ਮੇਰਾ ਜਿਸਮ, ਮੇਰੀ ਮਰਜ਼ੀ 'ਤੇ ਪਾਕਿ ਲੇਖਕ ਨੇ ਟੀ. ਵੀ. ਸ਼ੋਅ 'ਚ ਮਹਿਲਾ ਨੂੰ ਕੱਢੀਆਂ ਗਾਲਾਂ

Thursday, Mar 05, 2020 - 01:15 AM (IST)

ਇਸਲਾਮਾਬਾਦ - ਪਾਕਿਸਤਾਨ ਦੇ ਮੰਨੇ-ਪ੍ਰਮੰਨੇ ਲੇਖਕ ਖਲੀਲ ਓਰ ਰਹਿਮਾਨ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਦੇ ਲਈ ਉਨ੍ਹਾਂ ਦੀ ਸਖਤ ਨਿੰਦਾ ਕੀਤੀ ਜਾ ਰਹੀ ਹੈ। ਦਰਅਸਲ, ਪਾਕਿਸਤਾਨ ਦੇ ਇਕ ਟੀ. ਵੀ. ਚੈਨਲ 'ਤੇ ਲਾਈਵ ਬਹਿਸ ਵਿਚ ਖਲੀਲ ਨੇ ਮਹਿਲਾ ਪੈਨਲਿਸਟ ਨੂੰ ਗਾਲਾਂ ਕੱਢੀਆਂ। ਇਸ ਵੀਡੀਓ ਦੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਉਨ੍ਹਾਂ ਨੂੰ ਇੰਟਰਨੈੱਟ 'ਤੇ ਜਮ ਕੇ ਲਤਾਡ਼ਿਆ ਜਾ ਰਿਹਾ ਹੈ।

PunjabKesari

ਸ਼ੋਅ ਵਿਚ ਮਹਿਲਾ ਗੈਸਟ ਦੇ ਤੌਰ 'ਤੇ ਮੰਨੀ-ਪ੍ਰਮੰਨੀ ਨਾਰੀਵਾਦੀ, ਐਕਟੀਵਿਸਟ ਅਤੇ ਵਿਸ਼ਲੇਸ਼ਕ ਮਾਰਵੀ ਸਿਰਮਦ ਬਹਿਸ ਦੌਰਾਨ ਫੋਨ 'ਤੇ ਜੁਡ਼ੀ ਸੀ। ਇਸ ਦੌਰਾਨ ਲੇਖਕ ਖਲੀਲ ਓਰ ਨੇ ਉਨ੍ਹਾਂ ਨੂੰ ਗਾਲਾਂ ਕੱਢ ਦਿੱਤੀਆਂ। ਗੌਰ ਕਰਨ ਵਾਲੀ ਗੱਲ ਹੈ ਕਿ ਇਹ ਬਹਿਸ ਪਾਕਿਸਤਾਨ ਵਿਚ ਚੱਲ ਰਹੇ 'ਮੇਰਾ ਜਿਸਮ, ਮੇਰੀ ਮਰਜ਼ੀ' ਅਭਿਆਨ 'ਤੇ ਸੀ। ਪਾਕਿ ਵਿਚ ਇਨੀਂ ਦਿਨੀਂ ਔਰਤਾਂ ਆਪਣੇ ਅਧਿਕਾਰਾਂ ਅਤੇ ਹੱਕ ਲਈ ਦੇਸ਼ ਭਰ ਵਿਚ ਮਾਰਚ ਕੱਢ ਰਹੀਆਂ ਹਨ। ਇਸ ਮਾਰਚ ਨੂੰ ਔਰਤ ਮਾਰਚ ਦਾ ਨਾਂ ਦਿੱਤਾ ਗਿਆ ਹੈ। ਖਲੀਲ ਨੇ ਬਹਿਸ ਵਿਚ ਆਖਿਆ ਕਿ ਮੇਰਾ ਜਿਸਮ, ਮੇਰੀ ਮਰਜ਼ੀ ਜਿਹੇ ਨਾਅਰੇ 'ਤੇ ਅਦਾਲਤ ਨੇ ਰੋਕ ਲਾ ਦਿੱਤੀ ਹੈ ਪਰ ਜਦ ਮੈਂ ਮਾਰਵੀ ਜਿਹੇ ਲੋਕਾਂ ਤੋਂ ਇਹ ਨਾਅਰੇ ਸੁਣਦਾ ਹਾਂ ਤਾਂ ਮੇਰਾ ਕਲੇਜਾ ਹਿੱਲ ਜਾਂਦਾ ਹੈ।

