ਸਫ਼ਲਤਾ ਦੀ ਕਹਾਣੀ ਪਿੱਛੇ 'ਔਰਤ', ਰਿਸ਼ੀ ਸੁਨਕ ਦੀ ਸੱਸ ਨੇ ਕਿਹਾ- ‘ਮੇਰੀ ਧੀ ਨੇ ਪਤੀ ਨੂੰ ਬਣਾਇਆ PM’
Saturday, Apr 29, 2023 - 01:27 PM (IST)
ਲੰਡਨ (ਏਜੰਸੀ)- ਕਿਸੇ ਨੇ ਸੱਚ ਹੀ ਕਿਹਾ ਹੈ ਕਿ ਇਕ ਆਦਮੀ ਦੀ ਕਾਮਯਾਬੀ ਪਿੱਛੇ ਔਰਤ ਦਾ ਹੱਥ ਹੁੰਦਾ ਹੈ। ਇਹ ਕਥਨ ਬ੍ਰਿਟੇਨ ਦੇ ਭਾਰਤੀ ਮੂਲ ਦੇ PM ਦੀ ਪਤਨੀ ਅਕਸ਼ਤਾ ਮੂਰਤੀ 'ਤੇ ਸਟੀਕ ਬੈਠਦਾ ਹੈ। ਦਰਅਸਲ ਆਈ.ਟੀ. ਦਿੱਗਜ ਇੰਫੋਸਿਸ ਦੀ ਚੇਅਰਪਰਸਨ ਅਤੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੀ ਸੱਸ ਸੁਧਾ ਮੂਰਤੀ ਨੇ ਕਿਹਾ ਕਿ ਉਨ੍ਹਾਂ ਦੀ ਧੀ ਅਕਸ਼ਤਾ ਮੂਰਤੀ ਨੇ ਆਪਣੇ ਪਤੀ ਨੂੰ ਪ੍ਰਧਾਨ ਮੰਤਰੀ ਬਣਾਇਆ ਹੈ। ਸੁਧਾ ਮੂਰਤੀ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਹੈ, ਜਿਸ 'ਚ ਉਨ੍ਹਾਂ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਉਨ੍ਹਾਂ ਦੀ ਧੀ ਨੇ ਆਪਣੇ ਪਤੀ ਰਿਸ਼ੀ ਸੁਨਕ ਨੂੰ ਬ੍ਰਿਟੇਨ ਦਾ ਪ੍ਰਧਾਨ ਮੰਤਰੀ ਬਣਾਇਆ ਹੈ।
ਇਹ ਵੀ ਪੜ੍ਹੋ: ਕੈਨੇਡਾ 'ਚ ਕਾਰਾਂ ਚੋਰੀ ਕਰਨ ਵਾਲੇ ਇਨ੍ਹਾਂ ਪੰਜਾਬੀਆਂ ਨੇ ਚਾੜ੍ਹਿਆ ਚੰਨ, ਵੇਖੋ ਪੂਰੀ ਸੂਚੀ
