ਚੀਨ 'ਚ ਇਮਾਰਤ ਡਿੱਗਣ ਕਾਰਨ 20 ਤੋਂ ਵਧ ਲੋਕ ਫਸੇ ਤੇ 39 ਹੋਰ ਲਾਪਤਾ

Saturday, Apr 30, 2022 - 11:34 PM (IST)

ਬੀਜਿੰਗ-ਚੀਨ ਦੇ ਮੱਧ ਹੁਨਾਨ ਸੂਬੇ 'ਚ 6 ਮੰਜ਼ਿਲਾਂ ਇਕ ਰਿਹਾਇਸ਼ੀ ਇਮਾਰਤ ਡਿੱਗਣ ਕਾਰਨ 39 ਲੋਕ ਲਾਪਤਾ ਹੋ ਗਏ ਅਤੇ 23 ਹੋਰ ਫਸ ਗਏ ਹਨ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਫਸੇ ਹੋਏ ਅਤੇ ਜ਼ਖਮੀ ਲੋਕਾਂ ਨੂੰ ਬਚਾਉਣ ਲਈ ਹੋਰ ਸੰਭਵ ਕੋਸ਼ਿਸ਼ ਕਰਨ ਦਾ ਹੁਕਮ ਦਿੱਤਾ ਹੈ।

ਇਹ ਵੀ ਪੜ੍ਹੋ : ਸਕੂਲ ਟਾਈਮਿੰਗ ਨੂੰ ਲੈ ਕੇ ਦੁਚਿੱਤੀ ਦੀ ਸਥਿਤੀ 'ਚ ਇਹ ਸਕੂਲ

ਪੰਜ ਲੋਕਾਂ ਨੂੰ ਬਚਾਅ ਲਿਆ ਗਿਆ ਹੈ ਅਤੇ ਉਨ੍ਹਾਂ ਨੂੰ ਨੇੜਲੇ ਹਸਤਪਾਲਾਂ 'ਚ ਦਾਖ਼ਲ ਕਰਵਾਇਆ ਗਿਆ ਹੈ। ਸਰਕਾਰੀ 'ਚਾਈਨਾ ਗਲੋਬਲ ਟੈਲੀਵਿਜ਼ਨ ਨੈੱਟਵਰਕ' ਦੀ ਖ਼ਬਰ ਮੁਤਾਬਕ 6 ਮੰਜ਼ਿਲਾਂ ਇਮਾਰਤ ਸ਼ੁੱਕਰਵਾਰ ਦੁਪਹਿਰ ਚਾਂਗਸ਼ਾ ਸ਼ਹਿਰ ਦੇ ਵਾਂਗਚੇਂਗ ਸੂਬੇ 'ਚ ਡਿੱਗ ਗਈ। ਖ਼ਬਰ ਮੁਤਾਬਕ ਬਚਾਅ ਦਲ ਲੋਕਾਂ ਦੀ ਭਾਲ ਕਰ ਰਹੇ ਹਨ ਕਿਉਂਕਿ 39 ਹੋਰ ਦੇ ਲਾਪਤਾ ਹੋਣ ਦੀ ਸੂਚਨਾ ਹੈ। ਇਮਾਰਤ ਦੇ ਮਾਲਕ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ।

ਇਹ ਵੀ ਪੜ੍ਹੋ : ਪਟਿਆਲਾ ਹਿੰਸਾ ਮਾਮਲੇ 'ਚ ਬਰਜਿੰਦਰ ਪਰਵਾਨਾ ਨੂੰ ਪੁਲਸ ਨੇ ਕੀਤਾ ਗ੍ਰਿਫ਼ਤਾਰ (ਵੀਡੀਓ)

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News