ਤਾਲਿਬਾਨੀ ਹਮਲਿਆਂ ''ਚ 30 ਤੋਂ ਜ਼ਿਆਦਾ ਅਫਗਾਨੀ ਪੁਲਸ ਕਰਮਚਾਰੀਆਂ ਦੀ ਮੌਤ

05/11/2018 9:36:39 PM

ਹੇਰਾਤ— ਤਾਲਿਬਾਨੀ ਅੱਤਵਾਦੀਆਂ ਨੇ ਅਫਗਾਨਿਸਤਾਨ ਦੇ ਪੱਛਮੀ ਫਰਾਹ ਸੂਬੇ 'ਚ ਬੀਤੀ ਰਾਤ ਪੁਲਸ ਦੇ ਕਈ ਅੱਡਿਆਂ 'ਤੇ ਹਮਲੇ ਕਰਕੇ 30 ਤੋਂ ਜ਼ਿਆਦਾ ਪੁਲਸ ਕਰਮਚਾਰੀਆਂ ਦੀ ਹੱਤਿਆ ਕਰ ਦਿੱਤੀ। ਫਰਾਹ ਸੂਬਾਈ ਪ੍ਰੀਸ਼ਦ ਦੇ ਮੁਖੀ ਫਰੀਦ ਬਖਤਾਵਰ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਅੱਤਵਾਦੀਆਂ ਨੇ ਬਾਲਾਬੁਲੁਕ 'ਚ ਬੀਤੇ ਦਿਨ ਇਕ ਪੁਲਸ ਦੇ ਅੱਡੇ 'ਤੇ ਹਮਲਾ ਕਰ ਦਿੱਤਾ। ਹਮਲੇ 'ਚ ਘੱਟ ਤੋਂ ਘੱਟ 23 ਪੁਲਸ ਕਰਮਚਾਰੀ ਮਾਰੇ ਗਏ ਤੇ 3 ਹੋਰ ਜ਼ਖਮੀ ਹੋ ਗਏ। ਫਰਾਹ ਸੂਬੇ 'ਚ ਹੋਏ ਇਕ ਹੋਰ ਹਮਲੇ 'ਚ ਤਾਲਿਬਾਨੀ ਅੱਤਵਾਦੀਆਂ ਨੇ 11 ਪੁਲਸ ਕਰਮਚਾਰੀਆਂ ਦਾ ਕਤਲ ਕਰ ਦਿੱਤਾ ਤੇ ਵੱਡੀ ਗਿਣਤੀ 'ਚ ਹਥਿਆਰ ਤੇ ਹੋਰ ਉਪਕਰਨ ਲੁੱਟ ਲਏ।
ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਤਾਲਿਬਾਨੀ ਅੱਤਵਾਦੀਆਂ ਨੇ ਉੱਤਰੀ ਸੂਬੇ ਬਗਲਾਨ 'ਤੇ ਕਬਜ਼ਾ ਕਰ ਲਿਆ ਤੇ ਇਸ ਤੋਂ ਬਾਅਦ ਫਾਰਯਾਬ ਤੇ ਗਜਨੀ ਦੇ ਵਿਚਾਲੇ ਲਗਾਤਾਰ ਲੜਾਈ ਜਾਰੀ ਹੈ। ਫਰਾਹ ਸੂਬਾ ਕਈ ਮਹੀਨਿਆਂ ਤੋਂ ਤਾਲਿਬਾਨ ਦਾ ਗੜ੍ਹ ਬਣਿਆ ਹੋਇਆ ਹੈ ਤੇ ਖਾਸ ਤੌਰ 'ਤੇ ਬਾਲਾਬੁਲੁਕ ਜ਼ਿਲੇ 'ਚ ਭਾਰੀ ਲੜਾਈ ਚੱਲ ਰਹੀ ਹੈ।


Related News