ਰਹੱਸ ਬਣਿਆ ਐੱਮ. ਐੱਚ370 ਦਾ ਲਾਪਤਾ ਹੋਇਆ ਜਹਾਜ਼, ਨਹੀਂ ਮਿਲਿਆ ਕੋਈ ਸੁਰਾਗ

10/03/2017 12:25:29 PM

ਸਿਡਨੀ,(ਭਾਸ਼ਾ)— ਲਾਪਤਾ ਜਹਾਜ਼ ਐੱਮ. ਐੱਚ370 ਦੀ ਖੋਜ ਮੁਹਿੰਮ ਦੀ ਅਗਵਾਈ ਕਰ ਰਹੇ ਮੁੱਖ ਅਧਿਕਾਰੀਆਂ ਨੇ ਮੰਗਲਵਾਰ ਨੂੰ ਦੱਸਿਆ ਕਿ ਹੁਣ ਤੱਕ ਇਹ ਇਕ ਰਹੱਸ ਬਣਿਆ ਹੋਇਆ ਹੈ, ਜੋ ਕਿ ਸਮਝ ਤੋਂ ਬਾਹਰ ਹੈ। ਅਧਿਕਾਰੀਆਂ ਦਾ ਮੰਨਣਾ ਹੈ ਕਿ ਜਹਾਜ਼ ਦਾ ਇਸ ਤਰ੍ਹਾਂ ਨਾਲ ਲਾਪਤਾ ਹੋ ਜਾਣਾ ਕਲਪਨਾ ਤੋਂ ਪਰ੍ਹੇ ਹੈ ਕਿ ਉਸ 'ਤੇ ਸਵਾਰ ਲੋਕਾਂ ਦਾ ਕੀ ਹੋਇਆ?

PunjabKesari
ਦੱਸਣਯੋਗ ਹੈ ਕਿ ਮਲੇਸ਼ੀਆਈ ਏਅਰਲਾਈਨਜ਼ ਦੇ ਇਸ ਜਹਾਜ਼ 'ਚ 239 ਲੋਕ ਸਵਾਰ ਸਨ, ਜਿਸ 'ਚ 6 ਆਸਟ੍ਰੇਲੀਅਨ ਨਾਗਰਿਕ ਵੀ ਸ਼ਾਮਲ ਸਨ। ਇਹ ਜਹਾਜ਼ 8 ਮਾਰਚ 2014 'ਚ ਕੁਆਲਾਲੰਪੁਰ ਤੋਂ ਬੀਜਿੰਗ ਜਾਣ ਦੌਰਾਨ ਲਾਪਤਾ ਹੋ ਗਿਆ ਸੀ। ਜਹਾਜ਼ ਦੇ ਲਾਪਤਾ ਹੋਣ ਤੋਂ ਬਾਅਦ ਵੱਡੇ ਪੱਧਰ 'ਤੇ ਹਿੰਦ ਮਹਾਸਾਗਰ ਦੇ ਦੱਖਣੀ ਇਲਾਕਿਆਂ ਵਿਚ ਇਸ ਦੀ ਤਲਾਸ਼ ਕੀਤੀ ਗਈ। ਆਸਟ੍ਰੇਲੀਅਨ ਟਰਾਂਸਪੋਰਟ ਸੁਰੱਖਿਅ ਬਿਊਰੋ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਤਲਾਸ਼ੀ ਮੁਹਿੰਮ ਨੂੰ ਜਨਵਰੀ 'ਚ ਖਤਮ ਕਰ ਦਿੱਤਾ ਗਿਆ। ਹੁਣ ਤੱਕ ਜਹਾਜ਼ ਦਾ ਪਤਾ ਨਹੀਂ ਲੱਗ ਸਕਿਆ ਹੈ। ਉਨ੍ਹਾਂ ਮੁਤਾਬਕ ਹਵਾਬਾਜ਼ੀ ਦੇ ਇਤਿਹਾਸ 'ਚ ਲਾਪਤਾ ਜਹਾਜ਼ ਦੀ ਤਲਾਸ਼ ਕਰਨਾ ਇਕ ਵੱਡੀ ਖੋਜ ਸੀ। ਦੁਨੀਆ ਭਰ ਤੋਂ ਇਸ ਜਹਾਜ਼ ਦੀ ਖੋਜ 'ਚ ਸ਼ਾਮਲ ਸੈਂਕੜੇ ਲੋਕਾਂ ਦੀ ਕੋਸ਼ਿਸ਼ ਦੀ ਬਾਵਜੂਦ ਜਹਾਜ਼ ਦਾ ਕੁਝ ਪਤਾ ਨਹੀਂ ਲੱਗ ਸਕਿਆ। ਉਪਗ੍ਰਹਾਂ ਦੀ ਮਦਦ ਨਾਲ ਕੀਤੇ ਗਏ ਵਿਸ਼ਲੇਸ਼ਣ ਦੇ ਆਧਾਰ 'ਤੇ ਜਹਾਜ਼ ਦੇ ਬਦਲਵੇਂ ਰਸਤੇ ਦੇ ਸੰਭਾਵਿਤ ਥਾਵਾਂ ਦੇ ਆਧਾਰ 'ਤੇ 120,000 ਵਰਗ ਕਿਲੋਮੀਟਰ ਭੂ-ਭਾਗ 'ਚ ਤਲਾਸ਼ ਕੀਤੀ ਗਈ ਪਰ ਜਹਾਜ਼ ਦਾ ਕੋਈ ਸੁਰਾਗ ਨਹੀਂ ਮਿਲਿਆ। 

