ਚਾਈਨਾ ਡੋਰ ਦਾ ਕਹਿਰ, 4 ਸਾਲਾ ਬੱਚੇ ਦਾ ਵੱਢਿਆ ਗਲ਼ਾ
Tuesday, Nov 19, 2024 - 01:56 PM (IST)
ਖੰਨਾ (ਵਿਪਨ): ਖੰਨਾ 'ਚ ਚਾਇਨਾ ਡੋਰ ਦਾ ਕਹਿਰ ਦੇਖਣ ਨੂੰ ਮਿਲਿਆ, ਜਿਸ ਦਾ ਸ਼ਿਕਾਰ ਇਕ 4 ਸਾਲ ਦਾ ਬੱਚਾ ਹੋਇਆ। ਖੰਨਾ ਦੇ ਮਾਤਾ ਰਾਣੀ ਮੁਹੱਲਾ ਵਿਚ ਰਹਿਣ ਵਾਲੇ ਇਕ 4 ਸਾਲ ਦਾ ਪਰਵੀਸ਼ ਨਾਂ ਦਾ ਛੋਟਾ ਬੱਚਾ ਜੋ ਕਿ ਰੋਜ਼ਾਨਾ ਦੀ ਤਰ੍ਹਾਂ ਆਪਣੇ ਘਰ ਦੇ ਬਾਹਰ ਗਲੀ ਵਿਚ ਸਾਈਕਲ ਚਲਾ ਰਿਹਾ ਸੀ। ਇਸ ਦੌਰਾਨ ਇਕ ਵੱਢੀ ਹੋਈ ਪਤੰਗ ਨੂੰ ਫੜਨ ਦੇ ਚੱਕਰ ਵਿਚ ਭੱਜ ਰਹੇ ਬੱਚੀਆਂ ਦੇ ਹੱਥ ਵਿਚ ਫੜੀ ਪਲਾਸਟਿਕ ਦੀ ਡੋਰ ਪਰਵੀਸ਼ ਦੇ ਗਲੇ ਨੂੰ ਕੱਟਦੀ ਹੋਈ ਗਰਦਨ ਦੀਆਂ ਹੱਡੀਆਂ ਤੱਕ ਪਹੁੰਚ ਗਈ, ਜਿਸ ਨੂੰ ਤੁਰੰਤ ਇਕ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ, ਜਿੱਥੇ ਡਾਕਟਰਾਂ ਦੁਆਰਾ ਉਸ ਦੇ ਗਲੇ ਦਾ ਇਲਾਜ ਕਰਕੇ ਟਾਂਕੇ ਲਗਾਏ ਗਏ।
ਇਹ ਖ਼ਬਰ ਵੀ ਪੜ੍ਹੋ - ਪੰਜਾਬੀਆਂ ਨੂੰ ਮਿਲਣਗੇ ਢਾਈ-ਢਾਈ ਲੱਖ ਰੁਪਏ, ਜਾਣੋ ਕੀ ਨੇ ਸ਼ਰਤਾਂ
ਮਾਤਾ ਰਾਣੀ ਮੁਹੱਲਾ ਖੰਨਾ ਦੇ ਵਸਨੀਕ ਦੀਪਕ ਮਹਿਤਾ ਨੇ ਦੱਸਿਆ ਉਸ ਦਾ ਬੇਟਾ ਪਰਵੀਸ਼ 4 ਸਾਲ ਦਾ ਹੈ। ਉਹ ਗਲੀ 'ਚ ਸਾਈਕਲ ਚਲਾ ਰਿਹਾ ਸੀ। ਇਸ ਦੌਰਾਨ ਪਤੰਗ ਲੁੱਟਣ ਵਾਲੇ ਕੁਝ ਬੱਚੇ ਗਲੀ ਵਿਚ ਘੁੰਮ ਰਹੇ ਸਨ, ਜਿਨ੍ਹਾਂ ਵੱਲੋਂ ਸੁੱਟੀ ਡੋਰ ਪਰਵੀਸ਼ ਦੇ ਗਲੇ 'ਚ ਫਸ ਗਈ ਤੇ ਗਲਾ ਕੱਟਦੀ ਹੋਈ ਹੱਡੀਆਂ ਤਕ ਪਹੁੰਚ ਗਈ। ਜਿਵੇਂ ਹੀ ਬੱਚੇ ਦੇ ਪਰਿਵਾਰ ਨੂੰ ਪਤਾ ਲੱਗਿਆ ਉਹ ਬੱਚੇ ਨੂੰ ਤੁਰੰਤ ਖੰਨਾ ਦੇ ਇਕ ਨਿੱਜੀ ਹਸਪਤਾਲ ਲੈ ਗਏ, ਜਿੱਥੇ ਡਾਕਟਰ ਨੇ ਉਸ ਦੇ ਟਾਂਕੇ ਲਗਾਏ। ਦੀਪਕ ਨੇ ਕਿਹਾ ਭਗਵਾਨ ਦਾ ਸ਼ੁਕਰ ਹੈ ਕਿ ਬੱਚੇ ਦੀ ਜਾਨ ਬਚ ਗਈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8