ਸਿੰਧ ਸੂਬੇ ’ਚ 600 ਤੋਂ ਜ਼ਿਆਦਾ ਅਧਿਕਾਰੀ ਭ੍ਰਿਸ਼ਟਾਚਾਰ ਮਾਮਲਿਆਂ ''ਚ ਫਸੇ
Tuesday, Nov 09, 2021 - 11:45 AM (IST)
ਗੁਰਦਾਸਪੁਰ/ਕਰਾਚੀ (ਜ.ਬ.)- ਪਾਕਿਸਤਾਨ ਰਾਸ਼ਟਰੀ ਜਵਾਬਦੇਹੀ ਬਿਊਰੋ ਸਿੰਧ ਸੂਬੇ ਵੱਲੋਂ ਅਦਾਲਤਾਂ ਦੇ ਆਦੇਸ਼ ’ਤੇ ਤਿਆਰ ਕੀਤੀ ਗਈ ਰਿਪੋਰਟ ਅੱਜ ਅਦਾਲਤ ’ਚ ਜਮ੍ਹਾ ਕਰਵਾਈ ਗਈ। ਇਸ ਰਿਪੋਰਟ ’ਚ 602 ਅਧਿਕਾਰੀਆਂ ਦੇ ਖ਼ਿਲਾਫ਼ 108 ਕੇਸਾਂ ’ਚ ਕਾਰਵਾਈ ਚੱਲਣ ਦੀ ਗੱਲ ਕੀਤੀ ਗਈ ਹੈ, ਜਿਨ੍ਹਾਂ ’ਚ ਸਿੰਧ ਸੂਬੇ ਦੇ ਸਾਬਕਾ ਮੁੱਖ ਸਕੱਤਰ ਮੁਹੰਮਦ ਸਦੀਕ ਮੇਮਨ ਅਤੇ ਇੰਸਪੈਕਟਰ ਜਨਰਲ ਪੁਲਸ ਗੁਲਾਮ ਹੈਦਰ ਵੀ ਸ਼ਾਮਲ ਹਨ।
ਪੜ੍ਹੋ ਇਹ ਅਹਿਮ ਖਬਰ - ਨਿਊਜ਼ੀਲੈਂਡ ਦੀ ਮਸਜਿਦ 'ਤੇ ਗੋਲੀਬਾਰੀ ਕਰਨ ਵਾਲਾ ਵਿਅਕਤੀ ਸਜ਼ਾ ਖ਼ਿਲਾਫ਼ ਦਾਇਰ ਕਰੇਗਾ ਅਪੀਲ
ਸੂਤਰਾਂ ਦੇ ਅਨੁਸਾਰ ਰਿਪੋਰਟ ’ਚ ਕਿਹਾ ਗਿਆ ਹੈ ਕਿ ਜਿਨ੍ਹਾਂ 464 ਭ੍ਰਿਸ਼ਟ ਅਧਿਕਾਰੀਆਂ ਨੇ ਸਵੈ ਇੱਛਾ ਨਾਲ ਭ੍ਰਿਸ਼ਟਾਚਾਰ ਤੋਂ ਇਕੱਠੀ ਕੀਤੀ ਗਈ ਰਾਸ਼ੀ ਵਾਪਸ ਜਮ੍ਹਾ ਕਰਵਾ ਦਿੱਤੀ ਹੈ, ਉਹ ਇਨ੍ਹਾਂ 602 ਤੋਂ ਜ਼ਿਆਦਾ ਹੈ। ਜਦਕਿ 41 ਸਾਬਕਾ ਭ੍ਰਿਸ਼ਟ ਅਧਿਕਾਰੀਆਂ ਨੇ ਰਾਸ਼ਟਰੀ ਜਵਾਬਦੇਹੀ ਬਿਊਰੋ ਨਾਲ ਸਮਝੌਤਾ ਕਰਨ ਦੇ ਪ੍ਰਾਰਥਨਾ ਪੱਤਰ ਰੱਖੇ ਹਨ। ਸੂਤਰਾਂ ਅਨੁਸਾਰ ਇਨ੍ਹਾਂ ਭ੍ਰਿਸ਼ਟ ਅਧਿਕਾਰੀਆਂ ਨੇ ਕਰੀਬ 1550 ਕਰੋੜ ਰੁਪਏ ਦਾ ਘਪਲਾ ਕੀਤਾ ਹੈ।