ਇੰਗਲੈਂਡ 'ਚ ਗਾਇਕਾ ਰਮਜ਼ਾਨਾ ਹੀਰ "ਸ਼ਾਨ ਪੰਜਾਬ ਦੀ" ਐਵਾਰਡ ਨਾਲ ਸਨਮਾਨਿਤ

Monday, Dec 16, 2019 - 12:33 AM (IST)

ਇੰਗਲੈਂਡ 'ਚ ਗਾਇਕਾ ਰਮਜ਼ਾਨਾ ਹੀਰ "ਸ਼ਾਨ ਪੰਜਾਬ ਦੀ" ਐਵਾਰਡ ਨਾਲ ਸਨਮਾਨਿਤ

ਲੰਡਨ (ਸਮਰਾ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਤੇ ਗੋਲਡਨ ਵਿਰਸਾ ਯੂ.ਕੇ ਵੱਲੋਂ ਗੁਰਦੁਆਰਾ ਸਿੱਖ ਮਿਸ਼ਨਰੀ ਸਾਊਥ-ਹਾਲ ਲੰਡਨ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਥੇ ਸਾਫ-ਸੁਥਰੀ ਅਤੇ ਪਰਿਵਾਰਕ ਗਾਇਕੀ ਰਾਹੀਂ ਆਪਣੀ ਅਲੱਗ ਪਹਿਚਾਣ ਬਣਾ ਚੁੱਕੀ ਗਾਇਕਾ "ਰਮਜ਼ਾਨਾ ਹੀਰ" ਨੂੰ ਉਥੋਂ ਦੇ ਐਮ.ਪੀ ਵਰਿੰਦਰ ਸ਼ਰਮਾ ਵੱਲੋਂ "ਸ਼ਾਨ ਪੰਜਾਬ ਦੀ" ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੋਲਡਨ ਵਿਰਸਾ ਦੇ ਡਾਇਰੈਕਟਰ ਰਾਜਵੀਰ ਸਮਰਾ ਨੇ ਆਖਿਆ ਕਿ ਜਿਹੜੇ ਕਲਾਕਾਰ ਪੈਸੇ ਅਤੇ ਸ਼ੋਹਰਤ ਦੀ ਦੌੜ ਤੋਂ ਕੋਹਾਂ ਦੂਰ ਆਪਣੇ ਅਮੀਰ ਪੰਜਾਬੀ ਵਿਰਸੇ ਤੇ ਸੱਭਿਆਚਾਰ ਨੂੰ ਪ੍ਰਫੁਲਤ ਕਰਦੇ ਹਨ ਉਹ ਅਜਿਹੇ ਐਵਾਰਡ ਦੇ ਹੱਕਦਾਰ ਹੁੰਦੇ ਹਨ। ਇਸ ਮੌਕੇ 'ਤੇ ਰਮਜ਼ਾਨਾ ਹੀਰ ਨੇ ਕਿਹਾ ਕਿ ਵਿਦੇਸ਼ਾਂ 'ਚ ਬੈਠੇ ਸਰੋਤਿਆਂ ਦੇ ਪਿਆਰ ਨੂੰ ਮੈਂ ਕਦੇ ਨਹੀਂ ਭੁੱਲਾ ਸਕਦੀ ਅਤੇ ਇਸ ਐਵਾਰਡ ਪਿੱਛੇ ਮੇਰੇ ਉਸਤਾਦ ਸ਼੍ਰੀ ਜੋਗਾ ਸਿੰਘ ਗਰਚਾ ਜੀ ਦੀ ਅਣਥੱਕ ਮਿਹਨਤ ਬੋਲਦੀ ਹੈ,ਇਸ ਮੌਕੇ ਪ੍ਰਮੋਟਰ ਜਸਕਰਨ ਜੋਹਲ,ਜੋਗਾ ਸਿੰਘ ਢਡਵਾੜ, ਹਰਜਿੰਦਰ ਕੌਰ ਗਰੇਵਾਲ, ਕੁਲਵੰਤ ਕੌਰ, ਸੁਰਿੰਦਰ ਸਿੰਘ ਜੱਜ, ਰਵਿੰਦਰ ਸਿੰਘ ਧਾਲੀਵਾਲ ਆਦਿ ਹਾਜ਼ਰ ਸਨ।


author

Sunny Mehra

Content Editor

Related News