ਉਨ੍ਹਾਂ ਕਿਹਾ, “ਮੇਰਾ ਜਵਾਈ ਪੰਜਾਬੀ ਹੈ। ਉਸਦੇ ਪੂਰਵਜ 150 ਸਾਲਾਂ ਤੋਂ ਇੰਗਲੈਂਡ ਵਿੱਚ ਵਸੇ ਹੋਏ ਹਨ। ਉਹ ਇੱਕ ਧਾਰਮਿਕ ਵਿਅਕਤੀ ਹੈ। ਵਿਆਹ ਤੋਂ ਬਾਅਦ ਉਹ ਵੀਰਵਾਰ ਨੂੰ ਵਰਤ ਰੱਖਦਾ ਹੈ। ਇਹ ਉਸਦੀ ਪਤਨੀ ਦੇ ਪ੍ਰਭਾਵ ਕਾਰਨ ਹੈ। ਦੇਖੋ, ਇੱਕ ਪਤਨੀ ਆਪਣੇ ਪਤੀ ਨੂੰ ਕਿਵੇਂ ਬਦਲ ਸਕਦੀ ਹੈ।” ਉਨ੍ਹਾਂ ਅੱਗੇ ਕਿਹਾ, ''ਮੈਂ ਆਪਣੇ ਪਤੀ ਨੂੰ ਕਾਰੋਬਾਰੀ ਬਣਾਇਆ ਹੈ ਪਰ ਮੇਰੀ ਧੀ ਨੇ ਆਪਣੇ ਪਤੀ ਨੂੰ ਬ੍ਰਿਟੇਨ ਦਾ ਪ੍ਰਧਾਨ ਮੰਤਰੀ ਬਣਾਇਆ ਹੈ।'
ਇਹ ਵੀ ਪੜ੍ਹੋ: ਇਟਲੀ ‘ਚ ਨਿੱਕਾ ਸਰਦਾਰ ਕਰ ਰਿਹਾ ਕਮਾਲ, ਪ੍ਰਭਏਕ ਸਿੰਘ ਨੇ ਰੱਸੀ ਨਾਲ ਬੰਨ੍ਹ ਕੇ ਖਿੱਚੀਆਂ 2 ਕਾਰਾਂ
ਇੰਫੋਸਿਸ ਦੇ ਸੰਸਥਾਪਕ ਨਾਰਾਇਣ ਮੂਰਤੀ ਦਾ ਪਰਿਵਾਰ ਮੰਤਰਾਲਿਆ (Mantralaya) ਦੇ ਗੁਰੂ ਰਾਘਵੇਂਦਰ ਪਰਮ ਭਗਤ ਹੈ। ਨਰਾਇਣ ਮੂਰਤੀ ਨੇ ਵੀਰਵਾਰ ਨੂੰ ਇੰਫੋਸਿਸ ਦੀ ਸ਼ੁਰੂਆਤ ਕੀਤੀ ਸੀ। ਸੁਧਾ ਮੂਰਤੀ ਨੇ ਕਿਹਾ ਕਿ ਰਿਸ਼ੀ ਸੁਨਕ ਨੇ ਨਰਾਇਣ ਮੂਰਤੀ ਦੇ ਪਰਿਵਾਰ ਵਿੱਚ ਵੀਰਵਾਰ ਨੂੰ ਦਿੱਤੇ ਗਏ ਮਹੱਤਵ ਨੂੰ ਨੇੜਿਓਂ ਦੇਖਿਆ ਸੀ ਅਤੇ ਗੁਰੂ ਰਾਘਵੇਂਦਰ ਬਾਰੇ ਵੀ ਜਾਣਿਆ। ਸੁਧਾ ਮੂਰਤੀ ਨੇ ਇਹ ਵੀ ਸਾਂਝਾ ਕੀਤਾ ਸੀ ਕਿ ਉਹ ਹਰ ਸੋਮਵਾਰ ਵਰਤ ਰੱਖਦੀ ਹੈ, ਪਰ ਉਨ੍ਹਾਂ ਦਾ ਜਵਾਈ ਵੀਰਵਾਰ ਨੂੰ ਵਰਤ ਰੱਖਦਾ ਹੈ। ਸੁਧਾ ਮੂਰਤੀ ਨੇ ਇਹ ਵੀ ਸਾਂਝਾ ਕੀਤਾ ਕਿ ਕੁਝ ਸਮੇਂ ਬਾਅਦ, ਉਹ ਉਨ੍ਹਾਂ (ਅਕਸ਼ਤਾ ਮੂਰਤੀ ਅਤੇ ਰਿਸ਼ੀ ਸੁਨਕ) ਨੂੰ ਮੰਤਰਾਲਿਆ ਲੈ ਕੇ ਆਵੇਗੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।