US ''ਚ ਸਕੂਲ ਖੁੱਲ੍ਹਦੇ ਹੀ 3 ਹਫ਼ਤਿਆਂ ''ਚ 5 ਲੱਖ ਤੋਂ ਜ਼ਿਆਦਾ ਬੱਚੇ ਹੋਏ ਕੋਰੋਨਾ ਇਨਫੈਕਟਿਡ
Sunday, Sep 05, 2021 - 08:35 PM (IST)
ਨਵੀਂ ਦਿੱਲੀ/ਵਾਸ਼ਿੰਗਟਨ-ਅਮਰੀਕਾ 'ਚ ਸਕੂਲ ਖੁੱਲ੍ਹਦੇ ਹੀ ਬੱਚਿਆਂ 'ਚ ਕੋਰੋਨਾ ਇਨਫੈਕਸ਼ਨ ਫੈਲਣ ਲੱਗੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਪਿਛਲੇ 3 ਹਫ਼ਤਿਆਂ 'ਚ ਡੈਲਟਾ ਇਨਫੈਕਸ਼ਨ ਕਾਰਨ ਇਨਫੈਕਟਿਡ ਬੱਚਿਆਂ ਦੀ ਗਿਣਤੀ 'ਚ ਨਾਟਕੀ ਢੰਗ ਨਾਲ ਵਾਧਾ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਹੁਣ ਬੱਚਿਆਂ ਤੋਂ ਮਾਪੇ, ਅਧਿਆਪਕ ਅਤੇ ਸਟਾਫ ਅਤੇ ਹੋਰ ਲੋਕ ਵੀ ਇਨਫੈਕਟਿਡ ਹੋ ਰਹੇ ਹਨ। ਕੋਰੋਨਾ ਦੇ ਡੈਲਟਾ ਇਨਫੈਕਸ਼ ਕਾਰਨ ਹਸਪਤਾਲ 'ਚ ਦਾਖਲ ਹੋਣ ਵਾਲੇ ਹਰੇਕ ਉਮਰ ਸਮੂਹ 'ਚ 11 ਸਾਲ ਜਾਂ ਉਸ ਤੋਂ ਘੱਟ ਉਮਰ ਦੇ ਅਮਰੀਕੀ ਬੱਚੇ ਹਨ ਜੋ ਅਜੇ ਤੱਕ ਟੀਕਾਕਰਨ ਦੋ ਯੋਗ ਨਹੀਂ ਹੈ।
ਇਹ ਵੀ ਪੜ੍ਹੋ : ਉੱਤਰੀ ਇਰਾਕ 'ਚ ਸ਼ੱਕੀ ਆਈ.ਐੱਸ. ਦੇ ਹਮਲੇ 'ਚ 13 ਪੁਲਸ ਮੁਲਾਜ਼ਮ ਮਾਰੇ ਗਏ
ਅਮਰੀਕਨ ਏਕੇਡਮੀ ਆਫ ਪੀਡੀਆਟ੍ਰਿਕਸ (ਏ.ਏ.ਪੀ.) ਮੁਤਾਬਕ, 5 ਅਗਸਤ ਤੋਂ 26 ਅਗਸਤ ਤੱਕ ਅਮਰੀਕਾ 'ਚ 5,00,000 ਤੋਂ ਜ਼ਿਆਦਾ ਬੱਚੇ ਕੋਰੋਨਾ ਇਨਫੈਕਸ਼ਨ ਦੇ ਸ਼ਿਕਾਰ ਹੋਏ। ਇਨ੍ਹਾਂ 'ਚੋਂ ਘਟੋ-ਘੱਟ 203,962 ਮਾਮਲੇ 19 ਅਗਸਤ ਤੋਂ 26 ਅਗਸਤ ਦੇ ਹਫਤੇ 'ਚ ਸਾਹਮਣੇ ਆਏ। ਜਦਕਿ ਜੂਨ ਦੇ ਆਖਿਰ 'ਚ ਇਕ ਹਫਤਾਵਾਰੀ ਰਿਪੋਰਟ 'ਚ ਇਹ ਗਿਣਤੀ ਸਿਰਫ 8500 ਸੀ।
ਇਹ ਵੀ ਪੜ੍ਹੋ : ਯੂਰਪ 'ਚ ਡੇਢ ਸਾਲ ਬਾਅਦ ਸਕੂਲਾਂ 'ਚ ਪਰਤ ਰਹੇ ਹਨ ਬੱਚੇ
