ਮੁਸਲਮਾਨ ਰੁੱਕੇ ਰਾਤ ਤਾਂ ਹੋਟਲਾਂ ਨੂੰ ਹੋਵੇਗਾ ਜ਼ੁਰਮਾਨਾ

Thursday, Oct 12, 2017 - 01:47 AM (IST)

ਬੀਜ਼ਿੰਗ — ਚੀਨ ਨੇ ਸ਼ਿਨਜੀਯਾਂਗ ਜ਼ਿਲੇ ਦੇ ਉਇਗਰ ਮੁਸਲਮਾਨਾਂ ਖਿਲਾਫ ਕੁਝ ਸਖਤ ਨਿਯਮ ਬਣਾਏ ਹਨ। ਇਸ ਦੇ ਤਹਿਤ 18 ਅਕਤੂਬਰ ਤੋਂ ਸ਼ੁਰੂ ਹੋ ਰਹੀ ਕਮਿਊਨਿਸਟ ਪਾਰਟੀ ਕਾਂਗਰਸ ਤੋਂ ਪਹਿਲਾਂ ਦੇਸ਼ ਭਰ ਦੇ ਕਿਸੇ ਵੀ ਹੋਟਲ 'ਚ ਇਥੋਂ ਦੇ ਮੁਸਲਮਾਨਾਂ ਨੂੰ ਰੁਕਣ ਦੀ ਇਜਾਜ਼ਤ ਨਹੀਂ ਹੋਵੇਗੀ। ਇਸ ਨਿਯਮ ਨੂੰ ਤੋੜਨ 'ਤੇ ਦੱਖਣੀ ਚੀਨ ਪ੍ਰਸ਼ਾਸਨ ਨੇ ਇਕ ਹੋਟਲ 'ਤੇ ਜ਼ੁਰਮਾਨਾ ਵੀ ਲਾਇਆ ਹੈ।
ਚੀਨ ਸਰਕਾਰ ਅੱਤਵਾਦ ਅਤੇ ਕੱਟੜਪੰਥੀ ਨੂੰ ਹੱਲਾਸ਼ੇਰੀ ਦੇਣ ਲਈ ਉਇਗਰ ਮੁਸਲਮਾਨਾਂ ਨੂੰ ਹੀ ਜ਼ਿੰਮੇਵਾਰ ਮੰਨਦੀ ਹੈ। ਇਸ ਦੇ ਮੱਦੇਨਜ਼ਰ ਇਹ ਕਾਰਵਾਈ ਕੀਤੀ। ਰੇਡੀਓ ਫ੍ਰੀ ਏਸ਼ੀਆ ਮੁਤਾਬਕ ਸ਼ੇਨਜੇਨ ਹੋਟਲ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ 7 () ਨੂੰ ਸ਼ਿਨਜਿਯਾਂਗ ਨੂੰ ਆਪਣੇ ਇਥੇ ਰੁਕਾਉਣ ਲਈ ਜ਼ੁਰਮਾਨਾ ਦੇਣਾ ਹੋਵੇਗਾ। ਕਾਨੂੰਨ ਨੂੰ ਤੋੜਨ ਲਈ ਹੋਟਲ 'ਤੇ 15,000 ਯੂਆਨ ਦਾ ਜ਼ੁਰਮਾਨਾ ਲੱਗਾ ਹੈ। ਹੋਟਲ ਦੇ ਇਕ ਕਰਮਚਾਰੀ ਨੇ ਕਿਹਾ, ''ਡੇਟਾਬੇਸ ਸ਼ੇਅਰ ਕਰਕੇ ਪੁਲਸ ਨੂੰ ਪੂਰੀ ਜਾਣਕਾਰੀ ਦਿੱਤੀ ਜਾਵੇਗੀ। ਪੁਲਸ ਕਿਸੇ ਵੀ ਗੇਸਟ ਨੂੰ ਵੀਟੋ ਕਰ ਸਕਦੀ ਹੈ, ਜਿਸ ਨਾਲ ਉਸ ਨੂੰ ਖਤਰਾ ਮਹਿਸੂਸ ਹੋਵੇਗਾ।''
ਫਿਲਹਾਲ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਕਿ ਇਹ ਬੈਨ ਘਰੇਲੂ ਜਾਂ ਇੰਟਰਨੈਸ਼ਨਲ ਹੋਟਲ ਦੀ ਚੇਨ 'ਤੇ ਹੈ ਜਾਂ ਸਿਰਫ ਸਥਾਨਕ ਹੋਟਲਾਂ 'ਤੇ। ਜ਼ਿਕਰਯੋਗ ਹੈ ਕਿ ਅਕਸਰ ਉਇਗਰ ਮੁਸਲਿਮ ਭਾਈਚਾਰੇ ਦੇ ਲੋਕ ਚੀਨ ਸਰਕਾਰ ਵੱਲੋਂ ਆਪਣੇ ਖਿਲਾਫ ਭੇਦਭਾਵ ਦਾ ਦੋਸ਼ ਲਾ ਕੇ ਪ੍ਰਦਰਸ਼ਨ ਕਰਦੇ ਰਹਿੰਦੇ ਹਨ। 
ਸ਼ਿਨਜਿਯਾਂਗ ਜ਼ਿਲੇ ਦੀ ਆਬਾਦੀ 'ਚ ਵੱਡਾ ਹਿੱਸਾ ਉਇਗਰ ਮੁਸਲਮਾਨਾਂ ਦਾ ਹੈ। ਹਾਲ ਹੀ ਦੇ ਕੁਝ ਸਾਲਾਂ 'ਚ ਹੋਏ ਹਮਲਿਆਂ 'ਚ ਇਥੇ ਸੈਕੜੇ ਲੋਕ ਮਾਰੇ ਜਾ ਚੁੱਕੇ ਹਨ। ਇਸਲਾਮਕ ਸਟੇਟ ਨੇ ਇਨ੍ਹਾਂ ਉਇਗਰ ਮੁਸਲਿਮਾਂ ਦਾ ਦਮਨ ਕੀਤੇ ਜਾਣ ਦੇ ਦੋਸ਼ਾਂ ਦੇ ਮੱਦੇਨਜ਼ਰ ਚੀਨ ਨੂੰ ਚੇਤਾਵਨੀ ਦਿੱਤੀ ਹੈ। ਮਾਰਚ 'ਚ ਚੀਨ ਨੇ ਇਸ ਖੇਤਰ 'ਚ ਫੌਜੀ ਸਮਰਥਾ ਦਾ ਨਜ਼ਾਰਾ ਪੇਸ਼ ਕੀਤਾ ਸੀ। ਪੱਛਮੀ ਸ਼ਿਨਜਿਯਾਂਗ 'ਚ ਹੋਏ ਇਸ ਫੌਜੀ ਅਭਿਆਸ 'ਚ 10,000 ਤੋਂ ਜ਼ਿਆਦਾ ਹੱਥਿਆਰਬੰਦ ਸੁਰੱਖਿਆ ਕਰਮੀ, ਬਖਤਰਬੰਦ ਗੱਡੀਆਂ ਦੀਆਂ ਲੰਬੀਆਂ ਕਤਾਰਾਂ ਅਤੇ ਹੈਲੀਕਾਪਟਰ ਨਜ਼ਰ ਆਏ ਸਨ।


Related News