ਯੁੱਧਗ੍ਰਸਤ ਸੀਰੀਆ ''ਚ ਕਰੀਬ 5 ਲੱਖ ਲੋਕ ਆਪਣੇ ਘਰਾਂ ਨੂੰ ਪਰਤੇ

Friday, Jun 30, 2017 - 10:13 PM (IST)

ਯੁੱਧਗ੍ਰਸਤ ਸੀਰੀਆ ''ਚ ਕਰੀਬ 5 ਲੱਖ ਲੋਕ ਆਪਣੇ ਘਰਾਂ ਨੂੰ ਪਰਤੇ

ਜਿਨੇਵਾ— ਸੰਯੁਕਤ ਰਾਸ਼ਟਰ ਸ਼ਰਣਾਰਥੀ ਏਜੰਸੀ ਨੇ ਕਿਹਾ ਹੈ ਕਿ ਸੀਰੀਆ ਤੋਂ ਉੱਜੜੇ ਹੋਏ ਲੋਕਾਂ 'ਚੋਂ ਕਰੀਬ ਪੰਜ ਲੱਖ ਲੋਕ ਇਸ ਸਾਲ ਦੀ ਸ਼ੁਰੂਆਤ ਤੋਂ ਹੁਣ ਤੱਕ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਲੱਭਣ ਤੇ ਸੰਪਤੀ ਦਾ ਪਤਾ ਲਗਾਉਣ ਦੇ ਲਈ ਆਪਣੇ ਘਰਾਂ ਨੂੰ ਪਰਤ ਆਏ ਹਨ। 
ਏਜੰਸੀ ਨੇ ਕਿਹਾ ਕਿ ਸੀਰੀਆ 'ਚ ਸਾਲ 2017 'ਚ ਖੁਦ ਘਰ ਪਰਤਣ ਦੀ ਪ੍ਰਵਿਰਤੀ ਦੇਖਣ ਨੂੰ ਮਿਲੀ ਹੈ। ਯੂ.ਐਅਨ.ਐੱਚ.ਆਰ. ਦੇ ਬੁਲਾਰੇ ਨੇ ਜਿਨੇਵਾ 'ਚ ਪੱਤਰਕਾਰ ਸੰਮੇਲਨ ਦੌਰਾਨ ਕਿਹਾ ਕਿ ਜਨਵਰੀ ਤੋਂ ਹੁਣ ਤੱਕ ਯੁੱਧਗ੍ਰਸਤ ਦੇਸ਼ 'ਚ 4,40,000 ਲੋਕ ਆਪਣੇ ਘਰਾਂ 'ਚ ਪਰਤ ਰਹੇ ਹਨ। ਲੋਕ ਮੁੱਖ ਰੂਪ 'ਚ ਅਲੇਪੋ, ਹਾਮਾ, ਹੋਬਸ ਤੇ ਦਮਿਸ਼ਚਕ ਵੱਲ ਪਰਤ ਰਹੇ ਹਨ। ਏਜੰਸੀ ਦੇ ਮੁਤਾਬਕ ਗੁਆਂਢੀ ਦੇਸ਼ਾਂ 'ਚ ਵੀ 31,000 ਸ਼ਰਣਾਰਥੀ ਆਪਣੇ ਘਰਾਂ 'ਚ ਪਰਤ ਆਏ ਹਨ।


Related News