ਅਮਰੀਕਾ ਦੇ ਇਸ ਸ਼ਹਿਰ ਦਾ ਨਾਂ ਹੈ ''ਸਵਸਤਿਕ'', ਵਿਰੋਧ ਹੋਣ ''ਤੇ ਹੋਈ ਵੋਟਿੰਗ

09/25/2020 2:02:50 AM

ਨਿਊਯਾਰਕ - ਅਮਰੀਕਾ ਵਿਚ ਨਿਊਯਾਰਕ ਦੇ ਇਕ ਟਾਊਨ ਦਾ ਨਾਂ 'ਸਵਸਤਿਕ' (Swastik) ਰੱਖਿਆ ਗਿਆ ਹੈ। ਹਾਲਾਂਕਿ, ਇਹ ਨਾਂ ਸ਼ਹਿਰ ਦੇ ਸੰਸਥਾਪਕਾਂ, ਪੁਰਖਿਆਂ ਨੇ ਸੰਸਕ੍ਰਿਤ ਦੇ ਅੱਖਰ ਦੇ ਨਾਂ 'ਤੇ ਸਵਸਤਿਕ ਰੱਖਿਆ ਸੀ, ਪਰ ਬਾਅਦ ਵਿਚ ਇਸ ਦਾ ਵਿਰੋਧ ਹੋਣ ਲੱਗਾ। ਇਸ ਨਾਂ ਨੂੰ ਵਿਰੋਧੀ ਧਿਰ ਦੇ ਲੋਕਾਂ ਨੇ ਨਾਜ਼ੀਆਂ ਦੇ ਚਿੰਨ੍ਹ ਨਾਲ ਜੋੜਿਆ। ਇਸ ਤੋਂ ਬਾਅਦ ਇਸ ਸ਼ਹਿਰ ਦੇ ਨਾਂ ਨੂੰ ਸਵਸਤਿਕ ਹੀ ਰੱਖੇ ਜਾਣ ਨੂੰ ਲੈ ਕੇ ਵੋਟਿੰਗ ਹੋਈ, ਜਿਸ ਵਿਚ ਇਸ ਨਾਂ ਖਿਲਾਫ ਵਿਚ ਇਕ ਵੀ ਵੋਟ ਨਹੀਂ ਪਈ ਅਤੇ ਇਸ ਤਰ੍ਹਾਂ ਨਾਲ ਸ਼ਹਿਰ ਦਾ ਨਾਂ ਫਿਰ ਸਵਸਤਿਕ ਹੀ ਰਿਹਾ। ਸ਼ਹਿਰ ਦੇ ਲੋਕਾਂ ਦਾ ਆਖਣਾ ਹੈ ਕਿ ਇਸ ਦੇ ਨਾਂ ਦਾ ਨਾਜ਼ੀ ਦੇ ਪ੍ਰਤੀਕ ਚਿੰਨ੍ਹ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਸੀ. ਐੱਨ. ਐੱਨ. ਮੁਤਾਬਕ, ਸ਼ਹਿਰ ਦੇ ਬਲੈਕ ਬਰੁਕ ਟਾਓ ਬੋਰਡ ਨੇ ਸਰਬ-ਸੰਮਤੀ ਨਾਂ ਨਾ ਬਦਲਣ ਲਈ ਵੋਟ ਦਿੱਤੀ। ਸ਼ਹਿਰ ਦੇ ਸੰਚਾਲਨ ਦਾ ਜ਼ਿੰਮਾ ਇਸ ਬੋਰਡ 'ਤੇ ਹੈ। ਬਲੈਕ ਬਰੁਕ ਦੇ ਸੁਪਰਵਾਈਜ਼ਰ ਜਾਨ ਡਗਲਸ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ।

