ਪਾਕਿ 'ਚ ਹਿੰਦੂ ਔਰਤ ਨਾਲ ਬੇਰਹਿਮੀ ਦੀਆਂ ਹੱਦਾਂ ਪਾਰ, ਸਿਰ ਧੜ ਤੋਂ ਵੱਖ ਕਰ ਖੇਤਾਂ 'ਚ ਸੁੱਟੀ ਲਾਸ਼

Thursday, Dec 29, 2022 - 03:15 PM (IST)

ਪਾਕਿ 'ਚ ਹਿੰਦੂ ਔਰਤ ਨਾਲ ਬੇਰਹਿਮੀ ਦੀਆਂ ਹੱਦਾਂ ਪਾਰ, ਸਿਰ ਧੜ ਤੋਂ ਵੱਖ ਕਰ ਖੇਤਾਂ 'ਚ ਸੁੱਟੀ ਲਾਸ਼

ਸਿੰਧ: ਪਾਕਿਸਤਾਨ ਦੇ ਸਿੰਧ ਵਿੱਚ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇੱਥੇ 40 ਸਾਲਾ ਹਿੰਦੂ ਵਿਧਵਾ ਔਰਤ ਦਾ ਸਿਰ ਵੱਢ ਕੇ ਕਤਲ ਕਰ ਦਿੱਤਾ ਗਿਆ ਹੈ। ਇੰਨਾ ਹੀ ਨਹੀਂ ਉਸ ਦੀ ਚਮੜੀ ਵੀ ਛਿੱਲ ਦਿੱਤੀ ਗਈ ਸੀ। ਔਰਤ ਦੀ ਪਛਾਣ ਹਿੰਦੂ ਘੱਟ ਗਿਣਤੀ ਭਾਈਚਾਰੇ ਦੀ ਦਯਾ ਭੀਲ ਵਜੋਂ ਹੋਈ ਹੈ। ਪੁਲਸ ਨੇ ਔਰਤ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ। ਸਿੰਝੋਰੋ ਅਤੇ ਸ਼ਾਹਪੁਰਚੱਕਰ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: US 'ਚ ਜੰਮੀ ਝੀਲ 'ਚ ਡਿੱਗਣ ਨਾਲ ਭਾਰਤੀ ਜੋੜੇ ਦੀ ਮੌਤ, ਅਨਾਥ ਬੱਚੀਆਂ ਦੀ ਦੇਖਭਾਲ ਕਰੇਗਾ ਬਾਲ ਸੁਰੱਖਿਆ ਵਿਭਾਗ

PunjabKesari

ਦੱਸ ਦੇਈਏ ਕਿ ਹਿੰਦੂ ਔਰਤ ਦੇ ਕਤਲ ਤੋਂ ਬਾਅਦ ਪਾਕਿਸਤਾਨ ਦੀ ਹਿੰਦੂ ਸੰਸਦ ਮੈਂਬਰ ਕ੍ਰਿਸ਼ਨਾ ਕੁਮਾਰੀ ਮੌਕੇ 'ਤੇ ਪਹੁੰਚੀ। ਕ੍ਰਿਸ਼ਨਾ ਕੁਮਾਰੀ ਨੇ ਮੌਕੇ 'ਤੇ ਮੌਜੂਦ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਮਦਦ ਦਾ ਭਰੋਸਾ ਦਿੱਤਾ। ਘਟਨਾ ਦਾ ਖੁਲਾਸਾ ਹੋਣ ਤੋਂ ਬਾਅਦ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਹੈ। ਲੋਕ ਇਨਸਾਫ਼ ਦੀ ਮੰਗ ਕਰ ਰਹੇ ਹਨ। ਕ੍ਰਿਸ਼ਨਾ ਕੁਮਾਰੀ ਨੇ ਟਵੀਟ ਕੀਤਾ, '40 ਸਾਲਾ ਦਯਾ ਭੀਲ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਬਹੁਤ ਬੁਰੀ ਹਾਲਤ ਵਿੱਚ ਲਾਸ਼ ਬਰਾਮਦ ਹੋਈ ਹੈ। ਉਸ ਦਾ ਸਿਰ ਧੜ ਤੋਂ ਵੱਖ ਕਰ ਦਿੱਤਾ ਗਿਆ। ਸਰੀਰ ਤੋਂ ਚਮੜੀ ਤੱਕ ਛਿੱਲ ਦਿੱਤੀ ਗਈ। ਉਨ੍ਹਾਂ ਦੇ ਪਿੰਡ ਦਾ ਦੌਰਾ ਕੀਤਾ ਹੈ। ਸਿੰਝੋਰੋ ਅਤੇ ਸ਼ਾਹਪੁਰਟਕਰ ਦੀਆਂ ਪੁਲਸ ਟੀਮਾਂ ਵੀ ਮੌਕੇ 'ਤੇ ਪਹੁੰਚੀਆਂ ਹਨ। 

ਇਹ ਵੀ ਪੜ੍ਹੋ: ਇਸ ਸ਼ਖ਼ਸ ਦੀਆਂ ਹਨ 12 ਪਤਨੀਆਂ ਤੇ 102 ਬੱਚੇ, ਹੁਣ ਇਸ ਕਾਰਨ ਪਰਿਵਾਰ ਨਾ ਵਧਾਉਣ ਦਾ ਕੀਤਾ ਫ਼ੈਸਲਾ


author

cherry

Content Editor

Related News