ਅਮਰੀਕਾ ਅਤੇ ਕਈ ਯੂਰਪੀ ਦੇਸ਼ਾਂ 'ਚ ਬੱਚਿਆਂ 'ਚ ਪਾਈ ਗਈ ਇਹ ਰਹੱਸਮਈ ਬਿਮਾਰੀ, WHO ਨੇ ਦਿੱਤੀ ਚਿਤਾਵਨੀ

Saturday, Apr 16, 2022 - 11:36 AM (IST)

ਅਮਰੀਕਾ ਅਤੇ ਕਈ ਯੂਰਪੀ ਦੇਸ਼ਾਂ 'ਚ ਬੱਚਿਆਂ 'ਚ ਪਾਈ ਗਈ ਇਹ ਰਹੱਸਮਈ ਬਿਮਾਰੀ, WHO ਨੇ ਦਿੱਤੀ ਚਿਤਾਵਨੀ

ਨਿਊਯਾਰਕ (ਏਜੰਸੀ)- ਅਮਰੀਕਾ ਅਤੇ ਯੂਰਪ ਦੇ ਕਈ ਦੇਸ਼ਾਂ ਵਿੱਚ ਬੱਚਿਆਂ ਵਿੱਚ ਲਿਵਰ ਦੀ ਗੰਭੀਰ ਬਿਮਾਰੀ ਦੇ ਰਹੱਸਮਈ ਮਾਮਲੇ ਸਾਹਮਣੇ ਆਏ ਹਨ। ਸਿਹਤ ਅਧਿਕਾਰੀ ਇਨ੍ਹਾਂ ਮਾਮਲਿਆਂ ਦੀ ਖੋਜ ਕਰ ਰਹੇ ਹਨ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਇਸ ਦਾ ਸਬੰਧ ਇਕ ਅਜਿਹੇ ਵਾਇਰਸ ਨਾਲ ਹੋ ਸਕਦਾ ਹੈ, ਜਿਸ ਕਾਰਨ ਆਮ ਤੌਰ 'ਤੇ ਜ਼ੁਕਾਮ ਹੁੰਦਾ ਹੈ।

ਇਹ ਵੀ ਪੜ੍ਹੋ: ਭਾਰਤੀ ਮੂਲ ਦੇ ਬ੍ਰਿਟਿਸ਼ ਡਾਕਟਰ ਦੀ ਕਰਤੂਤ, 35 ਸਾਲਾਂ ਤੱਕ 48 ਮਹਿਲਾ ਮਰੀਜ਼ਾਂ ਦਾ ਕੀਤਾ ਜਿਨਸੀ ਸ਼ੋਸ਼ਣ

ਵਿਸ਼ਵ ਸਿਹਤ ਸੰਗਠਨ (WHO) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਬ੍ਰਿਟੇਨ ਘੱਟੋ-ਘੱਟ 74 ਅਜਿਹੇ ਮਾਮਲਿਆਂ ਦੀ ਜਾਂਚ ਕਰ ਰਿਹਾ ਹੈ, ਜਿਸ ਵਿਚ ਬੱਚਿਆਂ ਵਿੱਚ ਹੈਪੇਟਾਈਟਸ ਜਾਂ ਲਿਵਰ ਵਿਚ ਸੋਜ ਪਾਈ ਗਈ ਹੈ। ਡਬਲਯੂ.ਐੱਚ.ਓ. ਨੇ ਕਿਹਾ ਕਿ ਸਪੇਨ ਅਤੇ ਆਇਰਲੈਂਡ ਵਿੱਚ ਵੀ ਇਸੇ ਤਰ੍ਹਾਂ ਦੇ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੌਰਾਨ, ਅਮਰੀਕਾ ਦੇ ਸਿਹਤ ਅਧਿਕਾਰੀਆਂ ਨੇ ਕਿਹਾ ਕਿ ਉਹ ਅਜਿਹੇ 9 ਮਾਮਲਿਆਂ ਦੀ ਜਾਂਚ ਕਰ ਰਹੇ ਹਨ। ਇਹ ਸਾਰੇ ਮਾਮਲੇ ਅਲਬਾਮਾ ਵਿੱਚ ਸਾਹਮਣੇ ਆਏ ਹਨ, ਪਰ ਅਧਿਕਾਰੀਆਂ ਨੇ ਕਿਹਾ ਕਿ ਉਹ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਕੀ ਇਹ ਮਾਮਲੇ ਕਿਤੇ ਹੋਰ ਵੀ ਹਨ।

ਇਹ ਵੀ ਪੜ੍ਹੋ: ਚੀਨ ਦੇ ਸ਼ਿੰਘਾਈ ’ਚ ਪੈਸੇ ਦੇ ਕੇ ਵੀ ਨਹੀਂ ਮਿਲ ਰਿਹਾ ਜ਼ਰੂਰੀ ਸਾਮਾਨ, ਲੋਕਾਂ ਨੇ ਅਪਨਾਇਆ ਸਦੀਆਂ ਪੁਰਾਣਾ ਤਰੀਕਾ

