ਜੈਸ਼ੰਕਰ ਦੀ UAE ਦੇ ਵਿਦੇਸ਼ ਮੰਤਰੀ ਨਾਲ ਮੁਲਾਕਾਤ, ਬੋਲੇ- ਰਣਨੀਤਕ ਸੰਬੰਧਾਂ ''ਤੇ ਹੋਈ ਡੂੰਘੀ ਗੱਲਬਾਤ
Monday, Jun 24, 2024 - 11:11 AM (IST)
ਦੁਬਈ (ਭਾਸ਼ਾ)- ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਆਪਣੇ ਯੂਏਈ ਦੇ ਹਮਰੁਤਬਾ ਅਬਦੁੱਲਾ ਬਿਨ ਜ਼ਾਇਦ ਅਲ ਨਾਹਯਾਨ ਨਾਲ ਦੋਹਾਂ ਦੇਸ਼ਾਂ ਦਰਮਿਆਨ ਲਗਾਤਾਰ ਵਧਦੇ ਵਿਆਪਕ ਰਣਨੀਤਕ ਸਬੰਧਾਂ 'ਤੇ 'ਸਕਾਰਾਤਮਕ ਅਤੇ ਡੂੰਘਾਈ ਨਾਲ' ਗੱਲਬਾਤ ਕੀਤੀ ਅਤੇ ਖੇਤਰੀ ਅਤੇ ਵਿਸ਼ਵ ਮੁੱਦਿਆਂ 'ਤੇ ਵੀ ਚਰਚਾ ਕੀਤੀ। ਐਤਵਾਰ ਨੂੰ ਸੰਯੁਕਤ ਅਰਬ ਅਮੀਰਾਤ ਦੀ ਯਾਤਰਾ 'ਤੇ ਆਏ ਜੈਸ਼ੰਕਰ ਨੇ ਅਬੂ ਧਾਬੀ 'ਚ ਪ੍ਰਸਿੱਧ ਬੀਏਪੀਐੱਸ ਹਿੰਦੂ ਮੰਦਰ ਦੇ ਦਰਸ਼ਨ ਕੀਤੇ ਅਤੇ ਅਲ ਨਾਹਯਾਨ ਨੂੰ ਮਿਲਣ ਤੋਂ ਪਹਿਲਾਂ 10ਵੇਂ ਅੰਤਰਰਾਸ਼ਟਰੀ ਯੋਗ ਦਿਵਸ ਦੇ ਜਸ਼ਨਾਂ 'ਚ ਹਿੱਸਾ ਲਿਆ। ਉਨ੍ਹਾਂ ਨੇ ਸੰਯੁਕਤ ਅਰਬ ਅਮੀਰਾਤ ਦੇ ਆਪਣੇ ਹਮਰੁਤਾਬ ਨਾਲ ਮੁਲਾਕਾਤ ਕਰਨ ਤੋਂ ਬਾਅਦ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਪੋਸਟ 'ਚ ਕਿਹਾ,''ਅਬੂ ਧਾਬੀ 'ਚ ਯੂਏਈ ਦੇ ਵਿਦੇਸ਼ ਮੰਤਰੀ ਅਬਦੁਲ ਬਿਨ ਜਾਏਦ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ।'' ਜੈਸ਼ੰਕਰ ਨੇ ਕਿਹਾ, "ਸਾਡੀ ਲਗਾਤਾਰ ਵਧਦੀ ਵਿਆਪਕ ਰਣਨੀਤਕ ਸਾਂਝੇਦਾਰੀ 'ਤੇ ਸਕਾਰਾਤਮਕ ਅਤੇ ਡੂੰਘਾਈ ਨਾਲ ਗੱਲਬਾਤ ਹੋਈ। ਖੇਤਰੀ ਅਤੇ ਵਿਸ਼ਵ ਮੁੱਦਿਆਂ 'ਤੇ ਉਨ੍ਹਾਂ ਨਾਲ (ਅਲ ਨਾਹਯਾਨ ਨਾਲ) ਹੋਈ ਚਰਚਾ ਅਤੇ ਉਨ੍ਹਾਂ ਦੇ ਵਿਚਾਰਾਂ ਦੀ ਸ਼ਲਾਘਾ ਕਰਦਾ ਹਾਂ।''