2020 ਤੋਂ ਲੈ ਕੇ ਹੁਣ ਤੱਕ ਕੁੱਲ 46 ਲੱਖ ਬੱਚਿਆਂ 'ਚ ਇਨਫੈਕਸ਼ਨ ਦੀ ਪੁਸ਼ਟੀ
ਏ.ਏ.ਪੀ. ਮੁਤਾਬਕ ਸੱਤ ਦਿਨਾਂ 'ਚ 23 ਇਨਫੈਕਟਿਡ ਬੱਚਿਆਂ ਨੇ ਦਮ ਤੋੜ ਦਿੱਤਾ। ਇਸ ਤੋਂ ਪਹਿਲਾਂ ਇਹ ਅੰਕੜਾ ਅੱਠ ਸੀ, ਇਨਫੈਕਸ਼ਨ ਨਾਲ ਮੌਤਾਂ 'ਚ ਬੱਚਿਆਂ ਦੀ ਹਿੱਸੇਦਾਰੀ 0.1 ਫੀਸਦੀ ਹੈ। ਰਿਪੋਰਟ ਮੁਤਾਬਕ ਮਾਰਚ 2020 ਤੋਂ ਲੈ ਕੇ ਹੁਣ ਤੱਕ ਕੁੱਲ 46 ਲੱਖ ਬੱਚਿਆਂ 'ਚ ਕੋਰੋਨਾ ਇਨਫੈਕਸ਼ਨ ਦੀ ਪੁਸ਼ਟੀ ਹੋਈ ਹੈ। ਏ.ਏ.ਪੀ. ਦੀ ਰਿਪੋਰਟ ਮੁਤਾਬਕ ਅਮਰੀਕਾ 'ਚ ਕੁੱਲ ਮਰੀਜ਼ਾਂ 'ਚੋਂ 22.4 ਫੀਸਦੀ ਬੱਚੇ ਹਨ।
ਇਹ ਵੀ ਪੜ੍ਹੋ : ਤੁਰਕੀ 'ਚ 116 ਸਾਲਾ ਮਹਿਲਾ ਨੇ ਕੋਰੋਨਾ ਨੂੰ ਦਿੱਤੀ ਮਾਤ
ਅਮਰੀਕਾ ਦੇ ਅੰਕੜੇ ਭਾਰਤ ਲਈ ਭਿਆਨਕ ਚਿਤਾਵਨੀ
ਅਮਰੀਕਾ ਦੇ ਇਹ ਅੰਕੜੇ ਭਾਰਤ ਲਈ ਇਕ ਭਿਆਨਕ ਚਿਤਾਵਨੀ ਹਨ। ਕਿਉਂਕਿ ਭਾਰਤ 'ਚ ਵੀ ਕਈ ਸੂਬਿਆਂ 'ਚ ਸਕੂਲ ਖੋਲ੍ਹ ਦਿੱਤੇ ਗਏ ਹਨ ਅਤੇ ਕਈ ਸੂਬਿਆਂ 'ਚ ਸਕੂਲ ਖੋਲ੍ਹਣ ਦੀ ਤਿਆਰੀ 'ਚ ਹੈ। ਭਾਰਤ 'ਚ ਬੀਤੇ 24 ਘੰਟਿਆਂ 'ਚ ਕੋਰੋਨਾ ਦੇ 42,618 ਤੋਂ ਜ਼ਿਆਦਾ ਨਵੇਂ ਕੇਸ ਸਾਹਮਣੇ ਆਏ ਹਨ ਜੋ 3 ਸਤੰਬਰ ਦੀ ਤੁਲਨਾ 'ਚ 6.0 ਫੀਸਦੀ ਘੱਟ ਹੈ। ਉਥੇ ਪਿਛਲੇ ਇਕ ਦਿਨ 'ਚ 330 ਕੋਰੋਨਾ ਮਰੀਜ਼ਾਂ ਦੀ ਮੌਤ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ ਵਧ ਕੇ 4,40,225 ਹੋ ਗਈ ਹੈ। ਭਾਰਤ 'ਚ ਹੁਣ 4 ਲੱਖ ਤੋਂ ਜ਼ਿਆਦਾ ਸਰਗਰਮ ਕੇਸ ਹਨ।
ਇਹ ਵੀ ਪੜ੍ਹੋ : ਗਿਨੀ ਦੇ ਰਾਸ਼ਟਰਪਤੀ ਭਵਨ ਨੇੜੇ ਭਾਰੀ ਗੋਲੀਬਾਰੀ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।