ਰਾਸ਼ਟਰੀ ਪੁਲਾੜ ਏਜੰਸੀ ਗਠਿਤ ਕਰੇਗਾ ਆਸਟਰੇਲੀਆ

09/25/2017 10:11:27 AM

ਸਿਡਨੀ(ਭਾਸ਼ਾ)— ਆਸਟਰੇਲੀਆ ਨੇ ਪੁਲਾੜ ਦੇ ਖੇਤਰ ਵਿਚ ਤੇਜੀ ਨਾਲ ਹੁੰਦੇ ਵਿਕਾਸ ਅਤੇ ਸੰਭਾਵਨਾਵਾਂ ਨੂੰ ਦੇਖਦੇ ਹੋਏ ਸੋਮਵਾਰ ਨੂੰ ਇਕ ਰਾਸ਼ਟਰੀ ਪੁਲਾੜ ਏਜੰਸੀ ਗਠਿਤ ਕਰਨ ਦੀ ਘੋਸ਼ਣਾ ਕੀਤੀ। ਆਸਟਰੇਲੀਆ ਨੇ ਸੋਮਵਾਰ ਨੂੰ ਇਹ ਘੋਸ਼ਣਾ ਇਕ ਹਫ਼ਤੇ ਤੱਕ ਚੱਲੇ ਐਡੀਲੇਡ ਪੁਲਾੜ ਸੰਮੇਲਨ ਤੋਂ ਬਾਅਦ ਕੀਤੀ ਹੈ । ਇਸ ਸੰਮੇਲਨ ਵਿਚ ਦੁਨੀਆ ਭਰ ਦੇ ਚੋਟੀ ਦੇ ਵਿਗਿਆਨੀਆਂ ਅਤੇ ਸਪੇਸ-ਐਕਸ ਦੇ ਪ੍ਰਮੁੱਖ ਏਲੋਨ ਮਸਕ ਸਮੇਤ ਕਈ ਮਾਹਰਾਂ ਨੇ ਹਿੱਸਾ ਲਿਆ ਸੀ ।ਇਸ ਪੁਲਾੜ ਏਜੰਸੀ ਦੀ ਸਥਾਪਨਾ ਕੈਨਬਰਾ ਵਿਚ ਕੀਤੀ ਜਾਵੇਗੀ, ਜਿਸ ਦੀ ਪਹਿਲਾਂ ਤੋਂ ਹੀ ਹੋਰ ਵਿਕਸਿਤ ਦੇਸ਼ਾਂ ਦੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੁਲਾੜ ਗਤੀਵਿਧੀਆਂ ਵਿਚ ਮਹੱਤਵਪੂਰਣ ਭਾਗੀਦਾਰੀ ਰਹੀ ਹੈ।
ਕਾਰਜਕਾਰੀ ਵਿਗਿਆਨ ਮੰਤਰੀ ਮਿਸ਼ੇਲਿਆ ਕੈਸ਼ ਨੇ ਇਕ ਬਿਆਨ ਵਿਚ ਕਿਹਾ, ''ਸੰਸਾਰਿਕ ਪੁਲਾੜ ਉਦਯੋਗ ਤੇਜੀ ਨਾਲ ਵਧ ਰਿਹਾ ਹੈ ਅਤੇ ਇਹ ਮਹੱਤਵਪੂਰਣ ਹੈ ਕਿ ਆਸਟਰੇਲੀਆ ਇਸ ਵਿਕਾਸ ਦਾ ਹਿੱਸਾ ਹੈ ।'' ਇਸ ਵਿਚ ਕਿਹਾ ਗਿਆ ਹੈ ਕਿ ''ਇਹ ਰਾਸ਼ਟਰੀ ਪੁਲਾੜ ਏਜੰਸੀ ਯਕੀਨੀ ਕਰੇਗੀ ਕਿ ਸਾਡੇ ਕੋਲ ਇਕ ਲੰਬੇ ਸਮੇਂ ਦੀ ਰਣਨੀਤਕ ਯੋਜਨਾ ਹੈ, ਜੋ ਪੁਲਾੜ ਟੈਕਨਾਲੋਜੀ ਦੇ ਵਿਕਾਸ ਅਤੇ ਇਸ ਨਾਲ ਜੁੜੇ ਹੋਰ ਪਹਿਲੂਆਂ ਦਾ ਸਮਰਥਨ ਕਰੇਗੀ ਅਤੇ ਸਾਡੇ ਘਰੇਲੂ ਪੁਲਾੜ ਉਦਯੋਗ ਨੂੰ ਵਧਾਵਾ ਦੇਵੇਗੀ।''


Related News