ਜੈਸ਼ੰਕਰ ਨੇ ਅਬੂ ਧਾਬੀ 'ਚ ਬੀਏਪੀਐੱਸ ਹਿੰਦੂ ਮੰਦਰ ਦੇ ਦਰਸ਼ਨ ਕੀਤੇ, ਜਿਸ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਸਾਲ 14 ਫਰਵਰੀ ਨੂੰ ਕੀਤਾ ਸੀ। ਉਨ੍ਹਾਂ ਨੇ 'ਐਕਸ' 'ਤੇ ਇਕ ਪੋਸਟ 'ਚ, 'ਇਸ ਮੰਦਰ ਨੂੰ 'ਭਾਰਤ-ਯੂਏਈ ਦੋਸਤੀ ਦਾ ਪ੍ਰਤੱਖ ਪ੍ਰਤੀਕ' ਦੱਸਿਆ। ਜੈਸ਼ੰਕਰ ਨੇ ਮੰਦਰ 'ਚ ਬੋਚਾਸਨਵਾਸੀ ਅਕਸ਼ਰ ਪੁਰਸ਼ੋਤਮ ਸੰਸਥਾ (ਬੀਏਪੀਐਸ) ਦੇ ਅਹੁਦਾ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਬੀਏਪੀਐੱਸ ਨੇ UAE ਵੱਲੋਂ ਦਾਨ ਕੀਤੀ ਜ਼ਮੀਨ 'ਤੇ ਮੰਦਰ ਬਣਵਾਇਆ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਅਬੂ ਧਾਬੀ ਮਿਊਜ਼ੀਅਮ ਕੰਪਲੈਕਸ, ਲੂਵਰ 'ਚ ਭਾਰਤੀ ਦੂਤਘਰ ਦੁਆਰਾ ਆਯੋਜਿਤ 10ਵੇਂ ਅੰਤਰਰਾਸ਼ਟਰੀ ਯੋਗ ਦਿਵਸ ਸਮਾਰੋਹ 'ਚ ਹਿੱਸਾ ਲਿਆ। ਇਹ ਪ੍ਰੋਗਰਾਮ ਕਰੀਬ 30 ਮਿੰਟ ਤੱਕ ਚੱਲਿਆ, ਜਿਸ 'ਚ ਕਈ ਦੇਸ਼ਾਂ ਦੇ ਲੋਕਾਂ ਨੇ ਹਿੱਸਾ ਲਿਆ। ਜੈਸ਼ੰਕਰ ਦੀ ਅਬੂ ਧਾਬੀ ਦੀ ਇਕ ਦਿਨਾ ਯਾਤਰਾ ਦੇ ਮੱਦੇਨਜ਼ਰ ਨਵੀਂ ਦਿੱਲੀ 'ਚ ਵਿਦੇਸ਼ ਮੰਤਰਾਲਾ ਨੇ ਕਿਹਾ ਸੀ ਕਿ ਉਨ੍ਹਾਂ ਦੀ ਯਾਤਰਾ ਖੇਤਰੀ ਅਤੇ ਗਲੋਬਲ ਵਿਕਾਸ ਦੇ ਨਾਲ-ਨਾਲ ਭਾਰਤ ਅਤੇ ਭਾਰਤ ਦਰਮਿਆਨ ਵਿਆਪਕ ਰਣਨੀਤਕ ਸਾਂਝੇਦਾਰੀ ਦੇ ਸਮੁੱਚੇ ਦ੍ਰਿਸ਼ ਦੀ ਸਮੀਖਿਆ ਕਰਨ ਦਾ ਮੌਕਾ ਪ੍ਰਦਾਨ ਕਰੇਗੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e