ਮਾਂ ਨੇ ਗ਼ਲਤੀ ਨਾਲ ਬੱਚੇ ਨੂੰ 'ਓਵਨ' 'ਚ ਰੱਖਿਆ, ਹੋਈ ਦਰਦਨਾਕ ਮੌਤ
Sunday, Feb 11, 2024 - 10:29 AM (IST)

ਕੰਸਾਸ ਸਿਟੀ (ਏਪੀ) ਅਮਰੀਕਾ ਦਾ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਮਿਸੂਰੀ ਵਿੱਚ ਇੱਕ ਮਾਂ ਨੇ ਗ਼ਲਤੀ ਨਾਲ ਆਪਣੇ ਬੱਚੇ ਨੂੰ ਸੁਲਾਉਣ ਲਈ ਪੰਘੂੜੇ ਵਿੱਚ ਪਾਉਣ ਦੀ ਬਜਾਏ ‘ਓਵਨ’ (ਖਾਣੇ ਦਾ ਸਮਾਨ ਤਿਆਰ ਕਰਨ ਜਾਂ ਗਰਮ ਕਰਨ ਲਈ ਵਰਤਿਆ ਜਾਣ ਵਾਲਾ ਯੰਤਰ) ਵਿੱਚ ਰੱਖ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਕ ਸਰਕਾਰੀ ਵਕੀਲ ਨੇ ਇਹ ਜਾਣਕਾਰੀ ਦਿੱਤੀ।
ਕੰਸਾਸ ਸਿਟੀ ਦੀ ਮਾਰੀਆਹ ਥਾਮਸ 'ਤੇ ਆਪਣੇ ਇਕ ਮਹੀਨੇ ਦੇ ਬੱਚੇ ਨੂੰ ਖਤਰੇ ਵਿਚ ਪਾਉਣ ਦੇ ਦੋਸ਼ ਲਗਾਏ ਗਏ ਹਨ।। ਸ਼ੁੱਕਰਵਾਰ ਦੁਪਹਿਰ ਪੁਲਸ ਨੂੰ ਸੂਚਨਾ ਮਿਲੀ ਕਿ ਇਕ ਬੱਚੇ ਨੂੰ ਸਾਹ ਨਹੀਂ ਆ ਰਿਹਾ ਸੀ। ਘਟਨਾ ਦੇ ਸੰਭਾਵਿਤ ਕਾਰਨਾਂ ਬਾਰੇ ਅਦਾਲਤ ਦੇ ਬਿਆਨ ਵਿਚ ਦੱਸਿਆ ਗਿਆ ਕਿ ਬੱਚੇ ਦੇ ਸਰੀਰ 'ਤੇ ਜਲਣ ਦੇ ਨਿਸ਼ਾਨ ਸਨ ਅਤੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਸੀ।
ਪੜ੍ਹੋ ਇਹ ਅਹਿਮ ਖ਼ਬਰ-ਬਾਲ ਜਿਨਸੀ ਸ਼ੋਸ਼ਣ ਦੇ ਦੋਸ਼ੀ ਦੀ ਸਜ਼ਾ ਮੁਆਫ਼ ਕਰਨਾ ਰਾਸ਼ਟਰਪਤੀ ਨੂੰ ਪਿਆ ਭਾਰੀ, ਦਿੱਤਾ ਅਸਤੀਫ਼ਾ
ਬਿਆਨ ਵਿੱਚ ਕਿਹਾ ਗਿਆ ਹੈ ਕਿ ਸੂਚਨਾ ਮਿਲਣ 'ਤੇ ਘਟਨਾ ਸਥਲ 'ਤੇ ਪਹੁੰਚੇ ਅਧਿਕਾਰੀਆਂ ਨੂੰ ਇੱਕ ਗਵਾਹ ਨੇ ਦੱਸਿਆ ਕਿ ਮਾਂ ਨੇ "ਗ਼ਲਤੀ ਨਾਲ ਬੱਚੇ ਨੂੰ ਪੰਘੂੜੇ ਵਿੱਚ ਸੁਲਾਉਣ ਦੀ ਬਜਾਏ ਓਵਨ ਵਿੱਚ ਰੱਖ ਦਿੱਤਾ ਸੀ।" ਬਿਆਨ ਵਿੱਚ ਇਹ ਸਪੱਸ਼ਟ ਨਹੀਂ ਕੀਤਾ ਗਿਆ ਕਿ ਅਜਿਹੀ ਗ਼ਲਤੀ ਕਿਵੇਂ ਹੋ ਗਈ? ਜੈਕਸਨ ਕਾਉਂਟੀ ਦੇ ਵਕੀਲ ਜੀਨ ਪੀਟਰਸ ਬੇਕਰ ਨੇ ਇੱਕ ਬਿਆਨ ਵਿੱਚ ਕਿਹਾ, "ਇਹ ਇੱਕ ਬਹੁਤ ਹੀ ਦੁਖਦਾਈ ਘਟਨਾ ਹੈ ਅਤੇ ਅਸੀਂ ਇੱਕ ਕੀਮਤੀ ਜਾਨ ਦੇ ਚਲੇ ਜਾਣ ਤੋਂ ਦੁਖੀ ਹਾਂ।" "ਸਾਨੂੰ ਭਰੋਸਾ ਹੈ ਕਿ ਅਪਰਾਧਿਕ ਨਿਆਂ ਪ੍ਰਣਾਲੀ ਇਸ ਭਿਆਨਕ ਘਟਨਾ ਬਾਰੇ ਢੁਕਵੀਂ ਕਾਰਵਾਈ ਕਰੇਗੀ।"
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।