ਮਲੇਸ਼ੀਆ ''ਚ ਦੋ ਮੈਟਰੋ ਟਰੇਨਾਂ ਦੀ ਟੱਕਰ ''ਚ 200 ਤੋਂ ਜ਼ਿਆਦਾ ਜ਼ਖ਼ਮੀ

Tuesday, May 25, 2021 - 12:44 AM (IST)

ਮਲੇਸ਼ੀਆ ''ਚ ਦੋ ਮੈਟਰੋ ਟਰੇਨਾਂ ਦੀ ਟੱਕਰ ''ਚ 200 ਤੋਂ ਜ਼ਿਆਦਾ ਜ਼ਖ਼ਮੀ

ਕੁਆਲਾਲੰਪੁਰ - ਮਲੇਸ਼ੀਆ ਵਿੱਚ ਸੋਮਵਾਰ ਨੂੰ ਰਾਜਧਾਨੀ ਕੁਆਲਾਲੰਪੁਰ ਵਿੱਚ ਪੈਟਰੋਨਾਸ ਟਵਿਨ ਟਾਵਰ ਦੇ ਕੋਲ ਇੱਕ ਭੂਮੀਗਤ ਸੁਰੰਗ ਵਿੱਚ ਦੋ ਮੈਟਰੋ ਲਾਈਟ ਰੇਲ ਟਰੇਨਾਂ ਦੇ ਟਕਰਾ ਜਾਣ ਨਾਲ 200 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। 

ਜ਼ਿਲ੍ਹਾ ਪੁਲਸ ਪ੍ਰਮੁੱਖ ਮੁਹੰਮਦ ਜੈਨਲ ਅਬਦੁੱਲਾ ਨੇ ਦੱਸਿਆ ਕਿ ਇਹ ਘਟਨਾ ਲੱਗਭੱਗ 8.45 ਵਜੇ 'ਤੇ ਹੋਈ, ਜਦੋਂ ਇੱਕ ਟਰੇਨ, ਜੋ ਮੁਰੰਮਤ ਤੋਂ ਬਾਅਦ ਖਾਲੀ ਸੀ, ਉਸੇ ਟ੍ਰੈਕ 'ਤੇ ਉਲਟ ਦਿਸ਼ਾ ਵਿੱਚ ਯਾਤਰਾ ਕਰ ਰਹੇ 213 ਮੁਸਾਫਰਾਂ ਨੂੰ ਲੈ ਜਾ ਰਹੀ ਦੂਜੀ ਟਰੇਨ ਨਾਲ ਟਕਰਾ ਗਈ। 

ਉਨ੍ਹਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ 47 ਲੋਗ ਗੰਭੀਰ ਰੂਪ ਨਾਲ ਜਖ਼ਮੀ ਹੋ ਗਏ ਅਤੇ 166 ਹੋਰ ਮਾਮੂਲੀ ਰੂਪ ਨਾਲ ਜ਼ਖ਼ਮੀ ਹੋਏ। ਹਾਦਸਾ ਪੈਟਰੋਨਾਸ ਟਾਵਰਾਂ ਦੇ ਬਾਹਰ ਕੇ.ਐੱਲ.ਸੀ.ਸੀ. ਸਟੇਸ਼ਨ ਤੋਂ ਕਰੀਬ 100 ਮੀਟਰ (330 ਫੁੱਟ) ਦੂਰ ਸੁਰੰਗ ਦੇ ਇੱਕ ਹਿੱਸੇ ਵਿੱਚ ਹੋਇਆ।

ਮੁਹੰਮਦ ਜੈਨਲ ਨੇ ਕਿਹਾ, “ਅਸੀਂ ਅਜੇ ਵੀ ਘਟਨਾ ਦੀ ਜਾਂਚ ਕਰ ਰਹੇ ਹਾਂ… ਪਰ ਸਾਨੂੰ ਸ਼ੱਕ ਹੈ ਕਿ ਸ਼ਾਇਦ ਟਰੇਨਾਂ  ਦੇ ਸੰਚਾਲਨ ਕੰਟਰੋਲ ਕੇਂਦਰ ਵਲੋਂ ਗਲਤ ਸੰਚਾਰ ਹੋਇਆ ਸੀ।”

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


author

Inder Prajapati

Content Editor

Related News