ਚੰਦ ''ਤੇ ਜਾਣ ਤੋਂ ਪਹਿਲਾਂ ਰਸਤੇ ''ਚ ਹੋਟਲ ਬਣਾਵੇਗਾ ਨਾਸਾ

Monday, Jun 08, 2020 - 11:17 PM (IST)

ਚੰਦ ''ਤੇ ਜਾਣ ਤੋਂ ਪਹਿਲਾਂ ਰਸਤੇ ''ਚ ਹੋਟਲ ਬਣਾਵੇਗਾ ਨਾਸਾ

ਵਾਸ਼ਿੰਗਟਨ - ਅਮਰੀਕਾ ਦੀ ਸਪੇਸ ਏਜੰਸੀ ਨਾਸਾ ਦੇ ਐਸਟ੍ਰਨਾਟਸ (ਪੁਲਾੜ ਯਾਤਰੀ) ਹੁਣ ਚੰਦ 'ਤੇ ਕਦਮ ਰੱਖਣ ਤੋਂ ਪਹਿਲਾਂ ਇਕ ਅਜਿਹੇ ਮੋਡੀਊਲ ਵਿਚ ਰੁਕਣਗੇ, ਜਿਹੜਾ ਕਿਸੇ ਹੋਟਲ ਤੋਂ ਘੱਟ ਨਹੀਂ ਹੋਵੇਗਾ। ਖਾਸ ਗੱਲ ਇਹ ਹੈ ਕਿ ਇਹ ਮੋਡੀਊਲ ਜੋ ਚੰਦ ਦੇ ਆਰਬਿਟ ਵਿਚ ਹੀ ਰਹੇਗਾ। ਇਸ ਦੇ ਲਈ ਨਾਸਾ ਨੇ Northrop Grumman ਨੂੰ 187 ਮਿਲੀਅਨ ਡਾਲਰ ਦਾ ਠੇਕਾ (ਕੰਟਰੈਕਟ) ਦਿੱਤਾ ਹੈ। ਨਾਸਾ ਦੇ Artemis ਮਿਸ਼ਨ ਦਾ ਹਿੱਸਾ ਹੋਵੇਗਾ, ਜਿਸ ਦੇ ਤਹਿਤ ਪਹਿਲਾ ਇਕ ਮਹਿਲਾ ਅਤੇ ਇਕ ਮਰਦ ਨੂੰ ਚੰਦ 'ਤੇ ਸਾਲ 2024 ਤੱਕ ਭੇਜਿਆ ਜਾਣਾ ਹੈ। 1972 ਤੋਂ ਬਾਅਦ ਪਹਿਲੀ ਵਾਰ ਇਨਸਾਨਾਂ ਨੂੰ ਚੰਦ 'ਤੇ ਭੇਜਣ ਦੀ ਇਹ ਕੋਸ਼ਿਸ਼ ਹੋਵੇਗੀ।

ਫਲੈਟ ਦੇ ਸਾਈਜ਼ ਦਾ ਹੋਵੇਗਾ
Gateway ਦੇ ਤਹਿਤ ਇਕ ਛੋਟੇ ਫਲੈਟ ਦੇ ਸਾਈਜ਼ ਹੈਬੀਟੇਸ਼ਨ ਐਂਡ ਲਾਜੀਸਟਿਕਸ ਆਓਟਪੋਸਟ (HALO) ਬਣਾਇਆ ਜਾਵੇਗਾ, ਜੋ ਚੰਦ ਦਾ ਚੱਕਰ ਕੱਟੇਗਾ। HALO ਅਤੇ Gateway  ਦੇ ਪਾਵਰ ਐਂਡ ਪ੍ਰੋਪਲਸ਼ਨ ਐਲੀਮੈਂਟ (PPE) ਨੂੰ 2023 ਵਿਚ ਲਾਂਚ ਕੀਤਾ ਜਾਵੇਗਾ। ਧਰਤੀ ਤੋਂ ਨਿਕਲਣ ਵਾਲੇ ਐਸਟ੍ਰੋਨਾਟਸ ਪਹਿਲਾ Gateway 'ਤੇ ਪਹੁੰਚਣਗੇ ਅਤੇ ਫਿਰ ਚੰਦ 'ਤੇ ਜਾਣਗੇ। ਇਹ ਇੰਟਰਨੈਸ਼ਨਲ ਸਪੇਸ ਸਟੇਸ਼ਨ ਤੋਂ ਛੋਟਾ ਹੋਵੇਗਾ। ਨਾਸਾ ਦੇ ਐਡਮਿਨੀਸਟ੍ਰੇਟਰ ਜਿਮ ਬਾਇਡੇਨਸਟਾਇਨ ਦਾ ਆਖਣਾ ਹੈ ਕਿ ਚੰਦ ਦੇ ਮਜ਼ਬੂਤ ਅਤੇ ਨਿਰੰਤਰ ਕਾਰਜਾਂ ਨੂੰ ਵਧਾਉਣ ਲਈ ਇਹ ਠੇਕਾ ਦਿੱਤਾ ਜਾਣਾ ਇਕ ਅਹਿਮ ਕਦਮ ਹੈ।

