ਚੋਣਾਂ ਦੀ ਆੜ ’ਚ ਸਿਹਤ ਵਿਭਾਗ ਹਲਵਾਈਆਂ, ਹੋਟਲਾਂ ਤੇ ਰੈਸਟੋਰੈਂਟਾਂ ’ਤੇ ਮਿਹਰਬਾਨ

Sunday, May 12, 2024 - 10:08 AM (IST)

ਚੋਣਾਂ ਦੀ ਆੜ ’ਚ ਸਿਹਤ ਵਿਭਾਗ ਹਲਵਾਈਆਂ, ਹੋਟਲਾਂ ਤੇ ਰੈਸਟੋਰੈਂਟਾਂ ’ਤੇ ਮਿਹਰਬਾਨ

ਲੁਧਿਆਣਾ (ਜ.ਬ.) : ਚੋਣਾਂ ਦੇ ਰੌਲੇ ’ਚ ਸਿਹਤ ਵਿਭਾਗ ਦਾ ਫੂਡ ਵਿੰਗ ਹਲਵਾਈਆਂ, ਹੋਟਲ ਅਤੇ ਰੈਸਟੋਰੈਂਟ ਮਾਲਕਾਂ ’ਤੇ ਕਾਫੀ ਮਿਹਰਬਾਨ ਨਜ਼ਰ ਆ ਰਿਹਾ ਹੈ। ਇਸ ਕਾਰਨ ਚੋਣਾਂ ਦੀ ਆੜ ’ਚ ਨਾ ਤਾਂ ਮਠਿਆਈਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ, ਨਾ ਹੀ ਹੋਟਲਾਂ ਅਤੇ ਰੈਸਟੋਰੈਂਟਾਂ ’ਚ ਪਦਾਰਥਾਂ ਦੇ ਸੈਂਪਲ ਲਏ ਜਾ ਰਹੇ ਹਨ। ਕਈ ਵਾਰ ਜ਼ਿਲ੍ਹਾ ਸਿਹਤ ਅਧਿਕਾਰੀਆਂ ਨੂੰ ਕਿਹਾ ਹੈ ਪਰ ਹਦਾਇਤਾਂ ਅਨੁਸਾਰ ਭੋਜਨ ਦੇ ਸੈਂਪਲ ਨਹੀਂ ਲਏ ਜਾ ਰਹੇ ਹਨ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਲੋਕ ਸਭਾ ਚੋਣਾਂ ਦਰਮਿਆਨ ਨਜ਼ਰ ਨਹੀਂ ਆਉਣਗੇ ਪੰਜਾਬ ਦੇ 5 ਮੌਜੂਦਾ ਸੰਸਦ ਮੈਂਬਰ

ਇਸ ਤੋਂ ਇਲਾਵਾ ਲੰਬੇ ਸਮੇਂ ਤੋਂ ਰੈਸਟੋਰੈਂਟ ਅਤੇ ਹੋਟਲਾਂ ਦੇ ਖਾਣੇ ਦੇ ਸੈਂਪਲ ਨਹੀਂ ਲਏ ਗਏ ਤਾਂ ਉਨ੍ਹਾਂ ਕਿਹਾ ਕਿ ਚੋਣਾਂ ਚੱਲ ਰਹੀਆਂ ਹਨ, ਜਦੋਂ ਕਿ ਦੂਜੇ ਪਾਸੇ ਲੋਕਾਂ ਦਾ ਕਹਿਣਾ ਹੈ ਕਿ ਖਾਣੇ ਦੇ ਸੈਂਪਲ ਲੈਣ ਦਾ ਕੰਮ ਲਗਾਤਾਰ ਜਾਰੀ ਰੱਖਿਆ ਜਾਵੇ। ਕਿਸੇ ਸ਼ਿਕਾਇਤ ਦੇ ਆਧਾਰ ’ਤੇ ਨਹੀਂ ਸਗੋਂ ਰੂਟੀਨ ਅਨੁਸਾਰ ਇਹ ਕੰਮ ਜਾਰੀ ਰੱਖਿਆ ਜਾਣਾ ਚਾਹੀਦਾ ਹੈ, ਤਾਂ ਜੋ ਪਤਾ ਲੱਗ ਸਕੇ ਕਿ ਕਿਹੜੇ-ਕਿਹੜੇ ਖਾਣ-ਪੀਣ ਦੀਆਂ ਵਸਤੂਆਂ ’ਚ ਮਿਲਾਵਟ ਹੈ ਅਤੇ ਅਸਲ ’ਚ ਕੌਣ-ਕੌਣ ਵੇਚ ਰਿਹਾ ਹੈ।

ਇਹ ਵੀ ਪੜ੍ਹੋ : BJP ਉਮੀਦਵਾਰ ਰਵਨੀਤ ਬਿੱਟੂ ਨੇ ਭਰਿਆ ਨਾਮਜ਼ਦਗੀ ਪੇਪਰ, NOC ਲਈ ਜਮ੍ਹਾਂ ਕਰਵਾਉਣੇ ਪਏ 1.83 ਕਰੋੜ

ਇਸ ਨਾਲ ਉਨ੍ਹਾਂ ਦੀ ਵਿਕਰੀ ’ਚ ਫ਼ਰਕ ਪੈਂਦਾ ਹੈ, ਜਦੋਂ ਕਿ ਬਾਕੀ ਸਾਲ ਉਨ੍ਹਾਂ ਦੇ ਸਥਾਨਾਂ ’ਤੇ ਵੱਡੇ ਪੱਧਰ ’ਤੇ ਸੈਂਪਲਿੰਗ ਨਹੀਂ ਕੀਤੀ ਜਾਂਦੀ, ਜਦਕਿ ਦੂਜੇ ਪਾਸੇ ਉੱਚ ਅਧਿਕਾਰੀਆਂ ਦਾ ਮੰਨਣਾ ਹੈ ਕਿ ਤਿਉਹਾਰਾਂ ਦੌਰਾਨ ਮਿਲਾਵਟਖੋਰੀ ਦੀ ਸੰਭਾਵਨਾ ਵੱਧ ਜਾਂਦੀ ਹੈ, ਇਸ ਲਈ ਨਮੂਨੇ ਦੀ ਜਾਂਚ ਜ਼ਰੂਰੀ ਹੋ ਜਾਂਦੀ ਹੈ ਪਰ ਹੁਣ ਮਿਲਾਵਟਖੋਰਾਂ ਨੂੰ ਫੜ੍ਹਨ ਲਈ ਹਰ ਮਹੀਨੇ ਸੈਪਲ ਲਏ ਜਾਣਗੇ ਪਰ ਅਮਲੀ ਤੌਰ ’ਤੇ ਇਹ ਪੜਾਅ ਅਜੇ ਸ਼ੁਰੂ ਨਹੀਂ ਹੋਇਆ ਹੈ ਕਿਉਂਕਿ ਹੋਟਲ ਅਤੇ ਰੈਸਟੋਰੈਂਟ ਅਜੇ ਵੀ ਭੋਜਨ ਦੇ ਸੈਂਪਲਿੰਗ ਤੋਂ ਅਛੂਤੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


author

Babita

Content Editor

Related News