ਬੰਗਲਾਦੇਸ਼ ’ਚ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਮਸ਼ਹੂਰ ਢਾਕਾ ਚੌਕ ’ਤੇ ਸੰਗੀਤ ਪ੍ਰੋਗਰਾਮ

Saturday, Aug 24, 2024 - 02:33 PM (IST)

ਬੰਗਲਾਦੇਸ਼ ’ਚ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਮਸ਼ਹੂਰ ਢਾਕਾ ਚੌਕ ’ਤੇ ਸੰਗੀਤ ਪ੍ਰੋਗਰਾਮ

ਧਾਕਾ -  ਬੰਗਲਾਦੇਸ਼ ’ਚ ਸਰਕਾਰ ਵਿਰੋਧੀ ਪ੍ਰਦਰਸ਼ਨ ਦਾ ਕੇਂਦਰ ਰਹੇ ਧਾਕਾ ਯੂਨੀਵਰਸਿਟੀ ਦੇ ਨੇੜੇ ਇਕ ਪ੍ਰਸਿੱਧ ਖੁੱਲੀ ਯਾਦਗਾਰੀ ਥਾਂ 'ਤੇ ਹੜ੍ਹ ਤੋਂ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਸਥਾਨਕ ਬੈਂਡ ਅਤੇ ਸੰਗੀਤਕਾਰਾਂ ਨੂੰ ਸੁਣਨ ਲਈ ਸੈਂਕੜੇ ਲੋਕ ਇਕੱਠੇ ਹੋਏ। ਮਾਨਸੂਨ ਦੀ ਭਾਰੀ ਬਰਸਾਤ ਕਾਰਨ ਬੰਗਲਾਦੇਸ਼ ਦੇ ਕੁਝ ਖੇਤਰਾਂ ਅਤੇ ਭਾਰਤ ਦੇ ਕੁਝ ਇਲਾਕਿਆਂ ’ਚ ਹੜ੍ਹ ਆ ਗਿਆ ਜਿਸ ਕਾਰਨ ਬੰਗਲਾਦੇਸ਼ ’ਚ ਘੱਟੋ-ਘੱਟ 13 ਲੋਕਾਂ ਦੀ ਮੌਤ ਹੋ ਗਈ ਹੈ ਅਤੇ 30 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ, ਜੋ ਸਿਆਸੀ ਬਦਲਾਵ ਦੇ ਬਾਅਦ ਨਵੀਂ ਬਣੀ ਅੰਤ੍ਰਿਮ ਸਰਕਾਰ ਲਈ ਇਕ ਵੱਡੀ ਪ੍ਰਸ਼ਾਸਨਿਕ ਚੁਣੌਤੀ ਬਣ ਗਈ ਹੈ।

ਹੜ੍ਹ ਤੋਂ ਪ੍ਰਭਾਵਿਤ ਜ਼ਿਲ੍ਹਿਆਂ ’ਚ ਕੋਮਿਲਾ, ਨੋਆਖਲੀ ਅਤੇ ਫੇਨੀ ਸ਼ਾਮਲ ਹਨ। ਇਹ ਸੰਗੀਤ ਪ੍ਰੋਗਰਾਮ ਰਾਜੂ ਮੈਮੋਰੀਅਲ ’ਤੇ ਸ਼ੁੱਕਰਵਾਰ ਰਾਤ ਨੂੰ ਹੋਇਆ। ਜਿਸ 'ਤੇ ਸਥਿਤ ਮੂਰਤੀਆਂ ਹਾਲ ’ਚ ਹੋਏ ਸਰਕਾਰ ਵਿਰੋਧੀ ਵਿਖਾਵਿਆਂ ਦਾ ਸਬੂਤ ਬਣੀਆਂ। ਇਹ ਥਾਂ ਸਰਕਾਰ ਵਿਰੋਧੀ ਵਿਖਾਵਿਆਂ  ਲਈ ਪ੍ਰਮੁੱਖ ਕੇਂਦਰਾਂ ’ਚੋਂ ਇਕ ਸਥਾਨ ਬਣ ਗਿਆ ਸੀ। ਸੰਗੀਤ ਪੇਸ਼ਕਾਰੀ ਦੇਖਣ ਲਈ ਸੈਂਕੜੇ ਲੋਕ ਇਕੱਠੇ ਹੋਏ ਕਿਉਂਕਿ ਆਯੋਜਕਾਂ ਨੇ ਮੰਚ ਤੋਂ ਐਲਾਨ ਕੀਤਾ ਸੀ ਕਿ ਇਹ ਸੰਗੀਤ ਪ੍ਰੋਗਰਾਮ ਹੜ੍ਹ ਤੋਂ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਹੈ। ਉਨ੍ਹਾਂ ਨੇ ਲੋਕਾਂ ਨੂੰ ਪੀੜਤਾਂ ਦੀ ਸਹਾਇਤਾ ਲਈ ਪੈਸੇ, ਦਵਾਈਆਂ, ਕਪੜੇ ਦੇਣ ਅਤੇ ਜੋ ਕੁਝ ਵੀ ਉਹ ਕਰ ਸਕਦੇ ਹਨ, ਕਰਨ ਦੀ ਅਪੀਲ ਕੀਤੀ।

