ਲੁਧਿਆਣਾ ''ਚ Firing! ਗੋਲ਼ੀਆਂ ਦੀ ਆਵਾਜ਼ ਸੁਣ ਦਹਿਲ ਗਏ ਲੋਕ
Friday, Nov 22, 2024 - 04:00 PM (IST)
![ਲੁਧਿਆਣਾ ''ਚ Firing! ਗੋਲ਼ੀਆਂ ਦੀ ਆਵਾਜ਼ ਸੁਣ ਦਹਿਲ ਗਏ ਲੋਕ](https://static.jagbani.com/multimedia/2024_11image_18_32_574656187firing.jpg)
ਲੁਧਿਆਣਾ (ਅਨਿਲ): ਥਾਣਾ ਲਾਡੋਵਾਲ ਦੀ ਪੁਲਸ ਨੇ ਜ਼ਮੀਨ ਦੇ ਰਾਹ ਸਬੰਧੀ ਹੋਈ ਲੜਾਈ ਵਿਚ ਹਵਾਈ ਫ਼ਾਇਰ ਕਰਨ ਵਾਲੇ 6 ਮੁਲਜ਼ਮਾਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਹਰਪ੍ਰੀਤ ਸਿੰਘ ਦੇਹਲ ਨੇ ਦੱਸਿਆ ਕਿ ਪੁਲਸ ਨੂੰ ਦੀਦਾਰ ਸਿੰਘ ਨੇ ਸ਼ਿਕਾਇਤ ਦਰਜ ਕਰਵਾਉਂਦਿਆਂ ਦੱਸਿਆ ਕਿ ਉਸ ਦੇ ਤਾਏ ਦੇ ਮੁੰਡੇ ਅਰਵਿੰਦ ਸਿੰਘ ਨੇ ਕੁਝ ਸਮਾਂ ਪਹਿਲਾਂ ਪਿੰਡ ਖਹਿਰਾ ਬੇਟ ਵਿਚ ਜ਼ਮੀਨ ਖ਼ਰੀਦੀ ਸੀ। ਉਕਤ ਜ਼ਮੀਨ ਦਾ ਰਾਹ ਕੁਲਵੰਤ ਸਿੰਘ ਦੀ ਜ਼ਮੀਨ ਵਿਚੋਂ ਹੋ ਕੇ ਨਿਕਲਦਾ ਸੀ।
ਇਹ ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਭਲਕੇ ਛੁੱਟੀ ਦਾ ਐਲਾਨ
ਦੀਦਾਰ ਸਿੰਘ ਨੇ ਦੱਸਿਆ ਕਿ 20 ਨਵੰਬਰ ਨੂੰ ਜਦੋਂ ਉਸ ਦੇ ਤਾਏ ਦਾ ਮੁੰਡਾ ਅਰਵਿੰਦ ਸਿੰਘ ਆਪਣੀ ਜ਼ਮੀਨ ਵਿਚ ਜਾਣ ਲੱਗਿਆ ਤਾਂ ਕੁਲਵੰਤ ਸਿੰਘ, ਜਸਵੀਰ ਸਿੰਘ, ਸੁਰਜੀਤ ਸਿੰਘ, ਹਰਬੰਸ ਸਿੰਘ, ਕੁਲਜੀਤ ਕੌਰ, ਮਨਜੀਤ ਕੌਰ ਤੇ 10 ਅਣਪਛਾਤੇ ਲੋਕਾਂ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਇਸ ਮਗਰੋਂ ਉਕਤ ਲੋਕਾਂ ਨੇ ਉੱਥੇ ਰਿਵਾਲਵਰ ਤੇ ਰਾਇਫ਼ਲ ਦੇ ਨਾਲ ਹਵਾਈ ਫ਼ਾਇਰ ਕੀਤੇ। ਥਾਣਾ ਮੁਖੀ ਨੇ ਦੱਸਿਆ ਕਿ ਇਸ ਮਗਰੋਂ ਪੁਲਸ ਨੇ ਮੁਲਜ਼ਮਾਂ ਦੇ ਖ਼ਿਲਾਫ਼ ਮਾਮਲਾ ਦਰਜ ਕਰਨ ਮਗਰੋਂ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੌਕੇ ਤੋਂ 32 ਬੋਰ ਦੇ 2 ਖਾਲੀ ਸ਼ੈੱਲ ਅਤੇ ਪੰਪ ਐਕਸ਼ਨ ਰਾਈਫ਼ਲ ਦੇ 2 ਸ਼ੈੱਲ ਬਰਾਮਦ ਕੀਤੇ ਗਏ ਹਨ। ਫ਼ਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8