ਡਬਲਯੂ.ਐੱਚ.ਓ. ਨੇ ਇੱਕ ਬਿਆਨ ਵਿੱਚ ਕਿਹਾ, 'ਪਿਛਲੇ ਇਕ ਮਹੀਨੇ ਦੌਰਾਨ ਮਾਮਲਿਆਂ ਵਿੱਚ ਹੋਏ ਵਾਧੇ ਅਤੇ ਇਸ ਨਾਲ ਸਬੰਧਤ ਖੋਜ ਗਤੀਵਿਧੀਆਂ ਵਿਚ ਤੇਜੀ ਆਉਣ ਕਾਰਨ ਆਉਣ ਵਾਲੇ ਦਿਨਾਂ ਵਿੱਚ ਹੋਰ ਮਾਮਲੇ ਸਾਹਮਣੇ ਆਉਣ ਦੀ ਉਮੀਦ ਹੈ।' ਇਸ ਬਿਮਾਰੀ ਨਾਲ ਅਮਰੀਕਾ ਵਿਚ ਪੀੜਤ ਪਾਏ ਗਏ ਬੱਚਿਆਂ ਦੀ ਉਮਰ 1 ਤੋਂ 6 ਸਾਲ ਤੱਕ ਹੈ ਅਤੇ ਇਨ੍ਹਾਂ ਵਿੱਚੋਂ 2 ਬੱਚਿਆਂ ਦੀ ਲਿਵਰ ਟਰਾਂਸਪਲਾਂਟ ਕਰਨਾ ਪਿਆ। ਯੂਰਪ ਵਿੱਚ ਵੀ ਇਸੇ ਉਮਰ ਦੇ ਬੱਚੇ ਬਿਮਾਰ ਪਾਏ ਗਏ ਹਨ, ਪਰ ਕੁਝ ਵੱਡੀ ਉਮਰ ਦੇ ਹਨ।

ਇਹ ਵੀ ਪੜ੍ਹੋ: ਨਿਊਯਾਰਕ 'ਚ ਬਜ਼ੁਰਗ ਸਿੱਖਾਂ 'ਤੇ ਹੋਏ ਹਮਲੇ ਦੇ ਮਾਮਲੇ 'ਚ 19 ਸਾਲਾ ਨੌਜਵਾਨ ਗ੍ਰਿਫ਼ਤਾਰ

WHO ਵੱਲੋਂ ਇਸ ਮਹੀਨੇ ਦੇ ਸ਼ੁਰੂ ਵਿੱਚ ਇਸ ਅਜੀਬ ਬਿਮਾਰੀ ਦਾ ਉਸ ਸਮੇਂ ਪਤਾ ਲਗਾਇਆ ਗਿਆ ਸੀ, ਜਦੋਂ ਸਕਾਟਲੈਂਡ ਵਿੱਚ 10 ਬੱਚੇ ਬਿਮਾਰ ਪਾਏ ਗਏ ਸਨ। ਇੱਕ ਬੱਚਾ ਜਨਵਰੀ ਵਿੱਚ ਬਿਮਾਰ ਹੋਇਆ ਸੀ ਅਤੇ 9 ਹੋਰ ਬੱਚੇ ਮਾਰਚ ਵਿੱਚ ਬਿਮਾਰ ਹੋ ਗਏ ਸਨ। ਇਹ ਸਾਰੇ ਬੱਚੇ ਗੰਭੀਰ ਰੂਪ ਵਿੱਚ ਬਿਮਾਰ ਪਾਏ ਗਏ ਅਤੇ ਹੈਪੇਟਾਈਟਸ ਤੋਂ ਪੀੜਤ ਪਾਏ ਗਏ। ਲਿਵਰ ਪੌਸ਼ਟਿਕ ਤੱਤਾਂ ਦੀ ਪ੍ਰਕਿਰਿਆ ਕਰਦਾ ਹੈ, ਖੂਨ ਨੂੰ ਸ਼ੁੱਧ ਕਰਦਾ ਹੈ ਅਤੇ ਲਾਗ ਨਾਲ ਲੜਦਾ ਹੈ। ਬੱਚਿਆਂ ਵਿੱਚ ਇਸ ਬਿਮਾਰੀ ਕਾਰਲ ਪੀਲੀਆ, ਦਸਤ ਅਤੇ ਢਿੱਡ ਵਿੱਚ ਦਰਦ ਵਰਗੇ ਲੱਛਣ ਦਿਖਾਈ ਦਿੱਤੇ। ਹੈਪੇਟਾਈਟਸ ਦਾ ਜੇਕਰ ਇਲਾਜ ਨਾ ਕੀਤਾ ਜਾਵੇ ਤਾਂ ਇਸ ਨਾਲ ਜੀਵਨ ਨੂੰ ਖ਼ਤਰਾ ਹੋ ਸਕਦਾ ਹੈ।