PunjabKesari

ਡਗਲਸ ਮੁਤਾਬਕ, ਇਸ ਸ਼ਹਿਰ ਦਾ ਨਾਂ ਸਵਸਤਿਕ ਸ਼ਹਿਰ ਦੇ ਮੂਲ ਨਿਵਾਸੀਆਂ ਵੱਲੋਂ 1800 ਦੇ ਦਹਾਕੇ ਵਿਚ ਰੱਖਿਆ ਗਿਆ ਸੀ ਅਤੇ ਇਹ ਸੰਸਕ੍ਰਿਤ ਦੇ ਸ਼ਬਦ ਤੋਂ ਲਿਆ ਗਿਆ ਹੈ, ਜਿਸ ਦਾ ਅਰਥ ਕਲਿਆਣ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਇਸ ਖੇਤਰ ਦੇ ਬਾਹਰ ਦੇ ਉਨਾਂ ਲੋਕਾਂ 'ਤੇ ਤਰਸ ਆਉਂਦਾ ਹੈ, ਜੋ ਸਾਡੇ ਭਾਈਚਾਰੇ ਦੇ ਇਤਿਹਾਸ ਦੇ ਬਾਰੇ ਵਿਚ ਨਹੀਂ ਜਾਣਦੇ ਅਤੇ ਇਹ ਨਾਂ ਦੇਖ ਕੇ ਆਫੇਂਡ ਹੋ ਜਾਂਦੇ ਹਨ ਅਤੇ ਇਸ ਦਾ ਵਿਰੋਧ ਕਰਦੇ ਹਨ। ਪਰ ਸਾਡੇ ਭਾਈਚਾਰੇ ਦੇ ਮੈਂਬਰਾਂ ਲਈ ਇਹ ਉਹ ਨਾਂ ਹੈ ਜਿਸ ਨੂੰ ਸਾਡੇ ਬਜ਼ੁਰਗਾਂ ਨੇ ਚੁਣਿਆ ਸੀ। ਦਰਅਸਲ, ਅਪ੍ਰੈਲ 2019 ਵਿਚ ਡੇਨਵਰ ਸ਼ਹਿਰ ਦੇ ਬਾਹਰ ਕੋਲੋਰਾਡੋ ਸ਼ਹਿਰ ਦੇ ਲੋਕਾਂ ਨੇ ਇਸ ਦਾ ਨਾਂ ਸਵਸਤਿਕ ਤੋਂ ਓਲਚ ਚੇਰੀ ਹਿਲਸ ਵਿਚ ਬਦਲਣ ਲਈ ਵੋਟਿੰਗ ਕੀਤੀ ਸੀ। ਇਹ ਖੇਤਰ ਕਦੇ ਡੇਨਵਰ ਲੈਂਡ ਸਵਸਤਿਕ ਕੰਪਨੀ ਦਾ ਘਰ ਸੀ, ਇਹ ਇਕ ਕੰਪਨੀ ਸੀ ਜਿਸ ਨੇ ਨਾਜ਼ੀਆਂ ਵੱਲੋਂ ਸਵਸਤਿਕ ਚਿੰਨ੍ਹ ਨੂੰ ਅਪਣਾਉਣ ਤੋਂ ਪਹਿਲਾਂ ਇਹ ਨਾਂ ਚੁਣਿਆ ਸੀ।

ਸੰਸਕ੍ਰਿਤ ਦਾ ਸ਼ਬਦ ਸਵਸਤਿਕ
ਸੰਯੁਕਤ ਰਾਜ ਸਮਾਰਕ ਮੈਮੋਕਾਸਟ ਮਿਊਜ਼ੀਅਮ ਮੁਤਾਬਕ, ਸਵਸਤਿਕ ਸ਼ਬਦ ਸੰਸਕ੍ਰਿਤ ਦੇ ਸ਼ਬਦ ਸਵਸਤਿਕ ਤੋਂ ਲਿਆ ਗਿਆ ਹੈ, ਜਿਸ ਦਾ ਇਸਤੇਮਾਲ ਚੰਗੀ ਕਿਸਮਤ ਜਾਂ ਮੰਗਲ ਦੇ ਪ੍ਰਤੀਕ ਦੇ ਸਬੰਧ ਵਿਚ ਕੀਤਾ ਜਾਂਦਾ ਹੈ। ਇਹ ਪ੍ਰਤੀਕ ਕਰੀਬ 7,000 ਸਾਲ ਪਹਿਲਾਂ ਦਿਖਾਈ ਦਿੱਤਾ ਸੀ ਅਤੇ ਇਸ ਨੂੰ ਬਿੰਦੂ, ਬੌਧ, ਜੈਨ ਅਤੇ ਹੋਰ ਧਰਮਾਂ ਵਿਚ ਇਕ ਪਵਿੱਤਰ ਪ੍ਰਤੀਕ ਮੰਨਿਆ ਜਾਂਦਾ ਹੈ। ਇਹ ਘਰਾਂ ਜਾਂ ਮੰਦਰਾਂ ਦੀਆਂ ਕੰਧਾਂ ਨੂੰ ਲੱਗਾ ਹੁੰਦਾ ਹੈ, ਕਿਉਂਕਿ ਇਸ ਨੂੰ ਸ਼ੁਭ ਮੰਨਿਆ ਜਾਂਦਾ ਹੈ। ਯੂਰਪੀ ਲੋਕਾਂ ਨੇ ਖੁਦਾਈ ਦੇ ਕੰਮ ਦੇ ਮਾਧਿਅਮ ਨਾਲ ਪ੍ਰਾਚੀਨ ਸਭਿੱਅਤਾਵਾਂ ਦੇ ਬਾਰੇ ਵਿਚ ਜਦ ਸਿੱਖਣਾ ਸ਼ੁਰੂ ਕੀਤਾ ਉਦੋਂ 19ਵੀਂ ਸ਼ਤਾਬਦੀ ਦੇ ਆਖਿਰ ਅਤੇ 20 ਵੀਂ ਸ਼ਤਾਬਦੀ ਦੀ ਸ਼ੁਰੂਆਤ ਵਿਚ ਯੂਰਪ ਵਿਚ ਇਹ ਪ੍ਰਤੀਕ ਮਸ਼ਹੂਰ ਹੋ ਗਿਆ। ਨਾਜ਼ੀ ਪਾਰਟੀ ਨੇ 1920 ਵਿਚ ਇਸ ਨੂੰ ਆਪਣੇ ਪ੍ਰਤੀਕ ਦੇ ਤੌਰ 'ਤੇ ਅਪਣਾਇਆ ਸੀ। ਹਾਲਾਂਕਿ, ਸਵਸਤਿਕ ਦੇ ਮੂਲ ਚਿੰਨ੍ਹ ਤੋਂ ਅਲੱਗ ਹੈ।


Khushdeep Jassi

Content Editor

Related News