ਚੀਨ ਦੇ ਉੱਪ ਵਿਦੇਸ਼ ਮੰਤਰੀ ਉੱਚ ਪੱਧਰੀ ਬੈਠਕ ਲਈ ਪਹੁੰਚੇ ਨੇਪਾਲ
Monday, Jun 24, 2024 - 05:04 PM (IST)
ਕਾਠਮਾਂਡੂ (ਭਾਸ਼ਾ)- ਚੀਨ ਦੇ ਉੱਪ ਵਿਦੇਸ਼ ਮੰਤਰੀ ਸੁਨ ਵਿਦੋਂਗ ਤਿੰਨ ਦਿਨਾ ਅਧਿਕਾਰਤ ਯਾਤਰਾ 'ਤੇ ਸੋਮਵਾਰ ਨੂੰ ਕਾਠਮਾਂਡੂ ਪਹੁੰਚੇ। ਆਪਣੀ ਯਾਤਰਾ ਦੌਰਾਨ ਉਹ ਦੇਸ਼ ਦੇ ਸੀਨੀਅਰ ਲੀਡਰਸ਼ਿਪ ਨਾਲ ਮੁਲਾਕਾਤ ਕਰਨਗੇ ਅਤੇ ਨੇਪਾਲ-ਚੀਨ ਡਿਪਲੋਮੈਟ ਸਲਾਹਕਾਰ ਤੰਤਰ ਦੀ 16ਵੀਂ ਬੈਠਕ 'ਚ ਹਿੱਸਾ ਲੈਣਗੇ।
ਵਿਦੇਸ਼ ਮੰਤਰਾਲੇ ਦੇ ਸੰਯੁਕਤ ਸਕੱਤਰ ਕ੍ਰਿਸ਼ਨ ਪ੍ਰਸਾਦ ਢਕਾ ਨੇ ਇੱਥੇ ਤ੍ਰਿਭੁਵਨ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚਣ 'ਤੇ ਚੀਨੀ ਉੱਪ ਵਿਦੇਸ਼ ਮੰਤਰੀ ਦਾ ਸਵਾਗਤ ਕੀਤਾ।
ਵਿਦੇਸ਼ ਮੰਤਰਾਲਾ ਵਲੋਂ ਜਾਰੀ ਪ੍ਰੈੱਸ ਰਿਲੀਜ਼ ਅਨੁਸਾਰ, ਨੇਪਾਲ-ਚੀਨ ਡਿਪਲੋਮੈਟਿਕ ਸਲਾਹਕਾਰ ਤੰਤਰ ਦੀ 16ਵੀਂ ਬੈਠਕ ਮੰਗਲਵਾਰ ਨੂੰ ਰਾਜਧਾਨੀ ਕਾਠਮਾਂਡੂ 'ਚ ਹੋਵੇਗੀ। ਕਾਠਮਾਂਡੂ 'ਚ ਹੋਣ ਵਾਲੀ ਉੱਚ ਪੱਧਰੀ ਬੈਠਕ 'ਚ ਨੇਪਾਲ ਅਤੇ ਚੀਨ ਵਿਚਾਲੇ ਦੋ-ਪੱਖੀ ਸੰਬੰਧਾਂ ਅਤੇ ਦੋ-ਪੱਖੀ ਸਹਿਯੋਗ ਦੇ ਖੇਤਰਾਂ 'ਤੇ ਚਰਚਾ ਕੀਤੀ ਜਾਵੇਗੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e