ਅਮਰੀਕਾ 'ਚ ਟਰੱਕ 'ਚੋਂ ਚੋਰੀ ਹੋਏ 'ਮੈਮਰੀ ਕਾਰਡ' ਨਾਲ ਖੁੱਲ੍ਹੀ 'ਦੋਹਰੇ ਕਤਲ' ਦੀ ਗੁੱਥੀ
Sunday, Feb 04, 2024 - 02:22 PM (IST)
ਐਂਕਰੇਜ (ਏਜੰਸੀ): ਅਮਰੀਕਾ ਦੇ ਐਂਕਰੇਜ ਸ਼ਹਿਰ ‘ਚ ਵੇਸਵਾਪੁਣੇ ‘ਚ ਸ਼ਾਮਲ ਇਕ ਔਰਤ ਜਦੋਂ ਇਕ ਟਰੱਕ ਡਰਾਈਵਰ ਨਾਲ ‘ਡੇਟ’ ‘ਤੇ ਗਈ ਤਾਂ ਉਸ ਨੇ ਗੱਡੀ ‘ਚੋਂ ਇਕ ਡਿਜੀਟਲ ਮੈਮਰੀ ਕਾਰਡ ਚੋਰੀ ਕਰ ਲਿਆ ਪਰ ਉਸ ਨੂੰ ਇਸ ਬਾਰੇ ਜਾਣਕਾਰੀ ਨਹੀਂ ਸੀ ਕਿ ਇਸ ਕਾਰਡ ਵਿੱਚ ਦੋ ਕਤਲਾਂ ਦਾ ਰਾਜ਼ ਛੁਪਿਆ ਹੋਇਆ ਸੀ। ਚੋਰੀ, ਕੁੱਟਮਾਰ ਅਤੇ ਵੇਸਵਾਪੁਣੇ ਦੇ ਅਪਰਾਧਿਕ ਇਤਿਹਾਸ ਵਾਲੀ ਇਸ ਔਰਤ ਨੂੰ ਉਸ ਕਾਰਡ ਵਿੱਚ ਜੋ ਮਿਲਿਆ, ਉਹ ਦੋਹਰੇ ਕਤਲਕਾਂਡ ਦੀ ਕੁੰਜੀ ਹੈ। ਹੁਣ ਚਾਰ ਸਾਲਾਂ ਬਾਅਦ ਇਸ ਕਤਲ ਕੇਸ ਦੀ ਸੁਣਵਾਈ ਸ਼ੁਰੂ ਹੋਣ ਵਾਲੀ ਹੈ।
ਇਸ ਕਾਰਡ ਵਿੱਚ ਮੈਰੀਅਟ ਹੋਟਲ ਵਿੱਚ ਇੱਕ ਔਰਤ ਦੀ ਕੁੱਟਮਾਰ ਅਤੇ ਗਲਾ ਘੁੱਟ ਕੇ ਕਤਲ ਕੀਤੇ ਜਾਣ ਦੀਆਂ ਭਿਆਨਕ ਤਸਵੀਰਾਂ ਅਤੇ ਵੀਡੀਓ ਹਨ। ਇਸ ਵਿਚ ਕੰਬਲ ਨਾਲ ਢੱਕੀ ਹੋਈ ਉਸ ਦੀ ਲਾਸ਼ ਨੂੰ ਸਾਮਾਨ ਵਾਲੀ ਗੱਡੀ ਵਿਚ ਲਿਜਾਏ ਜਾਣ ਦੀਆਂ ਤਸਵੀਰਾਂ ਵੀ ਹਨ। ਇਕ ਵੀਡੀਓ 'ਚ ਹਮਲਾਵਰ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ, ''ਮੇਰੀਆਂ ਫਿਲਮਾਂ 'ਚ ਹਰ ਕਿਸੇ ਨੂੰ ਮਰਨਾ ਹੀ ਪੈਂਦਾ ਹੈ।'' ਟਰੱਕ 'ਚੋਂ ਐੱਸ.ਡੀ.ਕਾਰਡ ਚੋਰੀ ਕਰਨ ਤੋਂ ਕਰੀਬ ਇਕ ਹਫ਼ਤੇ ਬਾਅਦ ਔਰਤ ਨੇ ਇਸ ਨੂੰ ਪੁਲਸ ਹਵਾਲੇ ਕਰ ਦਿੱਤਾ, ਜਿਸ ਨੇ ਵੀਡੀਓ ਵਿਚ ਸੁਣਾਈ ਦੇ ਰਹੀ ਆਵਾਜ਼ ਦੀ ਪਛਾਣ ਬ੍ਰਾਇਨ ਸਟੀਵਨ ਸਮਿਥ (52) ਵਜੋਂ ਕੀਤੀ, ਜਿਸ ਨੂੰ ਉਹ ਪਹਿਲਾਂ ਦੀ ਜਾਂਚ ਤੋਂ ਜਾਣਦੇ ਸੀ।
ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ 'ਚ shoeboxes ਜ਼ਰੀਏ ਡਰੱਗ ਦਰਾਮਦਗੀ ਮਾਮਲੇ 'ਚ ਕੈਨੇਡੀਅਨ ਵਿਅਕਤੀ ਨੂੰ ਸੁਣਾਈ ਗਈ ਸਜ਼ਾ
