ਮਲੇਸ਼ੀਆਈ ਇਸਤਿਗਾਸਾ ਧਿਰ ਨੇ ਕਿਮ ਜੋਂਗ ਨਾਮ ਦੇ ਕਤਲ ਮਾਮਲੇ ਵਿਚ ਦਲੀਲਾਂ ਕੀਤੀਆਂ ਬੰਦ

Thursday, Apr 05, 2018 - 02:24 PM (IST)

ਸ਼ਾਹ ਆਲਮ (ਏ.ਪੀ.)- ਮਲੇਸ਼ੀਆਈ ਇਸਤਿਗਾਸਾ ਧਿਰ ਨੇ ਉੱਤਰੀ ਕੋਰੀਆਈ ਨੇਤਾ ਕਿਮ ਜੋਂਗ ਉਨ ਦੇ ਮਤਰੇਏ ਭਰਾ ਕਿਮ ਜੋਂਗ ਨਾਮ ਨੂੰ ਕਤਲ ਕਰਨ ਦੇ ਮਾਮਲੇ ਵਿਚ ਦੋ ਔਰਤਾਂ ਵਿਰੁੱਧ ਆਪਣੀਆਂ ਦਲੀਲਾਂ ਅੱਜ ਬੰਦ ਕਰ ਦਿੱਤੀਆਂ। ਇਸਤਿਗਾਸਾ ਧਿਰ ਨੇ ਹਾਈ ਕੋਰਟ ਨੂੰ ਦੱਸਿਆ ਕਿ 6 ਮਹੀਨੇ ਤੱਕ 34 ਗਵਾਹਾਂ ਕੋਲੋਂ ਪੁੱਛਗਿਛ ਕਰਨ ਤੋਂ ਬਾਅਦ ਉਹ ਇੰਡੋਨੇਸ਼ੀਆ ਦੀ ਸਿਤੀ ਆਇਸ਼ਾ (25) ਅਤੇ ਵੀਅਤਨਾਮ ਦੀ ਦੋਆਨ ਸੀ ਹੁਆਂਗ (29) ਵਿਰੁੱਧ ਦਲੀਲਾਂ ਖਤਮ ਕਰ ਰਹੇ ਹਨ। ਇਸ ਉੱਤੇ ਜੱਜ ਨੇ ਕਿਹਾ ਕਿ ਮਾਮਲੇ ਉੱਤੇ ਆਖਰੀ ਸੁਣਵਾਈ 27 ਜੂਨ ਨੂੰ ਸ਼ੁਰੂ ਹੋਵੇਗੀ। ਦੋਸ਼ੀ ਸਾਬਤ ਹੋਣ ਤੋਂ ਬਾਅਦ ਮੁਲਜ਼ਮਾਂ ਨੂੰ ਮੌਤ ਦੀ ਸਜ਼ਾ ਵੀ ਦਿੱਤੀ ਜਾ ਸਕਦੀ ਹੈ। ਆਇਸ਼ਾ ਅਤੇ ਹੁਆਂਗ ਉੱਤੇ 13 ਫਰਵਰੀ 2017 ਨੂੰ ਕੁਆਲਾਲੰਪੁਰ ਹਵਾਈ ਅੱਡੇ ਉੱਤੇ ਕਿਮ ਜੋਂਗ ਨਾਮ ਦੇ ਚਿਹਰੇ ਉੱਤੇ ਵੀ.ਐਕਸ ਨਰਵ ਏਜੰਟ ਪੋਥਣ ਦਾ ਦੋਸ਼ ਹੈ। ਉਥੇ ਹੀ ਔਰਤਾਂ ਨੇ ਜੁਰਮ ਕਬੂਲਣ ਤੋਂ ਨਾਂਹ ਕਰ ਦਿੱਤਾ ਅਤੇ ਕਿਹਾ ਕਿ ਉਨ੍ਹਾਂ ਨੂੰ ਇਕ ਸ਼ੋਅ ਲਈ ਪ੍ਰੈਂਕ ਵਿਚ ਸ਼ਾਮਲ ਹੋਣ ਲਈ ਆਖਿਆ ਗਿਆ ਸੀ।


Related News