ਇਸਲਾਮੀ ਅੱਤਵਾਦ ''ਤੇ ਚੀਨ ਸਖਤ, ਬੱਚਿਆਂ ਦੇ ਧਾਰਮਿਕ ਗਤੀਵਿਧੀਆਂ ''ਚ ਸ਼ਾਮਲ ਹੋਣ ''ਤੇ ਲਾਈ ਰੋਕ

Thursday, Jul 19, 2018 - 04:44 AM (IST)

ਇਸਲਾਮੀ ਅੱਤਵਾਦ ''ਤੇ ਚੀਨ ਸਖਤ, ਬੱਚਿਆਂ ਦੇ ਧਾਰਮਿਕ ਗਤੀਵਿਧੀਆਂ ''ਚ ਸ਼ਾਮਲ ਹੋਣ ''ਤੇ ਲਾਈ ਰੋਕ

ਬੀਜਿੰਗ— ਦੁਨੀਆ ਭਰ 'ਚ ਇਸਲਾਮੀ ਅੱਤਵਾਦ ਦੇ ਕਹਿਰ ਤੋਂ ਸਬਕ ਲੈਂਦੇ ਹੋਏ ਚੀਨ ਇਸ ਨਾਲ ਆਪਣੇ ਤਰੀਕੇ ਨਾਲ ਨਜਿੱਠਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਹ ਆਪਣੇ ਮੁਸਲਿਮ ਅਬਾਦੀ ਵਾਲੇ ਇਲਾਕਿਆਂ 'ਚ ਬਹੁਤ ਸਖਤੀ ਨਾਲ ਪੇਸ਼ ਆ ਰਿਹਾ ਹੈ। ਚੀਨ ਦੇ ਇਸ ਕਦਮ ਕਰਕੇ ਇਸ ਦੇ ਲਈ ਇਲਾਕਿਆਂ 'ਚ ਲੋਕਾਂ ਦਾ ਜੀਣਾ ਮੁਸ਼ਕਿਲ ਹੋ ਗਿਆ ਹੈ। 
ਛੋਟਾ ਮੱਕਾ ਕਹੇ ਜਾਣ ਵਾਲੇ ਸੂਬੇ ਲਿੰਕਸ਼ਿਆ 'ਚ ਹੁਣ ਮਾਹੌਲ ਪਹਿਲਾਂ ਵਰਗਾ ਨਹੀਂ ਰਹਿ ਗਿਆ। ਅਸਲ 'ਚ ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਨੇ ਇਥੇ 16 ਸਾਲ ਤੋਂ ਘੱਟ ਦੀ ਉਮਰ ਦੇ ਬੱਚਿਆਂ ਨੂੰ ਧਾਰਮਿਕ ਗਤੀਵਿਧੀਆਂ 'ਚ ਹਿੱਸਾ ਲੈਣ ਤੋਂ ਮਨ੍ਹਾ ਕਰ ਦਿੱਤਾ ਹੈ। ਇਥੋਂ ਦੇ ਹੁਈ ਮੁਸਲਿਮ ਭਾਈਚਾਰੇ ਦੇ ਲਈ ਆਪਣੀਆਂ ਧਾਰਮਿਕ ਮਾਨਤਾਵਾਂ ਦਾ ਪਾਲਣ ਕਰਨਾ ਮੁਸ਼ਕਲ ਹੁੰਦਾ ਜਾ ਰਿਹਾ ਹੈ। ਚੀਨ ਦੇ ਹੋਰ ਮੁਸਲਿਮ ਆਬਾਦੀ ਵਾਲੇ ਇਲਾਕਿਆਂ ਨੂੰ ਵੀ ਇਸੇ ਤਰ੍ਹਾਂ ਦਾ ਡਰ ਸਤਾ ਰਿਹਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਮਨਮਾਨੇ ਰਵੱਈਏ ਨਾਲ ਉਨ੍ਹਾਂ ਦੀ ਪਹਿਚਾਣ ਖਤਰੇ 'ਚ ਆ ਜਾਵੇਗੀ। ਇਸ ਦੇ ਨਾਲ ਹੀ ਜਿਸ ਮਸਜਿਦ 'ਚ ਇਕ ਹਜ਼ਾਰ ਤੋਂ ਵਧੇਰੇ ਬੱਚੇ ਕੁਰਾਨ ਦੀਆਂ ਬਾਰੀਕੀਆਂ ਸਿੱਖਣ ਲਈ ਸਰਦੀਆਂ ਤੇ ਗਰਮੀਆਂ ਦੀਆਂ ਛੁੱਟੀਆਂ 'ਚ ਜਾਇਆ ਕਰਦੇ ਸਨ, ਹੁਣ ਉਸ ਮਸਜਿਦ 'ਚ ਬੱਚਿਆਂ ਦੀ ਐਂਟਰੀ 'ਤੇ ਰੋਕ ਲਾ ਦਿੱਤੀ ਗਈ ਹੈ।
ਮਾਤਾ ਪਿਤਾ ਨੂੰ ਕਿਹਾ ਜਾ ਰਿਹਾ ਹੈ ਕਿ ਕੁਰਾਨ ਦੀ ਪੜ੍ਹਾਈ 'ਤੇ ਇਸ ਲਈ ਰੋਕ ਲਾਈ ਗਈ ਹੈ ਤਾਂ ਕਿ ਬੱਚੇ ਧਰਮ ਨਿਰਪੱਖ ਸਲੇਬਸ 'ਤੇ ਜ਼ਿਆਦਾ ਧਿਆਨ ਦੇ ਸਕਣ।


Related News