US ਦੇ ਉੱਪ ਵਿਦੇਸ਼ ਮੰਤਰੀ ਦਾ ਵੱਡਾ ਬਿਆਨ, ''ਅਮਰੀਕਾ ਨੂੰ ਸਾਇੰਸ ''ਚ ਭਾਰਤੀ ਵਿਦਿਆਰਥੀਆਂ ਦੀ ਲੋੜ, ਚੀਨੀਆਂ ਦੀ ਨਹੀਂ
Wednesday, Jun 26, 2024 - 11:07 AM (IST)
ਵਾਸ਼ਿੰਗਟਨ (ਰਾਜ ਗੋਗਨਾ)- ਅਮਰੀਕਾ ਦੇ ਉੱਪ ਵਿਦੇਸ਼ ਮੰਤਰੀ ਕਰਟ ਕੈਂਪਬੈਲ ਨੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਹੈ ਕਿ ਭਾਰਤੀ ਵਿਦਿਆਰਥੀਆਂ ਦਾ ਅਮਰੀਕਾ 'ਚ ਵਿਗਿਆਨ ਦੀ ਪੜ੍ਹਾਈ ਲਈ ਸਵਾਗਤ ਹੈ ਪਰ ਅਸੀਂ ਚੀਨੀ ਵਿਦਿਆਰਥੀ ਨਹੀਂ ਚਾਹੁੰਦੇ ਹਾਂ। ਅਮਰੀਕੀ ਯੂਨੀਵਰਸਿਟੀਆਂ ਸੁਰੱਖਿਆ ਚਿੰਤਾਵਾਂ ਕਾਰਨ ਅਧਿਐਨ ਲਈ ਚੀਨੀਆਂ ਨੂੰ ਸੰਵੇਦਨਸ਼ੀਲ ਤਕਨੀਕਾਂ ਤੱਕ ਸੀਮਿਤ ਕਰ ਰਹੀਆਂ ਹਨ। ਜਦੋਂ ਅਮਰੀਕਾ ਦੇ ਨੌਜਵਾਨਾਂ ਦੀ ਵਿਗਿਆਨ, ਤਕਨਾਲੋਜੀ, ਇੰਜਨੀਅਰਿੰਗ ਅਤੇ ਗਣਿਤ ਦੇ ਵਿਸ਼ਿਆਂ 'ਚ ਘੱਟ ਦਿਲਚਸਪੀ ਹੈ ਤਾਂ ਅਸੀਂ ਅੰਤਰਰਾਸ਼ਟਰੀ ਵਿਦਿਆਰਥੀਆਂ 'ਤੇ ਜ਼ੋਰ ਦੇ ਰਹੇ ਹਾਂ ਪਰ ਉਨ੍ਹਾਂ ਵਿਦਿਆਰਥੀਆਂ ਨੂੰ ਭਾਰਤ ਤੋਂ ਆਉਣਾ ਚਾਹੀਦਾ ਹੈ ਨਾ ਕਿ ਚੀਨ ਤੋਂ। ਉਨ੍ਹਾਂ ਕਿਹਾ,''ਚੀਨੀ ਸੰਯੁਕਤ ਰਾਜ ਅਮਰੀਕਾ 'ਚ ਪੜ੍ਹ ਰਹੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਸਭ ਤੋਂ ਵੱਡੀ ਗਿਣਤੀ ਹੈ।
