ਨੈਨਸੀ ਪੇਲੋਸੀ ਇਕ ਵਾਰ ਫਿਰ ਚੁਣੀ ਗਈ ਸਦਨ ਦੀ ਸਪੀਕਰ

Tuesday, Jan 05, 2021 - 10:39 PM (IST)

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਨੈਨਸੀ ਪੇਲੋਸੀ ਨੇ ਐਤਵਾਰ ਨੂੰ ਸਦਨ ਦੇ ਸਪੀਕਰ ਵਜੋਂ ਇਕ ਹੋਰ ਕਾਰਜਕਾਲ ਦੀ ਜਿੱਤ ਆਪਣੇ ਨਾਮ ਕਰਦਿਆਂ 117ਵੀਂ ਕਾਂਗਰਸ ਦੀ ਸ਼ੁਰੂਆਤ ਹੋਣ 'ਤੇ ਜੇਤੂ ਵੋਟ ਹਾਸਲ ਕੀਤੀ ਹੈ। 

ਕੈਲੀਫੋਰਨੀਆ ਦੀ ਡੈਮੋਕ੍ਰੇਟ 80 ਸਾਲਾ ਪੈਲੋਸੀ ਲਗਾਤਾਰ ਦੂਸਰੇ ਸਾਲ ਇਸ ਅਹੁਦੇ ਦਾ ਕਾਰਜਕਾਲ ਸੰਭਾਲੇਗੀ ਜਦਕਿ ਉਨ੍ਹਾਂ ਨੂੰ ਕੁੱਲ ਚਾਰ ਵਾਰ ਇਸ ਅਹੁਦੇ ਰਾਹੀਂ ਸੇਵਾ ਦਾ ਮੌਕਾ ਮਿਲਿਆ ਹੈ। ਇਸ ਪ੍ਰਕਿਰਿਆ ਦੌਰਾਨ ਮੈਂਬਰਾਂ ਨੇ ਐਤਵਾਰ ਸ਼ਾਮ ਨੂੰ ਸਹੁੰ ਚੁੱਕਣ ਤੋਂ ਪਹਿਲਾਂ ਸਪੀਕਰ ਲਈ ਵੋਟਾਂ ਪਾਈਆਂ, ਜਿਸ ਵਿਚ ਪੈਲੋਸੀ ਨੇ 216 ਡੈਮੋਕ੍ਰੇਟਸ ਤੋਂ ਸਮਰਥਨ ਪ੍ਰਾਪਤ ਕਰਕੇ ਜਿੱਤ ਦਰਜ ਕੀਤੀ। 

ਕੇਵਿਨ ਮੈਕਕਾਰਥੀ ਨੇ ਪੈਲੋਸੀ ਦੇ ਮੁਕਾਬਲੇ ਰੀਪਬਲਿਕਨ ਤੋਂ 209 ਵੋਟਾਂ ਪ੍ਰਾਪਤ ਕੀਤੀਆਂ। ਸਪੀਕਰ ਦੇ ਚੌਥੇ ਕਾਰਜਕਾਲ ਲਈ ਚੋਣ ਤੋਂ ਬਾਅਦ ਪੈਲੋਸੀ ਨੇ ਕਿਹਾ ਕਿ ਚੈਂਬਰ ਦੀ ਸਭ ਤੋਂ ਜ਼ਰੂਰੀ ਤਰਜੀਹ ਕੋਰੋਨਾ ਵਾਇਰਸ ਮਹਾਮਾਰੀ ਨੂੰ ਹਰਾਉਣਾ ਹੈ। ਦੱਸ ਦਈਏ ਕਿ ਪੇਲੋਸੀ ਟਰੰਪ ਦੇ ਕਾਰਜਕਾਲ ਵਿਚ ਵੀ ਸਦਨ ਦੀ ਸਪੀਕਰ ਵਜੋਂ ਸੇਵਾਵਾਂ ਨਿਭਾਉਂਦੀ ਰਹੀ ਹੈ ਤੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਈਡੇਨ ਨੇ ਕਿਹਾ ਕਿ ਪੇਲੋਸੀ ਦਾ ਕੰਮ ਵਧੀਆ ਹੋਣ ਕਾਰਨ ਉਹ ਚਾਹੁੰਦੇ ਹਨ ਕਿ ਉਨ੍ਹਾਂ ਦੇ ਕਾਰਜਕਾਲ ਵਿਚ ਵੀ ਪੇਲੋਸੀ ਹੀ ਸਪੀਕਰ ਵਜੋਂ ਰਹੇ। 


Sanjeev

Content Editor

Related News