ਨਵਾਜ਼ ਸ਼ਰੀਫ ਲੰਡਨ ''ਚ ਇਲਾਜ ਕਰਵਾਉਣ ਲਈ ਤਿਆਰ: ਰਿਪੋਰਟ

11/08/2019 7:28:10 PM

ਲਾਹੌਰ— ਪਾਕਿਸਤਾਨ ਦੇ ਬੀਮਰ ਚੱਲ ਰਹੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਡਾਕਟਰਾਂ ਤੇ ਪਰਿਵਾਰ ਦੀ ਸਲਾਹ 'ਤੇ ਇਲਾਜ ਕਰਵਾਉਣ ਲਈ ਲੰਡਨ ਜਾਣ ਦੀ ਗੱਲ ਮੰਨ ਲਈ ਹੈ। ਮੀਡੀਆ 'ਚ ਆਈ ਰਿਪੋਰਟ 'ਚ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ ਹੈ।

ਇਸ ਤੋਂ ਇਕ ਦਿਨ ਪਹਿਲਾਂ ਅਜਿਹੀ ਖਬਰ ਆਈ ਸੀ ਕਿ 69 ਸਾਲਾ ਪੀ.ਐੱਮ.ਐੱਲ. ਸੁਪ੍ਰੀਮੋ ਆਪਣੇ ਛੋਟੇ ਭਰਾ ਸ਼ਾਹਬਾਜ਼ ਸ਼ਰੀਫ ਦੇ ਨਾਲ ਇਲਾਜ ਕਰਵਾਉਣ ਲਈ ਲੰਡਨ ਜਾ ਸਕਦੇ ਹਨ। ਸ਼ਰੀਫ ਨੂੰ ਬੁੱਧਵਾਰ ਨੂੰ ਲਾਹੌਰ 'ਚ ਉਨ੍ਹਾਂ ਦੇ ਜੱਟੀ ਉਮਰਾ ਕਾਇਵਿੰਡ ਰਿਹਾਇਸ਼ ਲਿਜਾਇਆ ਗਿਆ ਸੀ। ਉਹ ਦੋ ਹਫਤੇ ਤੱਕ ਕਈ ਬੀਮਾਰੀਆਂ ਦੇ ਇਲਾਜ ਲਈ ਪਾਕਿਸਤਾਨ ਦੇ ਇਕ ਹਸਪਤਾਲ 'ਚ ਦਾਖਲ ਰਹੇ ਸਨ। ਸ਼ਰੀਫ ਦਾ ਪਲੇਟਲੇਟ ਕਾਊਂਟ ਘੱਟ ਹੋ ਕੇ 2000 ਰਹਿ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ 22 ਅਕਤੂਬਰ ਨੂੰ ਸਰਵਿਸਸ ਹਾਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਉਹ ਭ੍ਰਿਸ਼ਟਾਚਾਰ ਨਿਰੋਧਕ ਇਕਾਈ ਦੀ ਹਿਰਾਸਤ 'ਚ ਸਨ। ਸ਼ਰੀਫ ਦੇ ਪਰਿਵਾਰ ਦੇ ਇਕ ਮੈਂਬਰ ਨੇ ਡਾਨ ਅਖਬਾਰ ਨੂੰ ਦੱਸਿਆ ਕਿ ਡਾਕਟਰਾਂ ਨੇ ਨਵਾਜ਼ ਸ਼ਰੀਫ ਨੂੰ ਦੱਸਿਆ ਸੀ ਕਿ ਉਨ੍ਹਾਂ ਨੇ ਪਾਕਿਸਤਾਨ 'ਚ ਮੁਹੱਈਆ ਇਲਾਜ ਦੇ ਸਾਰੇ ਬਦਲ ਅਪਣਾ ਲਏ ਹਨ ਤੇ ਵਿਦੇਸ਼ ਜਾਣ ਦਾ ਹੀ ਬਦਲ ਬੱਚਿਆ ਹੈ, ਜਿਸ ਤੋਂ ਬਾਅਦ ਆਖਿਰਕਾਰ ਨਵਾਜ਼ ਸ਼ਰੀਫ ਲੰਡਨ ਜਾਣ ਲਈ ਰਾਜ਼ੀ ਹੋ ਗਏ ਹਨ।


Baljit Singh

Content Editor

Related News