੇਡਾ ਦੀ ਵਿਦੇਸ਼ ਮਾਮਲਿਆਂ ਦੀ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਕਿਹਾ ਕਿ ਦੇਸ਼ ਨੂੰ ਹੁਣ ਆਪਣੀ ਫੌਜ 'ਤੇ ਵਧ ਖਰਚ ਕਰਨ ਦੀ ਲੋੜ ਹੈ, ਕਿਉਂਕਿ ਅਮਰੀਕਾ ਦੀ ਸੁਰੱਖਿਆ ਛੱਤਰੀ ਹੇਠ ਰਹਿਣ ਨਾਲ ਕੈਨੇਡਾ ਇਕ ਨਿਰਭਰ ਦੇਸ਼ ਬਣ ਜਾਵੇਗਾ। ਉਨ੍ਹਾਂ ਕਿਹਾ ਕਿ ਕੈਨੇਡਾ ਦਾ ਨਵਾਂ ਰੱਖਿਆ ਖਰਚ ਛੇਤੀ ਹੀ ਆਉਣਾ ਚਾਹੀਦਾ ਹੈ। ਕ੍ਰਿਸਟੀਆ ਕੱਲ ਭਾਵ ਮੰਗਲਵਾਰ ਨੂੰ ਸੰਸਦ 'ਚ ਬੋਲ ਰਹੀ ਸੀ। ਉਨ੍ਹਾਂ ਨੇ ਕਿਹਾ ਵਾਅਦਾ ਕੀਤਾ ਕਿ ਕੈਨੇਡਾ ਆਪਣੀ ਹਥਿਆਰਬੰਦ ਫੋਰਸ 'ਚ ਉੱਚਿਤ ਨਿਵੇਸ਼ ਲਈ ਵਚਨਬੱਧ ਹੈ। 
ਕ੍ਰਿਸਟੀਆ ਨੇ ਕਿਹਾ ਕਿ ਰੱਖਿਆ ਮੰਤਰੀ ਹਰਜੀਤ ਸੱਜਨ ਬੁੱਧਵਾਰ ਨੂੰ ਫੌਜ ਦੇ ਭਵਿੱਖ ਲਈ ਖਾਕਾ ਤਿਆਰ ਕਰਨਗੇ, ਜਿਸ 'ਚ ਰੱਖਿਆ ਨੀਤੀਆਂ ਦੀ ਸਮੀਖਿਆ ਤਹਿਤ ਇਕ ਲੰਬੇ ਸਮੇਂ ਦਾ ਬਜਟ ਵੀ ਸ਼ਾਮਲ ਹੋਵੇਗਾ। ਓਧਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਫੌਜੀ ਯੰਤਰਾਂ 'ਤੇ ਖਰਚ ਵਧਾਉਣ ਅਤੇ ਕੈਨੇਡਾਆਈ ਫੌਜੀਆਂ ਨੂੰ ਦਿੱਤੀ ਜਾਣ ਵਾਲੀਆਂ ਸੇਵਾਵਾਂ 'ਚ ਵੀ ਵਾਧਾ ਕਰੇਗੀ।
ਕ੍ਰਿਸਟੀਆ ਨੇ ਕਿਹਾ, ''ਸਾਡੇ ਦੋਸਤ ਅਤੇ ਸਹਿਯੋਗੀ ਵੈਸ਼ਵਿਕ ਲੀਡਰਸ਼ਿਪ ਵਿਚ ਆਪਣੀ ਭੂਮਿਕਾ 'ਤੇ ਸਵਾਲ ਕਰ ਰਹੇ ਹਨ ਅਤੇ ਇਸ ਤੱਥ ਦੇ ਮੱਦੇਨਜ਼ਰ ਸਾਨੂੰ ਬਾਕੀ ਸਾਰੇ ਦੇਸ਼ਾਂ ਲਈ ਆਪਣੀ ਸਪੱਸ਼ਟ ਨੀਤੀਆਂ ਤੈਅ ਕਰਨਾ ਜ਼ਰੂਰੀ ਹੋ ਜਾਂਦਾ ਹੈ।''


Related News