ਬਰਡ ਫਲੂ ਦੇ ਨਵੇਂ ਕਹਿਰ ਤੋਂ ਬਚਣ ਲਈ ਜਾਪਾਨ ''ਚ ਮਾਰੀਆਂ ਜਾਣਗੀਆਂ 5 ਲੱਖ ਤੋਂ ਵੱਧ ਮੁਰਗੇ-ਮੁਰਗੀਆਂ

Tuesday, Mar 28, 2023 - 04:51 PM (IST)

ਟੋਕੀਓ (ਵਾਰਤਾ)- ਬਰਡ ਫਲੂ ਦੇ ਨਵੇਂ ਕਹਿਰ ਦੇ ਖ਼ਤਰੇ ਤੋਂ ਬਚਣ ਲਈ ਜਾਪਾਨ ਦੇ ਹੋਕਾਈਡੋ ਸੂਬੇ ਵਿਚ 5 ਲੱਖ ਤੋਂ ਵੱਧ ਮੁਰਗੇ-ਮੁਰੀਆਂ ਨੂੰ ਮਾਰ ਦਿੱਤਾ ਜਾਵੇਗਾ। ਸਥਾਨਕ ਪ੍ਰਸ਼ਾਸਨ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਪ੍ਰਸ਼ਾਸਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਸ ਸੂਬੇ ਵਿੱਚ ਸਥਿਤ ਇੱਕ ਪੋਲਟਰੀ ਫਾਰਮ ਵਿੱਚ ਕੱਲ੍ਹ ਮੁਰਗੇ-ਮੁਰਗੀਆਂ ਦੀ ਮੌਤ ਦਰਜ ਕੀਤੀ ਗਈ, ਜਿਸ ਦਾ ਇਕ ਟੈਸਟ ਕੀਤਾ ਗਿਆ, ਜਿਸ ਵਿੱਚ ਇਨਫਲੂਐਂਜ਼ਾ ਟਾਈਪ ਏ ਦੀ ਮੌਜੂਦਗੀ ਦਾ ਪਤਾ ਲੱਗਾ। ਇਸ ਤੋਂ ਬਾਅਦ 28 ਮਾਰਚ ਨੂੰ ਏਵੀਅਨ ਇਨਫਲੂਐਂਜ਼ਾ ਵਾਇਰਸ ਲਈ ਟੈਸਟ ਦਾ ਨਤੀਜਾ ਪਾਜ਼ੇਟਿਵ ਆਇਆ।

ਉਨ੍ਹਾਂ ਕਿਹਾ ਕਿ ਹੋਕਾਈਡੋ ਵਿੱਚ ਬਰਡ ਫਲੂ ਦਾ ਇਹ ਤੀਜਾ ਅਤੇ ਦੇਸ਼ ਭਰ ਵਿੱਚ 82ਵਾਂ ਮਾਮਲਾ ਹੈ। ਇਸ ਵਾਰ 5,58,000 ਮੁਰਗੇ-ਮੁਰਗੀਆਂ ਮਾਰੀਆਂ ਜਾਣਗੀਆਂ। ਸਥਾਨਕ ਅਧਿਕਾਰੀਆਂ ਨੇ 3 ਕਿਲੋਮੀਟਰ ਦੇ ਘੇਰੇ ਵਿੱਚ ਪੰਛੀਆਂ ਦੀ ਆਵਾਜਾਈ 'ਤੇ ਕੁਆਰੰਟੀਨ ਦੀ ਸ਼ੁਰੂਆਤ ਕੀਤੀ ਅਤੇ ਖੇਤ ਵਿੱਚ ਕੀਟਾਣੂ-ਰਹਿਤ ਕੰਮ ਕਰਨ ਦੇ ਨਿਰਦੇਸ਼ ਦਿੱਤੇ।

ਤਾਜ਼ਾ ਪ੍ਰਕੋਪ ਨੂੰ ਧਿਆਨ ਵਿੱਚ ਰੱਖਦੇ ਹੋਏ ਜਾਪਾਨ ਵਿੱਚ ਇਸ ਸੀਜ਼ਨ ਵਿੱਚ ਮਾਰੇ ਗਏ ਮੁਰਗੇ-ਮੁਰਗੀਆਂ ਦੀ ਗਿਣਤੀ 1.65 ਕਰੋੜ ਤੱਕ ਪਹੁੰਚ ਗਈ ਹੈ, ਜੋ ਦੇਸ਼ ਲਈ ਹੁਣ ਤੱਕ ਦੀ ਸਭ ਤੋਂ ਵੱਧ ਸੰਖਿਆ ਹੈ। 28 ਅਕਤੂਬਰ 2022 ਤੋਂ ਦੇਸ਼ ਦੇ 47 ਸੂਬਿਆਂ  ਵਿੱਚੋਂ 26 ਵਿੱਚ ਬਰਡ ਫਲੂ ਪਾਇਆ ਗਿਆ ਹੈ। ਇਸ ਤੋਂ ਇਲਾਵਾ ਇਸ ਵਾਇਰਸ ਕਾਰਨ ਮੁਰਗੀ ਦੇ ਅੰਡੇ ਦੀ ਕੀਮਤ ਵਧ ਗਈ ਹੈ।


cherry

Content Editor

Related News