ਪ੍ਰੋਗਰਾਮ ’ਚ ਪੁੱਜੇ  ਜ਼ਿਆਦਾਤਰ ਦਰਸ਼ਕ ਨੌਜਵਾਨ  ਸਨ ਅਤੇ ਖ਼ਾਸ ਤੌਰ 'ਤੇ  ਢਾਕਾ ਯੂਨੀਵਰਸਿਟੀ ਦੇ ਵਿਦਿਆਰਥੀ ਸਨ। ਕੁਝ ਲੋਕਾਂ ਨੇ ਬੰਗਲਾਦੇਸ਼ ਦਾ ਰਾਸ਼ਟਰੀ ਝੰਡਾ ਲਹਿਰਾਇਆ ਅਤੇ ਕਈ ਹੋਰਾਂ ਨੇ ਆਪਣੇ ਮੋਬਾਈਲ ਫੋਨ ’ਚ ਇਹ ਪਲ ਕੈਦ ਕਰਨ ਦੀ ਕੋਸ਼ਿਸ਼ ਕੀਤੀ। ਇਕ ਬੈਂਡ ਨੇ ਪਿਛਲੀ ਸਰਕਾਰ ਨੂੰ ਸੱਤਾ ਤੋਂ ਹਟਾਉਣ ਵਾਲੇ ਸਰਕਾਰ ਵਿਰੋਧੀ ਵਿਖਾਵਿਆਂ ਨੂੰ ਯਾਦ ਕਰਦਿਆਂ ਬੰਗਲਾ ਰੈਪ ਗਾਣੇ ਵੀ ਪੇਸ਼ ਕੀਤੇ। ਇਕ ਸੰਗੀਤਕਾਰ ਨੇ ਆਪਣੇ ਬੈਂਡ ਦੇ ਨਾਲ ਪੇਸ਼ਕਾਰੀ ਸ਼ੁਰੂ ਕਰਨ ਤੋਂ ਪਹਿਲਾਂ ਮੰਚ ਤੋਂ ਅਪੀਲ ਕੀਤੀ ਕਿ ਅੱਜ ਅਸੀਂ ਜਿਸ ਸੰਗੀਤ ਪ੍ਰੋਗਰਾਮ ’ਚ  ਹਿੱਸਾ ਲੈ ਰਹੇ ਹਾਂ, ਉਹ ਸਾਡੇ ਉਨ੍ਹਾਂ ਭਰਾ ਅਤੇ ਭੈਣਾਂ ਲਈ ਹੈ ਜੋ ਹੜ੍ਹ  ਤੋਂ ਪ੍ਰਭਾਵਿਤ ਹਨ। ਕਿਰਪਾ ਕਰਕੇ ਖੁਲ੍ਹੇ ਦਿਲ ਨਾਲ ਦਾਨ ਕਰੋ।  


author

Sunaina

Content Editor

Related News