ਮਹਾਰਾਣੀ ਦੀ ਦੇਹ ਦੇ ਅੰਤਿਮ ਦਰਸ਼ਨਾਂ ਲਈ ਪਹੁੰਚੇ ਢਾਈ ਲੱਖ ਤੋਂ ਵੱਧ ਲੋਕ
Tuesday, Sep 20, 2022 - 06:21 PM (IST)
ਲੰਡਨ (ਭਾਸ਼ਾ)- ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ II ਦੇ ਅੰਤਿਮ ਦਰਸ਼ਨਾਂ ਲਈ 2.5 ਲੱਖ ਤੋਂ ਵੱਧ ਲੋਕ ਪੁੱਜੇ। ਮਹਾਰਾਣੀ ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਅੰਤਿਮ ਸੰਸਕਾਰ ਤੋਂ ਚਾਰ ਦਿਨ ਪਹਿਲਾਂ ਵੈਸਟਮਿੰਸਟਰ ਹਾਲ ਵਿੱਚ ਰੱਖਿਆ ਗਿਆ ਸੀ। ਮਹਾਰਾਣੀ ਐਲਿਜ਼ਾਬੈਥ II ਦੀ 8 ਸਤੰਬਰ ਨੂੰ 96 ਸਾਲ ਦੀ ਉਮਰ ਵਿੱਚ ਉਸਦੇ ਬਾਲਮੋਰਲ ਕੈਸਲ ਨਿਵਾਸ ਵਿੱਚ ਮੌਤ ਹੋ ਗਈ ਸੀ।
ਪੜ੍ਹੋ ਇਹ ਅਹਿਮ ਖ਼ਬਰ-ਯੂਕੇ ਦੇ ਪ੍ਰਧਾਨ ਮੰਤਰੀ ਨੂੰ ਜਲਦੀ ਹੀ ਅਮਰੀਕਾ ਨਾਲ ਵਪਾਰਕ ਸੌਦੇ ਦੀ ਉਮੀਦ ਨਹੀਂ
ਲੋਕ ਬੁੱਧਵਾਰ ਰਾਤ ਤੋਂ ਸੋਮਵਾਰ ਸਵੇਰੇ 6:30 ਵਜੇ ਤੱਕ ਵੈਸਟਮਿੰਸਟਰ ਹਾਲ ਵਿੱਚ ਰੱਖੇ ਗਏ ਉਸਦੇ ਤਾਬੂਤ ਦੀ ਅੰਤਿਮ ਝਲਕ ਪਾਉਣ ਲਈ ਕਤਾਰਾਂ ਵਿੱਚ ਲੱਗੇ ਹੋਏ ਸਨ। ਸੋਮਵਾਰ ਨੂੰ ਉਸ ਦਾ ਸੰਸਕਾਰ ਕਰ ਦਿੱਤਾ ਗਿਆ। ਇਹ ਕਤਾਰਾਂ ਟੇਮਜ਼ ਨਦੀ ਦੇ ਦੱਖਣੀ ਕੰਢੇ ਪਾਰਲੀਮੈਂਟ ਤੋਂ ਟਾਵਰ ਬ੍ਰਿਜ ਰਾਹੀਂ ਸਾਊਥਵਾਕ ਪਾਰਕ ਤੱਕ ਲੱਗੀਆਂ ਸਨ। ਬ੍ਰਿਟੇਨ ਦੀ ਸੱਭਿਆਚਾਰਕ ਮੰਤਰੀ ਮਿਸ਼ੇਲ ਡੋਨਲਨ ਨੇ ਸਕਾਈ ਨਿਊਜ਼ ਨੂੰ ਦੱਸਿਆ ਕਿ ਢਾਈ ਲੱਖ ਤੋਂ ਵੱਧ ਲੋਕ ਸੰਸਦ ਪਹੁੰਚੇ, ਪਰ ਇਹ ਅੰਦਾਜ਼ਨ ਅੰਕੜਾ ਹੈ ਅਤੇ ਸਰਕਾਰ ਅੰਤਿਮ ਅੰਕੜੇ ਦਾ ਪਤਾ ਲਗਾ ਰਹੀ ਹੈ।