ਜ਼ਿੰਬਾਬਵੇ ''ਚ ਵਾਪਰਿਆ ਵੱਡਾ ਬੱਸ ਹਾਦਸਾ, 40 ਤੋਂ ਵਧੇਰੇ ਹਲਾਕ
Friday, Nov 16, 2018 - 02:00 PM (IST)

ਹਰਾਰੇ (ਜ਼ਿੰਬਾਬਵੇ)— ਜ਼ਿੰਬਾਬਵੇ ਦੀ ਪੁਲਸ ਦਾ ਕਹਿਣਾ ਹੈ ਕਿ ਦੇਸ਼ 'ਚ ਵਾਪਰੇ ਇਕ ਵੱਡੇ ਬੱਸ ਹਾਦਸੇ 'ਚ 40 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਗਈ ਹੈ। ਪੁਲਸ ਦੇ ਬੁਲਾਰੇ ਚੈਰਿਟੀ ਚਾਰਾਂਬਾ ਨੇ ਦੱਸਿਆ ਕਿ ਬੀਤੀ ਰਾਤ ਵਾਪਰੇ ਹਾਦਸੇ 'ਚ ਹੋਰ ਘੱਟੋ-ਘੱਟ 20 ਹੋਰ ਜ਼ਖਮੀ ਹੋਏ ਤੇ ਕੁਝ ਬੱਸ ਨੂੰ ਅੱਗ ਲੱਗਣ ਤੋਂ ਬਾਅਦ ਬੁਰੀ ਤਰ੍ਹਾਂ ਨਾਲ ਝੁਲਸ ਗਏ।
ਚਾਰਾਂਬਾ ਦਾ ਕਹਿਣਾ ਹੈ ਕਿ ਅਜੇ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸੱਕਿਆ ਹੈ। ਜ਼ਿੰਬਾਬਵੇ ਰੈੱਡ ਕ੍ਰਾਸ ਵਲੋਂ ਪੂਰੀ ਤਰ੍ਹਾਂ ਤਬਾਹ ਹੋਈ ਬੱਸੀ ਦੀ ਤਸਵੀਰ ਵੀ ਸਾਂਝੀ ਕੀਤੀ ਗਈ। ਇਹ ਦੁਰਘਟਨਾ ਗਵਾਂਗਾ ਜ਼ਿਲੇ 'ਚ ਹੋਈ, ਜੋ ਕਿ ਜ਼ਿੰਬਾਬਵੇ ਦੀ ਰਾਜਧਾਨੀ ਹਰਾਰੇ ਤੋਂ 550 ਕਿਲੋਮੀਟਰ (340 ਮੀਲ) ਦੱਖਣ ਵੱਲ ਹੈ।