ਲੰਡਨ ਤੋਂ ਪਾਕਿ ਪਰਤੇ ਨਵਾਜ਼ ਸ਼ਰੀਫ਼ ਸਜ਼ਾ ਖ਼ਿਲਾਫ਼ ਵਿਚਾਰ ਅਧੀਨ ਅਪੀਲਾਂ ਨੂੰ ਨਵੇਂ ਸਿਰੇ ਤੋਂ ਕਰਨਗੇ ਦਾਇਰ

Monday, Oct 23, 2023 - 01:58 PM (IST)

ਇਸਲਾਮਾਬਾਦ (ਭਾਸ਼ਾ)- ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਪਾਕਿਸਤਾਨ ਪਰਤਣ 'ਤੇ ਐਵਨਫੀਲਡ ਅਪਾਰਟਮੈਂਟ ਅਤੇ ਅਲ-ਅਜ਼ੀਜ਼ੀਆ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿਚ ਆਪਣੀ ਸਜ਼ਾ ਖਿਲਾਫ ਪੈਂਡਿੰਗ (ਵਿਚਾਰ ਅਧੀਨ) ਅਪੀਲਾਂ ਨਵੇਂ ਸਿਰੇ ਤੋਂ ਦਾਇਰ ਕਰਨ ਲਈ ਅਰਜ਼ੀਆਂ 'ਤੇ ਦਸਤਖ਼ਤ ਕੀਤੇ। ਤਿੰਨ ਵਾਰ ਦੇ ਪ੍ਰਧਾਨ ਮੰਤਰੀ ਅਤੇ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਲ.-ਐੱਨ.) ਦੇ ਮੁਖੀ 73 ਸਾਲਾ ਸ਼ਰੀਫ ਲੰਡਨ 'ਚ ਆਪਣੇ 4 ਸਾਲ ਦੇ ਸਵੈ-ਜਲਾਵਤਨ ਤੋਂ ਬਾਅਦ ਸ਼ਨੀਵਾਰ ਨੂੰ ਪਾਕਿਸਤਾਨ ਪਰਤੇ ਸਨ।

ਇਹ ਵੀ ਪੜ੍ਹੋ: ਅਮਰੀਕਾ 'ਚ ਕਾਰ ਹਾਦਸੇ ਮਗਰੋਂ 66 ਸਾਲਾ ਜਸਮੇਰ ਸਿੰਘ ਦੀ ਕੁੱਟਮਾਰ, ਇਲਾਜ ਦੌਰਾਨ ਤੋੜਿਆ ਦਮ

ਸ਼ਰੀਫ ਨੇ ਸ਼ਨੀਵਾਰ ਨੂੰ ਇਸਲਾਮਾਬਾਦ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਅਰਜ਼ੀਆਂ 'ਤੇ ਦਸਤਖ਼ਤ ਕੀਤੇ। ਪੀ.ਐੱਮ.ਐੱਲ.-ਐੱਨ. ਦੇ ਵਕੀਲ ਨੇ ਡਾਨ ਅਖ਼ਬਾਰ ਨੂੰ ਦੱਸਿਆ ਕਿ ਉਨ੍ਹਾਂ ਦੀ ਕਾਨੂੰਨੀ ਟੀਮ ਵੱਲੋਂ ਤਿਆਰ ਅਰਜ਼ੀਆਂ ਇਸਲਾਮਾਬਾਦ ਹਾਈ ਕੋਰਟ ਦੇ ਡਿਵੀਜ਼ਨ ਬੈਂਚ 'ਚ ਦਾਇਰ ਕੀਤੀਆਂ ਜਾਣਗੀਆਂ ਅਤੇ ਇਸ 'ਤੇ 24 ਅਕਤੂਬਰ ਨੂੰ ਸੁਣਵਾਈ ਹੋਣ ਦੀ ਸੰਭਾਵਨਾ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਸ਼ਰੀਫ ਦੀ ਕਾਨੂੰਨੀ ਟੀਮ ਗ੍ਰਿਫ਼ਤਾਰੀ ਤੋਂ ਸੁਰੱਖਿਆ ਦੇ ਮੱਦੇਨਜ਼ਰ ਜ਼ਮਾਨਤ ਲਈ ਇਕ ਪਟੀਸ਼ਨ ਵੀ ਦਾਇਰ ਕਰੇਗੀ।

ਇਹ ਵੀ ਪੜ੍ਹੋ: 'ਆਪ੍ਰੇਸ਼ਨ ਅਜੈ' ਤਹਿਤ ਇਜ਼ਰਾਈਲ ਤੋਂ 143 ਲੋਕਾਂ ਨੂੰ ਲੈ ਕੇ 6ਵੀਂ ਫਲਾਈਟ ਦਿੱਲੀ ਹਵਾਈ ਅੱਡੇ 'ਤੇ ਹੋਈ ਲੈਂਡ

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਸ ਤੋਂ ਇਲਾਵਾ, ਸ਼ਰੀਫ ਨੇ ਉਸੇ ਦਿਨ ਜਵਾਬਦੇਹੀ ਅਦਾਲਤ ਵਿਚ ਪੇਸ਼ ਹੋਣਾ ਹੈ । ਸਾਬਕਾ ਪ੍ਰਧਾਨ ਮੰਤਰੀ ਸ਼ਰੀਫ ਨੂੰ ਐਵੇਨਫੀਲਡ ਅਤੇ ਅਲ-ਅਜ਼ੀਜ਼ੀਆ ਮਾਮਲਿਆਂ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਤੋਸ਼ਾਖਾਨਾ ਵਾਹਨ ਮਾਮਲੇ ਵਿੱਚ ਭਗੌੜਾ ਘੋਸ਼ਿਤ ਕੀਤਾ ਗਿਆ ਸੀ, ਜੋ ਇਸਲਾਮਾਬਾਦ ਦੀ ਜਵਾਬਦੇਹੀ ਅਦਾਲਤ ਵਿੱਚ ਵਿਚਾਰ ਅਧੀਨ ਹੈ। ਜਦੋਂ ਸ਼ਰੀਫ 2019 'ਚ ਮੈਡੀਕਲ ਆਧਾਰ 'ਤੇ ਬ੍ਰਿਟੇਨ ਰਵਾਨਾ ਹੋਏ, ਤਾਂ ਉਹ ਇਨ੍ਹਾਂ ਮਾਮਲਿਆਂ 'ਚ ਜ਼ਮਾਨਤ 'ਤੇ ਸਨ।

ਇਹ ਵੀ ਪੜ੍ਹੋ: ਬਾਈਡੇਨ ਸਰਕਾਰ ਲੈਣ ਜਾ ਰਹੀ ਅਹਿਮ ਫ਼ੈਸਲਾ, ਭਾਰਤੀਆਂ ਨੂੰ ਹੋਵੇਗਾ ਵੱਡਾ ਫ਼ਾਇਦਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News