ਸਿੰਗਾਪੁਰ ''ਚੋਂ 1 ਲੱਖ ਤੋਂ ਵੱਧ ਵਿਦੇਸ਼ੀ ਪੇਸ਼ੇਵਰਾਂ ਦਾ ਪਲਾਇਨ, ਜਾਣੋ ਵਜ੍ਹਾ

07/22/2021 12:44:57 PM

ਸਿੰਗਾਪੁਰ (ਬਿਊਰੋ): ਸਿੰਗਾਪੁਰ ਪ੍ਰਤੀ ਦੁਨੀਆ ਭਰ ਦੇ ਪੇਸ਼ੇਵਰਾਂ ਦੀ ਦਿਲਚਸਪੀ ਪਹਿਲਾਂ ਨਾਲ ਘੱਟ ਰਹੀ ਹੈ। ਕੋਰੋਨਾ ਕਾਲ ਵਿਚ ਇੱਥੇ ਕਰੀਬ 1.82 ਲੱਖ ਰੁਜ਼ਗਾਰ ਘੱਟ ਹੋਏ ਹਨ। ਮੰਨਿਆ ਜਾਂਦਾ ਹੈ ਕਿ ਭਾਰਤ, ਬ੍ਰਿਟੇਨ ਸਮੇਤ ਦੁਨੀਆ ਭਰ ਦੇ ਇਹਨਾਂ ਪੇਸ਼ੇਵਰਾਂ ਨੇ ਸਿੰਗਾਪੁਰ ਨੂੰ ਅਲਵਿਦਾ ਕਹਿ ਦਿੱਤਾ ਹੈ । ਇਹਨਾਂ ਵਿਚੋਂ ਕਈਆਂ ਨੂੰ ਸਖ਼ਤ ਕੋਵਿਡ ਨਿਯਮ, ਯਾਤਰਾ ਪਾਬੰਦੀਆਂ, ਟੀਕਿਆਂ ਦੀ ਕਮੀ, ਸਥਾਨਕ ਲੋਕਾਂ ਵੱਲੋਂ ਨੌਕਰੀ ਖੋਹੇ ਜਾਣ ਦੇ ਦੋਸ਼ਾਂ ਕਾਰਨ ਸਿੰਗਾਪੁਰ ਛੱਡਣਾ ਪਿਆ ਹੈ। 

ਵੈਲਥ ਮੈਨੇਜਮੈਂਟ ਕੰਸਲਟੈਂਟ ਜਿਮ ਸ਼ਾਰਪ ਦੱਸਦੇ ਹਨ ਕਿ ਬੀਤੇ ਸਾਲ ਨਵੰਬਰ ਵਿਚ ਉਹ ਬੀਮਾਰ ਪਿਤਾ ਨੂੰ ਦੇਖਣ ਮੈਨਚੈਸਟਰ ਗਿਆ ਸੀ ਪਰ ਫਿਰ ਕਦੇ ਸਿੰਗਾਪੁਰ ਨਹੀਂ ਪਰਤ ਸਕਿਆ। ਉਸ ਦੀ ਪਤਨੀ ਅਤੇ ਬੱਚੇ ਸਿੰਗਾਪੁਰ ਵਿਚ ਹੀ ਸਨ। ਹਰੇਕ ਵਾਰੀ ਉਸ ਦੀ ਐਪਲੀਕੇਸ਼ਨ ਖਾਰਿਜ ਕਰ ਦਿੱਤੀ ਗਈ।ਡੈਲਟਾ ਵੈਰੀਐਂਟ ਕਾਰਨ ਮਈ ਵਿਚ ਫਿਰ ਯਾਤਰਾ ਪਾਬੰਦੀਆਂ ਵਧਾ ਦਿੱਤੀਆਂ ਗਈਆਂ। ਅਖੀਰ ਉਸ ਨੇ ਨਿਰਾਸ਼ ਹੋ ਕੇ ਆਪਣੇ ਪਰਿਵਾਰ ਨੂੰ ਸਾਮਾਨ ਪੈਕ ਕਰ ਕੇ ਇੰਗਲੈਂਡ ਲਈ ਉਡਾਣ ਭਰਨ ਲਈ ਕਹਿ ਦਿੱਤਾ। ਹੁਣ ਉਹ ਦੁਬਈ ਜਾਣ ਦੀ ਯੋਜਨਾ ਬਣਾ ਰਹੇ ਹਨ ਜਿੱਥੇ ਪੇਸ਼ੇਵਰਾਂ ਨੂੰ ਅਪਨਾਇਆ ਜਾਂਦਾ ਹੈ।

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ 'ਚ 'ਡੈਲਟਾ' ਵੈਰੀਐਂਟ ਦਾ ਪ੍ਰਕੋਪ, ਮਾਮਲਿਆਂ 'ਚ ਵਾਧਾ ਜਾਰੀ

