ਨਾਸਾ ਦੇ ਕਿਊਰੋਸਿਟੀ ਰੋਵਰ ਨੇ ਕੈਮਰੇ ''ਚ ਕੈਦ ਕੀਤੇ ਮੰਗਲ ਦੇ ਧੁੰਦਲੇ ਆਸਮਾਨ ਦੇ ਸ਼ਾਨਦਾਰ ਨਜ਼ਾਰੇ

Sunday, Sep 09, 2018 - 05:08 PM (IST)

ਵਾਸ਼ਿੰਗਟਨ— ਸਪੇਸ ਏਜੰਸੀ ਦੇ ਕਿਊਰੋਸਿਟੀ ਰੋਵਰ ਨੇ ਮੰਗਲ ਗ੍ਰਹਿ ਦੇ ਨਜ਼ਾਰਿਆਂ ਨੂੰ ਕੈਮਰੇ 'ਚ ਕੈਦ ਕਰਕੇ ਧਰਤੀ 'ਤੇ ਭੇਜਿਆ ਹੈ। ਇਨ੍ਹਾਂ ਤਸਵੀਰਾਂ ਨਾਲ ਲਾਲ ਗ੍ਰਹਿ 'ਤੇ ਹਫਤਿਆਂ ਤੱਕ ਚੱਲੀ ਹਨੇਰੀ ਦੇ ਹੌਲੀ-ਹੌਲੀ ਘੱਟ ਹੋਣ ਤੋਂ ਬਾਅਦ ਲਾਲ-ਭੂਰੇ ਰੰਗ ਦਾ ਹੋਇਆ ਆਸਮਾਨ ਦੇਖਿਆ ਜਾ ਸਕਦਾ ਹੈ। ਕਿਊਰੋਸਿਟੀ ਰੋਵਰ ਵਲੋਂ ਲਈਆਂ ਗਈਆਂ ਤਸਵੀਰਾਂ ਦੇ ਇਸ ਕੁਲੈਕਸ਼ਨ 'ਚ ਉਸ ਦੇ ਆਪਣੇ ਮਾਸਟ ਕੈਮਰੇ ਨਾਲ ਲਿਆ ਗਿਆ ਇਹ ਦੁਰਲੱਭ ਦ੍ਰਿਸ਼ ਵੀ ਸ਼ਾਮਲ ਹੈ, ਜਿਸ 'ਚ ਉਸ ਦੇ ਉੱਪਰੀ ਹਿੱਸੇ 'ਤੇ ਧੂੜ ਦੀ ਪਰਤ ਜੰਮੀ ਹੋਈ ਦਿਖਾਈ ਦੇ ਰਹੀ ਹੈ। ਇਹ ਤਸਵੀਰਾਂ ਵੇਰਾ ਰੂਬਿਨ ਰਿਜ ਨਾਲ ਲਈਆਂ ਗਈਆਂ ਹਨ, ਜਿਥੇ ਰੋਵਰ ਫਿਲਹਾਲ ਮੌਜੂਦ ਹੈ।

PunjabKesari

ਨਾਸਾ ਨੇ ਇਕ ਬਿਆਨ 'ਚ ਕਿਹਾ ਕਿ ਰੋਵਰ ਨੇ 9 ਅਗਸਤ ਨੂੰ ਪੱਥਰਾਂ ਦੀ ਇਕ ਨਵਾਂ ਨਮੂਨਾ ਇਕੱਠਾ ਕਰਨ ਤੋਂ ਬਾਅਦ ਗ੍ਰਹਿ ਦੇ ਨੇੜੇ ਅਧਿਐਨ ਕੀਤਾ ਸੀ। ਇਸ ਤੋਂ ਪਹਿਲਾਂ ਡ੍ਰਿਲ ਕਰਨ ਦੀਆਂ ਉਸ ਦੀਆਂ ਆਖਰੀ ਦੋ ਕੋਸ਼ਿਸ਼ਾਂ ਬੇਹੱਦ ਸਖਤ ਚੱਟਾਨਾਂ ਕਾਰਨ ਅਸਫਲ ਹੋ ਗਈਆਂ ਸਨ। ਇਸ ਤੋਂ ਬਾਅਦ ਰੋਵਰ ਨੇ ਇਸ ਸਾਲ ਡ੍ਰਿਲ ਕਰਨ ਦੀ ਇਕ ਨਵੀਂ ਪ੍ਰਕਿਰਿਆ ਦੀ ਵਰਤੋਂ ਸ਼ੁਰੂ ਕੀਤੀ ਸੀ। ਚੱਟਾਨਾਂ ਦੀ ਸਖਤੀ ਦਾ ਪਤਾ ਲਾਉਣ ਦਾ ਕੋਈ ਤਰੀਕਾ ਨਹੀਂ ਹੈ। ਡ੍ਰਿਲ ਕਰਨ ਤੋਂ ਬਾਅਦ ਹੀ ਇਸ ਦਾ ਪਤਾ ਲੱਗਦਾ ਹੈ। ਇਸ ਲਈ ਰੋਵਰ ਟੀਮ ਨੇ ਇਸ ਨਵੀਂ ਡ੍ਰਿਲਿੰਗ ਗਤੀਵਿਧੀ ਦੇ ਲਈ ਇਹ ਤਰੀਕਾ ਅਪਣਾਇਆ। ਨਾਸਾ ਜੇਲ ਪ੍ਰਪਲਸ਼ਨ ਲੈਬਾਰਟਰੀ 'ਚ ਕਿਊਰੋਸਿਟੀ ਦੇ ਪ੍ਰੋਜੈਕਟ ਸਾਈਂਟਿਸਟ ਅਸ਼ਵਿਨ ਵਸਾਵਦਾ ਮੁਤਾਬਕ ਵੇਰਾ ਰੂਬਿਨ ਰਿਜ ਦੀ ਬਨਾਵਟ ਤੇ ਰੰਗ 'ਚ ਬਹੁਤ ਭਿੰਨਤਾਵਾਂ ਹਨ, ਇਸ ਲਈ ਰੋਵਰ ਟੀਮ ਨੇ ਸਭ ਤੋਂ ਪਹਿਲਾਂ ਡ੍ਰਿਲਿੰਗ ਦੇ ਲਈ ਇਸ ਥਾਂ ਨੂੰ ਚੁਣਿਆ ਸੀ।

PunjabKesari


Related News