ਮਸਕ ਨੇ ਟੇਸਲਾ ਦੇ ਸੀਈਓ ਦੇ ਅਹੁਦੇ ਤੋਂ ਅਸਤੀਫਾ ਦੇਣ ਦੀਆਂ ਅਟਕਲਾਂ ਨੂੰ ਕੀਤਾ ਖਾਰਜ

Thursday, May 18, 2023 - 02:04 AM (IST)

ਆਸਟਿਨ/ਯੂਐੱਸ (ਏਪੀ) : ਐਲਨ ਮਸਕ ਨੇ ਮੰਗਲਵਾਰ ਨੂੰ ਉਨ੍ਹਾਂ ਅਟਕਲਾਂ ਨੂੰ ਖਾਰਜ ਕਰ ਦਿੱਤਾ ਕਿ ਉਹ ਟੇਸਲਾ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਦੇ ਅਹੁਦੇ ਤੋਂ ਅਸਤੀਫਾ ਦੇ ਸਕਦੇ ਹਨ। ਸ਼ੇਅਰਧਾਰਕਾਂ ਦੀ ਕੰਪਨੀ ਦੀ ਸਾਲਾਨਾ ਮੀਟਿੰਗ ਵਿੱਚ ਉਨ੍ਹਾਂ ਕਿਹਾ ਕਿ ਇਲੈਕਟ੍ਰਿਕ ਕਾਰ ਅਤੇ ਸੋਲਰ ਪੈਨਲ ਕੰਪਨੀ ਹੁਣ ਕੁਝ ਵਿਗਿਆਪਨ ਕਰਨਾ ਸ਼ੁਰੂ ਕਰੇਗੀ। ਇਕ ਸ਼ੇਅਰਧਾਰਕ ਵੱਲੋਂ ਇਹ ਸਵਾਲ ਪੁੱਛੇ ਜਾਣ 'ਤੇ ਮਸਕ ਨੇ ਕਿਹਾ ਕਿ ਉਹ ਟੇਸਲਾ ਦੇ ਮੁਖੀ ਦਾ ਅਹੁਦਾ ਨਹੀਂ ਛੱਡ ਰਹੇ। ਹਾਲਾਂਕਿ, ਉਨ੍ਹਾਂ ਨੇ ਇਸ 'ਤੇ ਹੋਰ ਚਰਚਾ ਨਹੀਂ ਕੀਤੀ।

ਇਹ ਵੀ ਪੜ੍ਹੋ : ਕੈਨੇਡਾ ’ਚ ਵਾਪਰਿਆ ਭਿਆਨਕ ਸੜਕ ਹਾਦਸਾ, 2 ਪੰਜਾਬੀ ਨੌਜਵਾਨਾਂ ਦੀ ਮੌਤ

ਇਕ ਹੋਰ ਸ਼ੇਅਰਧਾਰਕ ਨੇ ਸੁਝਾਅ ਦਿੱਤਾ ਕਿ ਟੇਸਲਾ ਨੂੰ ਹੁਣ ਕੁਝ ਇਸ਼ਤਿਹਾਰਬਾਜ਼ੀ ਕਰਨੀ ਚਾਹੀਦੀ ਹੈ। ਇਸ 'ਤੇ ਮਸਕ ਨੇ ਕਿਹਾ ਕਿ ਉਹ ਇਸ ਲਈ ਤਿਆਰ ਹਨ। ਇਹ ਧਿਆਨ ਦੇਣ ਯੋਗ ਹੈ ਕਿ ਟੇਸਲਾ ਆਪਣੇ ਵਿਰੋਧੀਆਂ ਵਾਂਗ ਇਸ਼ਤਿਹਾਰਬਾਜ਼ੀ ਲਈ ਭੁਗਤਾਨ ਕਰਨ ਤੋਂ ਬਚਦੀ ਹੈ। ਇਹ ਇਸ ਲਈ ਹੈ ਕਿਉਂਕਿ ਮਸਕ ਕੰਪਨੀ ਦਾ ਮੁਫ਼ਤ 'ਚ ਪ੍ਰਚਾਰ ਕਰਨ ਦੇ ਯੋਗ ਹੈ। ਟਵਿੱਟਰ 'ਤੇ ਉਨ੍ਹਾਂ ਦੇ ਫਾਲੋਅਰਜ਼ ਦੀ ਗਿਣਤੀ 140 ਮਿਲੀਅਨ ਹੈ। ਪਿਛਲੇ ਸਾਲ ਉਨ੍ਹਾਂ ਨੇ 44 ਬਿਲੀਅਨ ਡਾਲਰ ਦੇ ਸੌਦੇ 'ਚ ਟਵਿੱਟਰ ਨੂੰ ਹਾਸਲ ਕੀਤਾ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News