ਇਥੇ ਰੁਕਣਗੇ ਪੁਲਾੜ ਯਾਤਰੀ
Gateway ਦੇ ਅੰਦਰ HALO ਵਿਚ ਦਬਾਅ ਵਾਲੇ ਕੁਆਰਟਰ ਤਿਆਰ ਜਾਣਗੇ। ਇਹ ਕਈ ਮੋਡੀਊਲਸ ਨਾਲ ਬਣਿਆ ਹੋਵੇਗਾ ਅਤੇ ਇਸ ਨੂੰ ਐਕਸਪੈਂਡ ਕੀਤਾ ਜਾ ਸਕੇਗਾ। ਇਥੇ ਪੁਲਾੜ ਯਾਤਰੀ ਕੁਝ ਸਮੇਂ ਬਿਤਾਉਣਗੇ। ਇਸ ਦੇ ਸ਼ੁਰੂਆਤੀ ਡਿਜ਼ਾਈਨ ਦੇ ਰਿਵਿਊ ਹੋਣ ਦੇ ਨਾਲ ਵ੍ਹੀਕਲ ਦੇ ਡਿਜ਼ਾਈਨ ਵਿਚ ਸੁਰੱਖਿਆ ਅਤੇ ਫਲਾਈਟ ਲਈ ਨਿਰਭਰਤਾ ਦੀ ਜਾਂਚ ਕੀਤੀ ਜਾਵੇਗੀ। ਇਸ ਤੋਂ ਬਾਅਦ ਹਾਰਡ ਵੇਅਰ ਬਣਾਉਣ ਦਾ ਕੰਮ ਸ਼ੁਰੂ ਹੋਵੇਗਾ।

ਪਿਛਲੇ ਮਹੀਨੇ ਰਚਿਆ ਇਤਿਹਾਸ
ਇਸ ਤੋਂ ਪਹਿਲਾਂ 30 ਮਈ ਨੂੰ ਇਤਿਹਾਸ ਰੱਚਣ ਤੋਂ ਬਾਅਦ ਨਾਸਾ ਕਾਫੀ ਉਤਸ਼ਾਹਿਤ ਹੈ। ਨਾਸਾ ਨੇ ਕਰੀਬ 10 ਸਾਲ ਬਾਅਦ ਅਮਰੀਕਾ ਦੀ ਮਿੱਟੀ ਤੋਂ ਦੇਸੀ ਸਪੇਸਕ੍ਰਾਫਟ ਵਿਚ ਆਪਣੇ 2 ਐਸਟ੍ਰੋਨਾਟਸ ਨੂੰ ਇੰਟਰਨੈਸ਼ਨਲ ਸਪੇਸ ਸੈਂਟਰ ਭੇਜਿਆ ਹੈ। ਸਾਲ 2011 ਤੋਂ ਬਾਅਦ ਨਾਸਾ ਆਪਣੇ ਐਸਟ੍ਰੋਨਾਟਸ ਨੂੰ ਸਪੇਸ ਵਿਚ ਭੇਜਣ ਲਈ ਰੂਸ ਦਾ ਸਹਾਰਾ ਲੈ ਰਿਹਾ ਸੀ। ਪਿਛਲੇ ਮਹੀਨੇ ਖਰਾਬ ਮੌਸਮ ਕਾਰਨ ਇਕ ਵਾਰ ਲਾਂਚ ਮੁਤਲਵੀ ਹੋਣ ਤੋਂ ਬਾਅਦ 30 ਮਈ ਨੂੰ ਸਪੇਸ ਐਕਸ ਦੇ ਫਾਲਕਲ-9 ਰਾਕੇਟ ਤੋਂ ਕ੍ਰਿਊ ਡ੍ਰੈਗਨ ਸਪੇਸਕ੍ਰਾਫਟ ਵਿਚ ਬੋਬ ਬੇਨਖੈਨ ਅਤੇ ਡੌਗ ਹੁਰਲੇ ਨੂੰ ਭੇਜਿਆ।


author

Khushdeep Jassi

Content Editor

Related News