450 ਕੈਦੀਆਂ ''ਤੇ ਮਿਹਰਬਾਨ ਹੋਇਆ ਮੋਰਾਕੋ, ਦਿੱਤੀ ਮੁਆਫੀ

08/22/2018 2:45:35 AM

ਰਬਾਤ— ਮੋਰੱਕੋ ਦੇ ਸ਼ਾਹ ਮੁਹੰਮਦ (6ਵੇਂ) ਨੇ 450 ਕੈਦੀਆਂ ਨੂੰ ਮੁਆਫੀ ਦਿੱਤੀ ਹੈ। ਇਨ੍ਹਾਂ ਵਿਚੋਂ 22 ਕੈਦੀ ਵੱਖਵਾਦ ਅਤੇ ਅੱਤਵਾਦ ਦੇ ਦੋਸ਼ੀ ਹਨ। ਇਕ ਨਿਊਜ਼ ਏਜੰਸੀ ਨੇ ਦੱਸਿਆ ਕਿ ਕੈਦੀਆਂ ਵਲੋਂ ਮੁਆਫੀ ਦੀ ਬੇਨਤੀ ਮਗਰੋਂ ਇਹ ਕਦਮ ਚੁੱਕਿਆ ਗਿਆ। ਕੈਦੀਆਂ ਨੇ ਅਧਿਕਾਰਿਤ ਤੌਰ 'ਤੇ ਵੱਖਵਾਦ ਅਤੇ ਅੱਤਵਾਦ ਦੇ ਸਾਰੇ ਰੂਪਾਂ ਨੂੰ ਪ੍ਰਵਾਨ ਨਾ ਕਰਨ ਦੇ ਨਾਲ-ਨਾਲ ਰਾਸ਼ਟਰ ਅਤੇ ਰਾਸ਼ਟਰੀ ਸੰਸਥਾਵਾਂ ਦੇ ਨਿਯਮਾਂ ਦੀ ਦ੍ਰਿੜਤਾਪੂਰਵਕ ਪਾਲਣਾ ਕਰਨ ਦੀ ਪ੍ਰਤੀਬੱਧਤਾ ਪ੍ਰਗਟਾਈ, ਜਿਸ ਦੇ ਮਗਰੋਂ ਉਨ੍ਹਾਂ ਨੂੰ ਮੁਆਫੀ ਦੀ ਮਨਜ਼ੂਰੀ ਮਿਲੀ। ਇਹ ਮੁਆਫੀ 20 ਅਗਸਤ ਨੂੰ ਹੋਈ 'ਰੈਵੋਲਿਊਸ਼ਨ ਆਫ ਦਿ ਕਿੰਗ ਐਂਡ ਦਿ ਪੀਪਲ' ਦੀ ਵਰ੍ਹੇਗੰਢ ਦੇ ਮੌਕੇ ਦਿੱਤੀ ਗਈ।


Related News