ਮੁੰਬਈ ਹਮਲਾ: ਲਸ਼ਕਰ ਨੂੰ 40 ਲੱਖ ਰੁਪਏ ਮੁਹੱਈਆ ਕਰਾਉਣ ਵਾਲਾ ਨਿਆਂਇਕ ਹਿਰਾਸਤ ''ਚ

08/23/2016 11:29:40 AM

ਲਾਹੌਰ— 26/11 ਮੁੰਬਈ ਅੱਤਵਾਦੀ ਹਮਲੇ ਨੂੰ ਅੰਜ਼ਾਮ ਦੇਣ ਵਾਲੇ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਨੂੰ 40 ਲੱਖ ਰੁਪਏ ਮੁਹੱਈਆ ਕਰਾਉਣ ਵਾਲੇ ਦੋਸ਼ੀ ਵਿਅਕਤੀ ਨੂੰ ਪਾਕਿਸਤਾਨ ਦੀ ਇਕ ਅੱਤਵਾਦ ਵਿਰੋਧੀ ਅਦਾਲਤ ਨੇ ਨਿਆਂਇਕ ਹਿਰਾਸਤ ''ਚ ਭੇਜ ਦਿੱਤਾ ਹੈ। ਅਦਾਲਤ ਨੇ ਉਸ ਨੂੰ ਅੱਗੇ ਸੰਘੀ ਜਾਂਚ ਏਜੰਸੀ (ਐਫ. ਆਈ. ਏ.) ਦੀ ਹਿਰਾਸਤ ''ਚ ਨਾ ਭੇਜਣ ਦਾ ਫੈਸਲਾ ਕੀਤਾ ਹੈ। ਸੁਫੀਯਾਨ ਜ਼ਫਰ ਨਾਂ ਦਾ ਦੋਸ਼ੀ ਇਸ ਮਾਮਲੇ ਦੇ ਹੋਰ ਸ਼ੱਕੀਆਂ ਅਬਦੁੱਲ ਵਾਜਿਦ, ਮਜ਼ਹਰ ਇਕਬਾਲ, ਹਮਾਦ ਅਮੀਨ ਸਾਦਿਕ, ਸ਼ਾਹਿਦ ਜਮੀਲ ਰਿਆਜ਼, ਜਮੀਲ ਅਹਿਮਦ ਅਤੇ ਮੁਹੰਮਦ ਯੂਨੁਸ ਅੰਜੁਮ ਨਾਲ ਰਾਵਲਪਿੰਡੀ ਸਥਿਤ ਆਦਿਯਾਲਾ ਜੇਲ ਵਿਚ ਸੁਣਵਾਈ ''ਚ ਸ਼ਾਮਲ ਹੋਇਆ। ਇਹ ਸ਼ੱਕੀ ਸਾਲ 2009 ਤੋਂ ਇਸੇ ਜੇਲ ''ਚ ਬੰਦ ਹੈ। 
ਜ਼ਫਰ ''ਤੇ ਦੋਸ਼ ਹੈ ਕਿ ਉਸ ਨੇ ਮੁੰਬਈ ਹਮਲੇ ਦੇ ਸਹਿ-ਦੋਸ਼ੀ ਰਿਆਜ਼ ਨੂੰ ਕਰਾਚੀ ਦੇ ਡਰਿੰਗ ਰੋਡ ਸਥਿਤ ਮੁਸਲਿਮ ਕਮਰਸ਼ੀਅਲ ਬੈਂਕ ਦੀ ਸ਼ਾਖਾ ਤੋਂ 39.8 ਲੱਖ ਰੁਪਏ ਕੱਢਵਾ ਕੇ ਦਿੱਤੇ ਸਨ। ਇਹ ਰਾਸ਼ੀ ਮੁੰਬਈ ਹਮਲੇ ਤੋਂ ਪਹਿਲਾਂ ਦਿੱਤੀ ਗਈ ਸੀ। ਸੂਤਰਾਂ ਨੇ ਕਿਹਾ ਕਿ ਐਫ. ਆਈ. ਏ. ਵਲੋਂ ਪੁੱਛ-ਗਿੱਛ ਦੌਰਾਨ ਜ਼ਫਰ ਤੋਂ ਮੁੰਬਈ ਹਮਲੇ ਦੇ ਸ਼ੱਕੀਆਂ ਨੂੰ ਲੱਖਾਂ ਰੁਪਏ ਮੁਹੱਈਆ ਕਰਾਉਣ, ਉਸ ਦੇ ਅਤੇ ਦੂਜੇ ਫਰਾਰ ਸ਼ੱਕੀਆਂ ਨਾਲ ਉਸ ਦੇ ਰਿਸ਼ਤਿਆਂ ਬਾਰੇ ਪੁੱਛਿਆ ਗਿਆ। ਮੁੰਬਈ ਹਮਲੇ ਦੇ ਮਾਮਲੇ ''ਚ ਭਗੌੜਾ ਐਲਾਨ ਹੋਣ ਤੋਂ ਬਾਅਦ ਜ਼ਫਰ ਫਰਾਰ ਚਲ ਰਿਹਾ ਸੀ। ਉਸ ਨੂੰ ਇਸੇ ਮਹੀਨੇ ਦੀ ਸ਼ੁਰੂਆਤ ''ਚ ਖੈਬਰ-ਪਖਤੂਨਖਵਾ ਸੂਬੇ ਤੋਂ ਗ੍ਰਿਫਤਾਰ ਕੀਤਾ ਗਿਆ।

Tanu

News Editor

Related News