ਨਾਈਜ਼ੀਰੀਆ 'ਚ ਸਕੂਲ 'ਤੇ ਹਮਲਾ, ਕਰੀਬ 400 ਬੱਚੇ ਅਗਵਾਹ

Sunday, Dec 13, 2020 - 09:39 PM (IST)

ਅਬੁਜਾ - ਨਾਈਜ਼ੀਰੀਆ ਦੇ ਉੱਤਰੀ ਕਾਤਸਿਨਾ ਸੂਬੇ ਵਿਚ ਕੁਝ ਅਣਪਛਾਤੇ ਹਥਿਆਰਬੰਦ ਲੋਕਾਂ ਨੇ ਇਕ ਸਕੂਲ 'ਤੇ ਹਮਲਾ ਕਰ ਕਰੀਬ 400 ਬੱਚਿਆਂ ਨੂੰ ਅਗਵਾਹ ਕਰ ਲਿਆ ਹੈ। ਨਾਈਜ਼ੀਰੀਆ ਦੇ ਵੈਨਗਾਡਰ ਨਾਂ ਦੀ ਅਖਬਾਰ ਨੇ ਅਧਿਕਾਰੀਆਂ ਦੇ ਹਵਾਲੇ ਤੋਂ ਇਹ ਜਾਣਕਾਰੀ ਦਿੱਤੀ। ਇਹ ਘਟਨਾ ਸ਼ੁੱਕਰਵਾਰ ਦੀ ਹੈ ਜਦ ਕੰਕਾਰਾ ਸਰਕਾਰੀ ਸੈਕੰਡਰੀ ਸਕੂਲ 'ਤੇ ਕੁਝ ਹਥਿਆਰਬੰਦ ਲੋਕਾਂ ਨੇ ਹਮਲਾ ਕਰ ਦਿੱਤਾ। ਸਕੂਲ ਦੇ ਸੁਰੱਖਿਆ ਕਰਮੀਆਂ ਦੀ ਹੱਤਿਆ ਕਰਨ ਤੋਂ ਬਾਅਦ ਬੰਦੂਕਧਾਰੀ ਸਕੂਲ ਦੇ ਕੰਪਲੈਕਸ ਵਿਚ ਦਾਖਲ ਹੋਏ।

ਹਮਲੇ ਵੇਲੇ 800 ਤੋਂ ਜ਼ਿਆਦਾ ਬੱਚੇ ਸਕੂਲ ਵਿਚ ਮੌਜੂਦ ਸਨ। ਬੰਦੂਕਧਾਰੀਆਂ ਨੇ ਕਿੰਨੇ ਬੱਚਿਆਂ ਨੂੰ ਅਗਵਾਹ ਕੀਤਾ ਹੈ, ਇਸ ਬਾਰੇ ਵਿਚ ਹੁਣ ਤੱਕ ਕੋਈ ਸਪੱਸ਼ਟ ਜਾਣਕਾਰੀ ਉਪਲੱਬਧ ਨਹੀਂ ਹੈ। ਹਮਲੇ ਦੌਰਾਨ ਵੱਡੀ ਗਿਣਤੀ ਵਿਚ ਸਕੂਲ ਦੇ ਬੱਚੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਲੁਕ ਗਏ। ਸਿੱਖਿਆ ਕਮਿਸ਼ਨਰ ਬਾਦਮਾਸੀ ਚਾਰਾਂਚੀ ਨੇ ਦੱਸਿਆ ਕਿ 406 ਬੱਚੇ ਸੁਰੱਖਿਅਤ ਵਾਪਸ ਪਰਤ ਚੁੱਕੇ ਹਨ ਜਦਕਿ ਹੋਰ ਲਾਪਤਾ ਬੱਚਿਆਂ ਦਾ ਵੀ ਅਜੇ ਤੱਕ ਪਤਾ ਨਹੀਂ ਲੱਗ ਪਾਇਆ। ਅਧਿਕਾਰੀ ਮੁਤਾਬਕ ਇਹ ਬੱਚੇ ਪੂਰੀ ਰਾਤ ਆਲੇ-ਦੁਆਲੇ ਦੀਆਂ ਝਾਂੜੀਆਂ ਵਿਚ ਲੁਕੇ ਰਹੇ ਅਤੇ ਸਵੇਰ ਹੋਣ ਤੋਂ ਬਾਅਦ ਆਪਣੇ-ਆਪਣੇ ਘਰਾਂ ਨੂੰ ਪਰਤ ਗਏ। ਨਾਈਜ਼ੀਰੀਆ ਪੁਲਸ, ਫੌਜ ਅਤੇ ਹਵਾਈ ਫੌਜ ਵੀ ਲਾਪਤਾ ਬੱਚਿਆਂ ਦਾ ਪਤਾ ਲਗਾਉਣ ਲਈ ਸਕੂਲ ਪ੍ਰਸ਼ਾਸਨ ਨਾਲ ਮਿਲ ਕੇ ਕੰਮ ਕਰ ਰਹੀ ਹੈ। ਨਾਈਜ਼ੀਰੀਆ ਦੇ ਰਾਸ਼ਟਰਪਤੀ ਮੁਹੰਮਦ ਬੁਹਾਰੀ ਨੇ ਇਸ ਹਮਲੇ ਦੀ ਨਿੰਦਾ ਕਰਦੇ ਹੋਏ ਜ਼ਿੰਮੇਵਾਰ ਲੋਕਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਨੋਟ - ਨਾਈਜ਼ੀਰੀਆ 'ਚ ਸਕੂਲ 'ਤੇ ਹਮਲਾ, ਕਰੀਬ 400 ਬੱਚੇ ਅਗਵਾਹ। ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ ਜੀ।


Khushdeep Jassi

Content Editor

Related News