ਇਹ ਵੀ ਪੜ੍ਹੋ: ਕੈਨੇਡੀਅਨ ਆਗੂ ਜਗਮੀਤ ਸਿੰਘ ਨੇ ਭਾਰਤ 'ਚ ਮੁਸਲਮਾਨਾਂ ਨੂੰ ਲੈ ਕੇ ਜਤਾਈ ਚਿੰਤਾ, PM ਮੋਦੀ ਨੂੰ ਕੀਤੀ ਅਪੀਲ

WHO ਨੇ ਦੱਸਿਆ ਕਿ ਇਸ ਤੋਂ ਬਾਅਦ ਯੂਕੇ ਦੇ ਸਿਹਤ ਅਧਿਕਾਰੀਆਂ ਨੇ ਘੱਟੋ ਘੱਟ 64 ਹੋਰ ਮਾਮਲਿਆਂ ਦੀ ਪਛਾਣ ਕੀਤੀ ਹੈ। ਇਨ੍ਹਾਂ ਵਿੱਚੋਂ ਕਿਸੇ ਦੀ ਮੌਤ ਨਹੀਂ ਹੋਈ, ਪਰ 6 ਬੱਚਿਆਂ ਦੇ ਲਿਵਰ ਟ੍ਰਾਂਸਪਲਾਂਟ ਦੀ ਲੋੜ ਪਈ। ਪ੍ਰਯੋਗਸ਼ਾਲਾ ਦੇ ਟੈਸਟਾਂ ਅਨੁਸਾਰ ਇਨ੍ਹਾਂ ਬੱਚਿਆਂ ਦੀ ਬਿਮਾਰੀ ਦਾ ਕਾਰਨ ਹੈਪੇਟਾਈਟਸ ਏ, ਬੀ, ਸੀ ਅਤੇ ਈ ਵਾਇਰਸ ਨਹੀਂ ਪਾਏ ਗਏ ਹਨ, ਜੋ ਕਿ ਆਮ ਤੌਰ 'ਤੇ ਅਜਿਹੀਆਂ ਬਿਮਾਰੀਆਂ ਦਾ ਕਾਰਨ ਬਣਦੇ ਹਨ। ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਕਿ ਬੱਚੇ ਬੀਮਾਰ ਕਿਉਂ ਹੋਏ, ਪਰ ਉਨ੍ਹਾਂ ਕਿਹਾ ਕਿ ਐਡੀਨੋਵਾਇਰਸ ਦੀ ਲਾਗ ਦੇ ਮਾਮਲਿਆਂ ਵਿੱਚ ਵਾਧਾ ਹੋਇਆ ਹੈ। ਕਈ ਐਡੀਨੋਵਾਇਰਸ ਦੇ ਕਾਰਨ ਠੰਡ-ਜ਼ੁਕਾਮ ਵਰਗੇ ਲੱਛਣ, ਬੁਖ਼ਾਰ ਅਤੇ ਗਲੇ ਵਿੱਚ ਖਰਾਸ਼ ਦੀ ਸ਼ਿਕਾਇਤ ਹੁੰਦੀ ਹੈ ਪਰ ਇਸ ਦੇ ਕੁਝ ਰੂਪ ਢਿੱਡ ਅਤੇ ਅੰਤੜੀਆਂ ਵਿਚ ਸੋਜ ਸਮੇਤ ਹੋਰ ਸਮੱਸਿਆਵਾਂ ਨੂੰ ਵੀ ਪੈਦਾ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਐਡੀਨੋਵਾਇਰਸ ਨਾਲ ਬੱਚਿਆਂ ਨੂੰ ਹੈਪੇਟਾਈਟਸ ਦੀ ਸ਼ਿਕਾਇਤ ਹੁੰਦੀ ਸੀ, ਪਰ ਅਜਿਹਾ ਅਕਸਰ ਉਨ੍ਹਾਂ ਬੱਚਿਆਂ ਵਿੱਚ ਦੇਖਿਆ ਗਿਆ ਸੀ, ਜਿਨ੍ਹਾਂ ਦੀ ਪ੍ਰਤੀਰੋਧਕ ਸ਼ਕਤੀ ਕਮਜ਼ੋਰ ਹੁੰਦੀ ਸੀ।

ਇਹ ਵੀ ਪੜ੍ਹੋ: ਚੀਨ ਦੀ ਕਰਤੂਤ : ਪਾਕਿ ਦੀ ਲੈਬ ’ਚ ਬਣਾ ਰਿਹੈ ਕੋਰੋਨਾ ਤੋਂ ਵੀ ਘਾਤਕ ਜੈਵਿਕ ਹਥਿਆਰ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

 


author

cherry

Content Editor

Related News