ਬਹਿਸ ਦੀ ਵੀਡੀਓ ਦੇਖੀ ਜਾ ਸਕਦੀ ਹੈ ਕਿ ਖਲੀਲ ਦੇ ਇੰਨਾ ਕਹਿੰਦੇ ਹੀ ਮਾਰਵੀ ਨੇ ਮੇਰਾ ਜਿਸਮ, ਮੇਰੀ ਮਰਜ਼ੀ ਦਾ ਨਾਅਰਾ ਲਾ ਦਿੱਤਾ। ਬਸ ਫਿਰ ਕੀ ਸੀ, ਮਾਰਵੀ ਦੇ ਇੰਨਾ ਆਖਦੇ ਹੀ ਖਲੀਲ ਬੁਰੀ ਤਰ੍ਹਾਂ ਭਡ਼ਕ ਗਏ ਅਤੇ ਉਨ੍ਹਾਂ ਨੂੰ ਗਾਲਾਂ ਕੱਢਣ ਲੱਗੇ। ਖਲੀਲ ਨੇ ਆਖਿਆ ਕਿ ਤੇਰਾ ਜਿਸਮ ਹੈ ਕਿਆ, ਕੋਈ ਥੂਕਤਾ ਤੱਕ ਨਹੀਂ ਤੁਝ ਪਰ। ਵੀਚ ਵਿਚ ਮਤ ਬੋਲ, ਆਪਣਾ ਮੂੰਹ ਬੰਦ ਰੱਖ।

PunjabKesari

ਹੁਣ ਇਸ ਵਿਵਾਦਤ ਵੀਡੀਓ ਦੇ ਵਾਇਰਲ ਹੋਣ 'ਤੇ ਮੰਨੇ-ਪ੍ਰਮੰਨੇ ਲੋਕਾਂ ਦੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਮਸ਼ਹੂਰ ਪਾਕਿ ਅਭਿਨੇਤਰੀ ਮਾਹਿਰਾ ਖਾਨ ਨੇ ਖਲੀਲ ਓਰ ਰਹਿਮਾਨ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਟਵੀਟ ਕੀਤਾ ਕਿ ਜੋ ਕੁਝ ਮੈਂ ਹੁਣ ਦੇਖਿਆ ਅਤੇ ਸੁਣਿਆ, ਉਸ ਨੂੰ ਸੁਣ ਕੇ ਮੈਂ ਸਦਮੇ ਵਿਚ ਹਾਂ। ਟੀ. ਵੀ. 'ਤੇ ਇਕ ਮਹਿਲਾ ਨੂੰ ਗਾਲਾਂ ਕੱਢਣ ਦੇ ਬਾਵਜੂਦ ਆਖਿਰ ਕਿਸ ਕਾਰਨ ਇਸ ਸ਼ਖਸ ਨੂੰ ਇਕ ਤੋਂ ਬਾਅਦ ਇਕ ਪ੍ਰਾਜੈਕਟ ਮਿਲਦੇ ਜਾ ਰਹੇ ਹਨ। ਜੇਕਰ ਅਸੀਂ ਇਸ ਤਰ੍ਹਾਂ ਦੀ ਸੋਚ ਨੂੰ ਖਤਮ ਨਹੀਂ ਕਰ ਪਾ ਰਹੇ ਤਾਂ ਅਸੀਂ ਵੀ ਦੋਸ਼ੀ ਹਾਂ। ਹੁਣ ਸੋਸ਼ਲ ਮੀਡੀਆ 'ਤੇ ਲੇਖਕ ਖਲੀਲ ਓਰ ਰਹਿਮਾਨ ਦੇ ਸਮਰਥਕਾਂ ਅਤੇ ਵਿਰੋਧੀਆਂ ਵਿਚ ਬਹਿਸ ਛਿਡ਼ੀ ਹੋਈ ਹੈ।

PunjabKesari

ਇਸ ਤੋਂ ਪਹਿਲਾਂ ਟੀ. ਵੀ. ਸ਼ੋਅ ਦੀ ਵੀਡੀਓ ਟਵੀਟ ਕਰ ਮਾਰਵੀ ਨੇ ਲਿੱਖਿਆ ਕਿ ਕਿਸੀ ਮੀਡੀਆ ਇੰਡਸਟ੍ਰੀ ਵਿਚ ਜੇਕਰ ਇਸ ਤਰ੍ਹਾਂ ਦੀ ਬਿਆਨਬਾਜ਼ੀ ਹੋਈ ਹੁੰਦੀ ਤਾਂ ਉਸ ਦਾ ਬਾਇਕਾਟ ਹੋ ਚੁੱਕਿਆ ਹੁੰਦਾ ਪਰ ਸਾਡਾ ਪਿਆਰਾ ਇਸਲਾਮਕ ਗਣਰਾਜ ਹੈ। ਬੁਰਾ ਵਰਤਾਓ ਕਰਨ ਵਾਲੇ 'ਤੇ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਹੋਵੇਗੀ। ਹਰ ਮੀਡੀਆ ਹਾਊਸ ਇਸੇ ਤਰ੍ਹਾਂ ਉਸ ਦਾ ਸੁਆਗਤ ਕਰੇਗਾ।


Khushdeep Jassi

Content Editor

Related News