PunjabKesari
ਤਲਾਸ਼ੀ ਮੁਹਿੰਮ ਦੀ ਅਗਵਾਈ ਕਰਨ ਵਾਲੀ ਆਸਟ੍ਰੇਲੀਅਨ ਟਰਾਂਸਪੋਰਟ ਸੁਰੱਖਿਆ ਬਿਊਰੋ ਨੇ ਆਪਣੀ ਆਖਰੀ ਰਿਪੋਰਟ ਵਿਚ ਕਿਹਾ ਕਿ ਜਹਾਜ਼ ਦੇ ਲਾਪਤਾ ਹੋਣ ਦੇ ਠੋਸ ਕਾਰਨਾਂ ਦਾ ਪਤਾ ਉਦੋਂ ਤੱਕ ਨਹੀਂ ਚੱਲ ਸਕਦਾ, ਜਦੋਂ ਤੱਕ ਜਹਾਜ਼ ਮਿਲ ਨਾ ਜਾਵੇ। ਤਕਰੀਬਨ 440 ਪੰਨਿਆਂ ਵਾਲੀ ਇਸ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਐੱਮ. ਐੱਚ370 ਦੇ ਲਾਪਤਾ ਜਹਾਜ਼ ਨਿਸ਼ਚਿਤ ਤੌਰ 'ਤੇ ਇਕ ਅਣ-ਸੁਲਝੀ ਗੁੱਥੀ ਬਣ ਕੇ ਰਹਿ ਗਿਆ ਹੈ। ਇਸ ਜਹਾਜ਼ ਦੇ ਸਿਰਫ ਤਿੰਨ ਟੁੱਕੜੇ ਹਿੰਦ ਮਹਾਸਾਗਰ ਦੇ ਪੱਛਮੀ ਤੱਟ ਤੋਂ ਮਿਲੇ ਹਨ। ਇਨ੍ਹਾਂ ਟੁੱਕੜਿਆਂ ਵਿਚ 2 ਮੀਟਰ ਲੰਬਾ, ਖੰਭ ਦਾ ਹਿੱਸਾ ਹੈ। ਬਿਊਰੋ ਨੇ ਕਿਹਾ ਕਿ ਇਸ ਘਟਨਾ ਨੇ ਗਾਇਬ ਹੋਏ ਜਹਾਜ਼ਾਂ ਦੇ ਸਥਾਨ ਦਾ ਪਤਾ ਲਾਉਣ ਦੇ ਸੰਬੰਧ ਵਿਚ ਜ਼ਰੂਰੀ ਸੀਖ ਦਿੱਤੀ ਹੈ।


Related News