ਮੂਵਰਸ ਐਂਡ ਪੈਕਰਸ ਕੰਪਨੀ ਸਾਂਤਾ ਫੇ ਦੇ ਪ੍ਰਬੰਧ ਨਿਰਦੇਸ਼ਕ ਐਂਡਮ ਸਲੋਅਮ ਦੱਸਦੇ ਹਨ ਕਿ ਸਿੰਗਾਪੁਰ ਛੱਡਣ ਵਾਲਿਆਂ ਦੀ ਗਿਣਤੀ ਆਉਣ ਵਾਲਿਆਂ ਦੀ ਗਿਣਤੀ ਨਾਲੋਂ ਵੱਧ ਹੈ। ਸਾਨੂੰ ਉਹਨਾਂ ਲੋਕਾਂ ਲਈ ਵਧੀਕ ਸਲਾਟ ਲੱਭਣ ਵਿਚ ਮਿਹਨਤ ਕਰਨੀ ਪੈ ਰਹੀ ਹੈ, ਜੋ ਦੇਸ਼ ਛੱਡਣਾ ਚਾਹੁੰਦੇ ਹਨ। ਜਦੋਂ ਸਿੰਗਾਪੁਰ ਨੇ ਕੋਵਿਡ ਕਾਰਨ ਸਖ਼ਤ ਯਾਤਰਾ ਨਿਯਮ ਲਾਗੂ ਕੀਤੇ ਸਨ ਉਦੋਂ 60 ਹਜ਼ਾਰ ਲੋਕ ਵਿਦੇਸ਼ ਵਿਚ ਸਨ। ਇਹਨਾਂ ਵਿਚੋਂ ਜ਼ਿਆਦਾਤਰ ਲੋਕ ਪਰਤ ਨਹੀਂ ਸਕੇ। ਇਹਨਾਂ ਵਿਚੋਂ ਆਈ.ਟੀ. ਪੇਸ਼ੇਵਰ ਵੈਂਕਟੇਸ਼ ਹਨ। ਉਹ ਦੱਸਦੇ ਹਨ ਕਿ ਸਿੰਗਾਪੁਰ ਵਿਚ ਸਥਾਨਕ ਲੋਕਾਂ ਦਾ ਵਿਰੋਧੀ ਵਿਵਹਾਰ ਝੱਲਣਾ ਪੈ ਰਿਹਾ ਹੈ। ਉੱਥੇ ਵਪਾਰ ਵਿਸ਼ਲੇਸ਼ਕ ਏਲੇਨ ਗਿਲੋਰੀ ਨੂੰ ਫਰਾਂਸ ਪਰਤਣਾ ਪਿਆ ਹੈ ।ਉਹ ਕਹਿੰਦੀ ਹੈ ਕਿ ਟੀਕੇ ਦੀ ਬੁਕਿੰਗ ਲਈ ਗੈਰ ਸਿੰਗਾਪੁਰੀ ਨਾਗਰਿਕਾਂ ਨੂੰ ਸਿਰਫ ਇਕ ਦਿਨ ਦਿੱਤਾ ਜਾ ਰਿਹਾ ਹੈ। ਇਸ ਨਾਲ ਸਾਫ ਹੈ ਕਿ ਸਿੰਗਾਪੁਰ ਪ੍ਰਵਾਸੀਆਂ ਲਈ ਸੁਪਰ ਫ੍ਰੈਂਡਲੀ ਨਹੀਂ ਰਿਹਾ।

ਕੰਪਨੀਆਂ ਵਿਚ ਘਟੇ ਵਿਦੇਸ਼ੀ ਵਰਕਰ
ਸਿੰਗਾਪੁਰ ਵਿਦੇਸ਼ੀ ਕਿਰਤ 'ਤੇ ਆਪਣੀ ਨਿਰਭਰਤਾ ਘੱਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਮਾਰਚ ਵਿਚ ਸਾਬਕਾ ਮਨੁੱਖੀ ਸ਼ਕਤੀ ਮੰਤਰੀ ਜੋਸੇਫਿਨ ਟੀ.ਓ. ਨੇ ਕੰਪਨੀਆਂ ਤੋਂ ਸਿੰਗਾਪੁਰ ਦੇ ਮੂਲ ਵਸਨੀਕਾਂ ਨੂੰ ਮਜ਼ਬੂਤ ਕਰਨ ਦੀ ਅਪੀਲ ਕੀਤੀ ਸੀ। ਪਿਛਲੇ ਸਾਲ ਈ.ਪੀ. (Employment Pass) ਹੋਲਡਰ ਦੀ ਤਨਖਾਹ ਵੀ ਦੁੱਗਣੀ ਵਧਾ ਦਿੱਤੀ ਸੀ।ਇਸ ਨਾਲ ਵਿਦੇਸ਼ੀ ਪੇਸ਼ੇਵਰਾਂ ਲਈ ਕੰਮ ਲੱਭਣ ਦਾ ਸੰਘਰਸ਼ ਵੱਧ ਗਿਆ ਹੈ। ਬਲੈਕ ਸਵਾਨ ਗਰੁੱਪ ਦੇ ਰਿਚਰਡ ਐਲਡ੍ਰਿਜ ਦੱਸਦੇ ਹਨ ਕਿ ਜੇਕਰ ਤੁਸੀਂ ਕੰਪਨੀ ਦੇ ਨਿਰਦੇਸ਼ਕ ਹੋ ਤਾਂ ਕੰਮ ਲਈ ਈ.ਪੀ. ਹੋਲਡਰ ਨੂੰ ਨੌਕਰੀ 'ਤੇ ਰੱਖਣਾ ਮੁਸ਼ਕਲ ਕੰਮ ਹੈ।'' ਇਸ ਕੰਪਨੀ ਦੇ 2019 ਦੇ ਪਲੇਸਟਮੈਂਟ ਵਿਚ 25 ਫੀਸਦੀ ਈ.ਪੀ. ਧਾਰਕ ਸਨ ਪਰ 2021 ਵਿਚ ਇਕ ਵੀ ਵਿਦੇਸ਼ੀ ਨੂੰ ਜਗ੍ਹਾ ਨਹੀਂ ਮਿਲੀ। 

ਨੋਟ- ਇਸ ਖ਼ਬਰ ਬਾਰੇ ਆਪਣੀ ਰਾਏ ਕੁਮੈਂਟ ਬਾਕਸ ਵਿਚ ਜ਼ਰੂਰ ਦਿਓ।
 


Vandana

Content Editor

Related News