ਮਲੇਸ਼ੀਆ ''ਚ ਹੜ੍ਹ ਦਾ ਕਹਿਰ, 6,500 ਤੋਂ ਵੱਧ ਲੋਕ ਹੋਏ ਬੇਘਰ
Sunday, Dec 17, 2023 - 05:19 PM (IST)
ਕੁਆਲਾਲੰਪੁਰ (ਯੂ. ਐੱਨ. ਆਈ.): ਮਲੇਸ਼ੀਆ ਵਿਚ ਐਤਵਾਰ ਨੂੰ ਭਾਰੀ ਮੀਂਹ ਤੋਂ ਬਾਅਦ ਆਏ ਹੜ੍ਹ ਕਾਰਨ ਚਾਰ ਰਾਜਾਂ ਵਿਚ 6,500 ਤੋਂ ਵੱਧ ਲੋਕ ਬੇਘਰ ਹੋ ਗਏ। ਸਮਾਜ ਕਲਿਆਣ ਵਿਭਾਗ ਅਨੁਸਾਰ ਪੂਰਬੀ ਤੱਟ ਦੇ ਰਾਜ ਕੇਲਾਂਟਨ ਅਤੇ ਟੇਰੇਨਗਾਨੂ ਸਭ ਤੋਂ ਵੱਧ ਪ੍ਰਭਾਵਿਤ ਹਨ, ਜਿੱਥੇ 6,370 ਤੋਂ ਵੱਧ ਲੋਕਾਂ ਨੂੰ 39 ਹੜ੍ਹ ਰਾਹਤ ਕੇਂਦਰਾਂ ਵਿੱਚ ਰੱਖਿਆ ਗਿਆ ਹੈ।
ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ 'ਚ ਤੂਫਾਨ ਦਾ ਕਹਿਰ, ਕੁਈਨਜ਼ਲੈਂਡ ਦੇ ਕੁਝ ਹਿੱਸਿਆਂ ਲਈ ਐਮਰਜੈਂਸੀ ਹੜ੍ਹ ਅਲਰਟ ਜਾਰੀ
ਇਸ ਦੌਰਾਨ ਪੱਛਮੀ ਤੱਟ ਦੇ ਰਾਜਾਂ ਪੇਰਾਕ ਅਤੇ ਸੇਲਾਂਗੋਰ ਵਿੱਚ ਕ੍ਰਮਵਾਰ 85 ਅਤੇ 50 ਹੜ੍ਹ ਪੀੜਤ ਦਰਜ ਕੀਤੇ ਗਏ। ਮੌਸਮ ਵਿਭਾਗ ਨੇ ਉੱਤਰੀ-ਪੂਰਬੀ ਮਾਨਸੂਨ ਕਾਰਨ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਹੈ, ਜਿਸ ਨਾਲ ਉੱਤਰੀ ਰਾਜਾਂ ਅਤੇ ਦੇਸ਼ ਦੇ ਪੂਰਬੀ ਤੱਟ 'ਤੇ ਤੇਜ਼ ਹਵਾਵਾਂ ਅਤੇ ਸਮੁੰਦਰ ਦੀ ਤੇਜ਼ ਲਹਿਰ ਉਠਣ ਦੀ ਸੰਭਾਵਨਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।