ਇਟਲੀ ਦੇ ਸ਼ਹਿਰ ਤੈਰਾਚੀਨਾ ''ਚ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ

Monday, Oct 09, 2023 - 02:43 PM (IST)

ਮਿਲਾਨ (ਸਾਬੀ ਚੀਨੀਆ,ਕੈਂਥ)- ਧੰਨ-ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੂਰਬ ਦਿਹਾੜੇ ਮੌਕੇ ਗੁਰਦੁਆਰਾ ਸਿੰਘ ਸਭਾ ਬੋਰਗੋ ਹਰਮਾਦਾ ਦੀਆਂ ਸੰਗਤਾਂ ਵੱਲੋਂ ਇੱਥੋਂ ਦੇ ਸ਼ਹਿਰ ਤੈਰਾਚੀਨਾ ਵਿਖੇ ਮਹਾਨ ਨਗਰ ਕੀਰਤਨ ਸਜਾ ਕੇ ਸਿੱਖੀ ਪ੍ਰਚਾਰ ਲਈ ਇੱਕ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ ਹੈ। ਨਗਰ ਕੀਰਤਨ ਦੀ ਆਰੰਭਤਾ ਤੈਰਾਚੀਨਾ ਸ਼ਹਿਰ 'ਚ ਸਜਾਏ ਹੋਏ ਇੱਕ ਪੰਡਾਲ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛੱਤਰ ਛਾਇਆ ਅਤੇ 5 ਪਿਆਰਿਆਂ ਤੇ ਨਿਸ਼ਾਨਚੀ ਸਿੰਘ ਦੀ ਅਗਵਾਈ ਵਿਚ ਹੋਈ ਅਤੇ ਸ਼ਹਿਰ ਦੀ ਪਰਿਕਰਮਾ ਉਪਰੰਤ ਫਿਰ ਉਸੇ ਜਗ੍ਹਾ 'ਤੇ ਸਮਾਪਤੀ ਕੀਤੀ ਗਈ।

PunjabKesari

ਇਸ ਮੌਕੇ ਕੀਰਤਨੀ ਜੱਥਿਆਂ ਅਤੇ ਕਵੀਸ਼ਰੀ ਜੱਥਿਆਂ ਵੱਲੋਂ ਆਈਆਂ ਸੰਗਤਾਂ ਨੂੰ ਗੁਰੂ ਇਤਿਹਾਸ ਸ਼ਰਵਣ ਕਰਵਾਇਆ ਗਿਆ, ਜਦ ਕਿ ਨੌਜਵਾਨਾਂ ਵੱਲੋਂ ਇਸ ਮੌਕੇ ਗੱਤਕੇ ਦੇ ਜ਼ੌਹਰ ਵਿਖਾਏ ਗਏ। ਨਗਰ ਕੀਰਤਨ ਵਿਚ ਲਾਸੀਓ ਸਟੇਟ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਸੰਗਤਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਪਹੁੰਚ ਕੇ ਹਾਜ਼ਰੀਆਂ ਭਰਦਿਆਂ ਹੋਇਆਂ ਆਪਣਾ ਜੀਵਨ ਸਫ਼ਲ ਬਣਾਇਆ। ਪ੍ਰਬੰਧਕ ਕਮੇਟੀ ਵੱਲੋਂ ਇਲਾਕੇ ਦੇ ਕੁਝ ਖੇਤੀ ਫਾਰਮਾਂ ਦੇ ਮਾਲਕਾਂ, ਹੈਲਥ ਸਰਵਿਸ ਕੰਪਨੀਆਂ ਦੇ ਨੁਮਾਇੰਦਿਆਂ ਅਤੇ ਸਥਾਨਕ ਨਗਰ ਕੌਂਸਲ ਦੇ ਅਧਿਕਾਰੀਆਂ ਅਤੇ ਪੁਲਸ ਪ੍ਰਸ਼ਾਸ਼ਨ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਦੂਰ-ਦਰਾਡੇ ਤੋਂ ਚੱਲਕੇ ਆਈਆਂ ਸੰਗਤਾਂ ਲਈ ਸੇਵਾਦਾਰਾਂ ਵੱਲੋਂ ਗੁਰੂ ਕੇ ਲੰਗਰ ਦੇ ਖਾਸ ਪ੍ਰਬੰਧ ਕੀਤੇ ਹੋਏ ਸਨ, ਜਦ ਕਿ ਰਸਤਿਆਂ ਵਿਚ ਵੀ ਜਗ੍ਹਾ-ਜਗ੍ਹਾ ਕਈ ਤਰ੍ਹਾਂ ਦੇ ਸਟਾਲ ਲੱਗੇ ਹੋਏ ਸਨ। 

PunjabKesari

PunjabKesari


cherry

Content Editor

Related News