ਉਹ ਦੱਖਣੀ ਅਫਰੀਕਾ ਦਾ ਰਹਿਣ ਵਾਲਾ ਹੈ। ਸਮਿਥ ਨੇ ਕੈਥਲੀਨ ਹੈਨਰੀ (30) ਅਤੇ ਵੇਰੋਨਿਕਾ ਅਬੂਚੁਕ, (52) ਦੀ ਮੌਤ ਦੇ ਮਾਮਲੇ ਵਿੱਚ ਕਤਲ, ਜਿਨਸੀ ਹਮਲੇ ਅਤੇ ਸਬੂਤਾਂ ਨਾਲ ਛੇੜਛਾੜ ਦੇ 14 ਦੋਸ਼ ਸਵੀਕਾਰ ਨਹੀਂ ਕੀਤੇ ਹਨ। ਹੈਨਰੀ ਅਤੇ ਅਬੂਚੁਕ ਦੋਵੇਂ ਅਲਾਸਕਾ ਤੋਂ ਸਨ ਅਤੇ ਬੇਘਰ ਸਨ। ਉਹ ਪੱਛਮੀ ਅਲਾਸਕਾ ਦੇ ਇੱਕ ਛੋਟੇ ਜਿਹੇ ਪਿੰਡ ਤੋਂ ਸੀ। ਅਧਿਕਾਰੀਆਂ ਨੇ ਦੱਸਿਆ ਕਿ ਹੈਨਰੀ ਦਾ ਕਤਲ ਮੈਰੀਅਟ ਹੋਟਲ ਵਿੱਚ ਕੀਤਾ ਗਿਆ ਸੀ। ਸਮਿਥ 2 ਸਤੰਬਰ ਤੋਂ 4 ਸਤੰਬਰ 2019 ਤੱਕ ਉਸ ਹੋਟਲ ਵਿੱਚ ਰਿਹਾ। ਅਦਾਲਤੀ ਦਸਤਾਵੇਜ਼ਾਂ ਅਨੁਸਾਰ ਕਾਰਡ 'ਚ ਦਰਜ ਕੀਤੀ ਗਈ ਆਖਰੀ ਫੋਟੋ 6 ਸਤੰਬਰ ਦੀ ਹੈ ਅਤੇ ਉਸ ਵਿਚ ਹੈਨਰੀ ਦੀ ਲਾਸ਼ ਨੂੰ ਕਾਲੇ ਰੰਗ ਦੀ ਪਿਕਅਪ ਗੱਡੀ ਦੇ ਪਿਛਲੇ ਹਿੱਸੇ ਵਿੱਚ ਦਿਖਾਇਆ ਗਿਆ ਹੈ।
ਮੈਰੀਅਟ ਕੇਸ ਬਾਰੇ ਸਮਿਥ ਤੋਂ ਪੁੱਛਗਿੱਛ ਕਰਦੇ ਹੋਏ ਅਧਿਕਾਰੀਆਂ ਨੂੰ ਅਬੂਚੁਕ ਦੇ ਕਤਲ ਬਾਰੇ ਵੀ ਪਤਾ ਲੱਗਾ। ਅਧਿਕਾਰੀਆਂ ਅਨੁਸਾਰ 2014 ਵਿੱਚ ਅਲਾਸਕਾ ਆਇਆ ਸਮਿਥ ਇਸ ਸਮੇਂ ਐਂਕਰੇਜ ਸੁਧਾਰ ਸਹੂਲਤ ਵਿੱਚ ਹਿਰਾਸਤ ਵਿੱਚ ਹੈ ਅਤੇ ਉਹ ਉਸੇ ਮਹੀਨੇ ਯੂ.ਐਸ ਦਾ ਨਾਗਰਿਕ ਬਣਿਆ ਸੀ, ਜਿਸ ਮਹੀਨੇ ਹੈਨਰੀ ਦਾ ਕਤਲ ਕੀਤਾ ਗਿਆ ਸੀ। ਐਂਕਰੇਜ ਵਿੱਚ ਰਹਿਣ ਵਾਲੀ ਉਸਦੀ ਪਤਨੀ ਸਟੈਫਨੀ ਬਿਸਲੈਂਡ ਅਤੇ ਦੱਖਣੀ ਅਫਰੀਕਾ ਵਿੱਚ ਉਸਦੀ ਭੈਣ ਨੇ ਮੁਕੱਦਮੇ ਬਾਰੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਸੁਣਵਾਈ ਸੋਮਵਾਰ ਨੂੰ ਸ਼ੁਰੂ ਹੋਣ ਦੀ ਸੰਭਾਵਨਾ ਹੈ ਅਤੇ ਤਿੰਨ ਤੋਂ ਚਾਰ ਹਫ਼ਤਿਆਂ ਤੱਕ ਚੱਲੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।