ਸਾਲ 2022-23 'ਚ 2.90 ਲੱਖ ਚੀਨੀ ਵਿਦਿਆਰਥੀ ਅਮਰੀਕਾ 'ਚ ਪੜ੍ਹ ਰਹੇ ਸਨ, ਕਿਉਂਕਿ ਅਮਰੀਕਾ ਅਤੇ ਚੀਨ ਦੇ ਵਿਚਕਾਰ ਕੂਟਨੀਤਕ ਅਤੇ ਆਰਥਿਕ ਸਬੰਧ ਵਿਗੜਦੇ ਜਾ ਰਹੇ ਹਨ, ਦੋਵਾਂ ਦੇਸ਼ਾਂ ਵਿਚਕਾਰ ਵਿਗਿਆਨ ਦੇ ਖੇਤਰ 'ਚ ਸਮਰਥਨ ਘੱਟ ਰਿਹਾ ਹੈ। ਇੰਨੇ ਸਾਲਾਂ ਬਾਅਦ ਚੀਨੀ ਵਿਦਿਆਰਥੀਆਂ ਨੂੰ ਹੁਣ ਸ਼ੱਕ ਦੀ ਨਜ਼ਰ ਨਾਲ ਇੱਥੇ ਦੇਖਿਆ ਜਾਂਦਾ ਹੈ। ਕੈਂਪਬੈਲ ਨੇ ਇਹ ਵੀ ਸਪੱਸ਼ਟ ਕੀਤਾ ਕਿ ਭਾਵੇਂ ਚੀਨੀ ਵਿਦਿਆਰਥੀ ਸਮਾਜਿਕ ਵਿਗਿਆਨ ਅਤੇ ਮਨੋਵਿਗਿਆਨ ਵਰਗੇ ਵਿਸ਼ਿਆਂ ਦਾ ਅਧਿਐਨ ਕਰਨ ਲਈ ਆ ਸਕਦੇ ਹਨ ਪਰ ਉਨ੍ਹਾਂ ਨੂੰ ਵਿਗਿਆਨ ਤੋਂ ਦੂਰ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਚੀਨ ਦੀ ਪਹਿਲ ਡੋਨਾਲਡ ਟਰੰਪ ਦੇ ਸਮੇਂ ਸ਼ੁਰੂ ਹੋਈ ਸੀ। ਜਿਸ ਦਾ ਮੂਲ ਉਦੇਸ਼ ਚੀਨੀ ਜਾਸੂਸੀ ਤੋਂ ਬੌਧਿਕ ਸੰਪੱਤੀ ਦੀ ਰੱਖਿਆ ਕਰਨਾ ਸੀ। ਹਾਲਾਂਕਿ ਬਾਈਡੇਨ ਪ੍ਰਸ਼ਾਸਨ 'ਚ ਇਹ ਪਹਿਲਕਦਮੀ ਮਾਰ ਦਿੱਤੀ ਗਈ ਸੀ। ਉਦੋਂ ਹੀ ਅਮਰੀਕਾ 'ਚ ਏਸ਼ੀਆਈ ਮੂਲ ਦੇ ਲੋਕਾਂ ਖ਼ਿਲਾਫ਼ ਨਸਲਵਾਦ ਨੂੰ ਉਤਸ਼ਾਹਿਤ ਕੀਤਾ ਗਿਆ ਸੀ। ਇਸ ਸਵਾਲ ਦੇ ਜਵਾਬ 'ਚ ਕੈਂਪਬੈਲ ਨੇ ਕਿਹਾ ਕਿ ਚੀਨੀ ਵਿਦਿਆਰਥੀ ਚਾਹੁੰਦੇ ਹਨ ਕਿ ਉੱਚ ਸਿੱਖਿਆ ਜਾਰੀ ਰਹੇ ਪਰ ਇਰਾਦਾ ਇਸ ਨੂੰ ਕੁਝ ਖਾਸ ਕਿਸਮ ਦੀ ਪੜ੍ਹਾਈ ਤੱਕ ਸੀਮਤ ਕਰਨ ਦਾ ਹੈ। ਵਿਗਿਆਨ ਦੇ ਖੇਤਰ ਵਿੱਚ ਵਿਦਿਆਰਥੀਆਂ ਦੀ ਘਾਟ ਨੂੰ ਪੂਰਾ ਕਰਨ ਦਾ ਇੱਕ ਵੱਡਾ ਸਰੋਤ ਭਾਰਤੀ ਹੀ ਹਨ।
ਇਹ ਵੀ ਪੜ੍ਹੋ : ਇਹ ਹਨ ਦੁਨੀਆ ਦੀਆਂ 6 ਸਭ ਤੋਂ ਬਜ਼ੁਰਗ ਭੈਣਾਂ, ਵਿਸ਼ਵ ਰਿਕਾਰਡ 'ਚ ਦਰਜ ਹੋਇਆ ਨਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e