ਬਾਈਕ ''ਤੇ ਬੈਠ ਕੇ ਸ਼ਰੇਆਮ Romance ਕਰਨ ਵਾਲੇ ਜੋੜੇ ਨੇ ਮੰਗੀ ਮੁਆਫੀ

Friday, May 24, 2024 - 11:51 AM (IST)

ਬਾਈਕ ''ਤੇ ਬੈਠ ਕੇ ਸ਼ਰੇਆਮ Romance ਕਰਨ ਵਾਲੇ ਜੋੜੇ ਨੇ ਮੰਗੀ ਮੁਆਫੀ

ਰਾਜਸਥਾਨ- ਰਾਜਸਥਾਨ ਦੇ ਕੋਟਾ ਬੂੰਦੀ ਰੋਡ 'ਤੇ ਬਾਈਕ 'ਤੇ ਬੈਠ ਕੇ ਅਸ਼ਲੀਲ ਵੀਡੀਓ ਬਣਾਉਣ ਵਾਲੇ ਜੋੜੇ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ ਹੈ ਅਤੇ ਬਾਈਕ ਵੀ ਬਰਾਮਦ ਕਰ ਲਈ ਗਈ ਹੈ। ਪੁਲਿਸ ਸੁਪਰਡੈਂਟ ਡਾ: ਅੰਮ੍ਰਿਤਾ ਦੁਹਾਨ ਨੇ ਦੱਸਿਆ ਕਿ ਬੁੱਧਵਾਰ ਨੂੰ ਇੱਕ ਚੱਲਦੇ ਮੋਟਰਸਾਈਕਲ 'ਤੇ ਅਸ਼ਲੀਲ ਹਰਕਤਾਂ ਨੂੰ ਦਰਸਾਉਂਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਸੀ। ਜਿਸ ਨੂੰ ਗੰਭੀਰਤਾ ਨਾਲ ਲੈਂਦਿਆਂ ਹੋਇਆ ਕੋਟਾ ਪੁਲਿਸ ਨੇ ਇਸ ਵੀਡੀਓ ਦੀ ਜਾਂਚ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਇਹ ਵੀਡੀਓ ਕੋਟਾ-ਬੂੰਦੀ ਰੋਡ 'ਤੇ ਹਰਬਲ ਪਾਰਕ ਦੇ ਸਾਹਮਣੇ ਰਾਤ ਸਮੇਂ ਬਣਾਈ ਗਈ ਸੀ।

 

ਦੱਸ ਦਈਏ ਕਿ ਵਾਇਰਲ ਵੀਡੀਓ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇਕ ਲੜਕਾ ਅਤੇ ਲੜਕੀ ਮੋਟਰਸਾਈਕਲ 'ਤੇ ਸਵਾਰ ਹੋ ਕੇ ਅਸ਼ਲੀਲ ਹਰਕਤਾਂ ਕਰ ਰਹੇ ਹਨ। ਇਸ ਪ੍ਰੇਮੀ ਜੋੜੇ ਦੀਆਂ ਅਸ਼ਲੀਲ ਹਰਕਤਾਂ ਦੀ ਵੀਡੀਓ ਬਾਈਕ 'ਤੇ ਲੰਘ ਰਹੇ ਕਿਸੇ ਵਿਅਕਤੀ ਨੇ ਰਿਕਾਰਡ ਕਰ ਲਈ। ਮੋਟਰਸਾਈਕਲ ਨੂੰ ਨੰਬਰ ਦੇ ਆਧਾਰ 'ਤੇ ਥਾਣਾ ਕੋਟਾ ਦੀ ਨੰਟਾ ਪੁਲਸ ਨੇ ਮਾਮਲਾ ਦਰਜ ਕਰਕੇ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਜਿਸ ਤੋਂ ਬਾਅਦ ਵੀਰਵਾਰ ਨੂੰ ਕੋਟਾ ਨੇੜੇ ਕੈਥੂਨ ਨਗਰ ਦੀ ਪੁਰਾਣੀ ਨਗਰ ਪਾਲਿਕਾ ਕੋਲ ਮੋਟਰਸਾਈਕਲ ਸਵਾਰ ਮੁਹੰਮਦ ਵਸੀਮ (25) ਅਤੇ ਉਸ ਦੀ ਮਹਿਲਾ ਦੋਸਤ ਨੂੰ ਗ੍ਰਿਫਤਾਰ ਕਰ ਲਿਆ ਗਿਆ। ਗ੍ਰਿਫਤਾਰੀ ਤੋਂ ਬਾਅਦ ਲੜਕਾ ਅਤੇ ਲੜਕੀ ਥਾਣੇ 'ਚ ਮੁਆਫ਼ੀ ਮੰਗਦੇ ਨਜ਼ਰ ਆਏ ਅਤੇ ਇਹ ਵੀ ਕਿਹਾ ਕਿ ਮੈਂ ਗਲਤੀ ਕੀਤੀ ਹੈ ਅਜਿਹੀ ਗਲਤੀ ਦੁਬਾਰਾ ਨਹੀਂ ਕਰਾਂਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Anuradha

Content Editor

Related News