''ਵਰਜਿਨ ਟ੍ਰੇਨ'' ''ਚ ਔਰਤ ਨਾਲ ਛੇੜਛਾੜ, ਮੰਗੀ ਮੁਆਫੀ
Friday, Jan 05, 2018 - 05:29 AM (IST)

ਲੰਡਨ — ਟ੍ਰੇਨ 'ਚ ਔਰਤਾਂ ਦੇ ਨਾਲ ਬਦਸਲੂਕੀ ਦੀਆਂ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਜ਼ਿਆਦਾਤਰ ਮਾਮਲਿਆਂ 'ਚ ਔਰਤਾਂ ਸ਼ਰਮ ਕਾਰਨ ਸ਼ਿਕਾਇਤ ਨਹੀਂ ਕਰਦੀਆਂ। ਕਈ ਵਾਰ ਹਿੰਮਤ ਦਿਖਾ ਕੇ ਉਹ ਜਦੋਂ ਆਪਣੇ ਨਾਲ ਹੋਈ ਛੇੜਛਾੜ ਦੀ ਵਾਰਦਾਤ ਦੀ ਸ਼ਿਕਾਇਤ ਕਰਦੀਆਂ ਹਨ ਤਾਂ ਜਦੋਂ ਇਸ ਸ਼ਿਕਾਇਤ 'ਤੇ ਕਾਰਵਾਈ ਕਰਨ ਦੀ ਬਜਾਏ ਉਸ ਨੂੰ ਸ਼ਰਮਸਾਰ ਕਰਨ ਦੇਣ ਵਾਲਾ ਜਵਾਬ ਮਿਲੇ ਤਾਂ ਸੋਚੋਂ ਕਿਵੇਂ ਲੱਗਦਾ ਹੋਵੇਗਾ? ਬ੍ਰਿਟੇਨ 'ਚ ਇਕ ਔਰਤ ਨੂੰ ਅਜਿਹੀ ਹੀ ਸਥਿਤੀ ਤੋਂ ਗੁਜਰਣਾ ਪਿਆ, ਜਿੱਥੇ ਟ੍ਰੇਨ 'ਚ ਹੋਈ ਛੇੜਛਾੜ ਦੀ ਸ਼ਿਕਾਇਤ ਕਰਨ 'ਤੇ ਉਸ ਨੂੰ ਸ਼ਰਮਸਾਰ ਕਰਨ ਦੇਣ ਵਾਲਾ ਜਵਾਬ ਦਿੱਤਾ ਗਿਆ।
ਬ੍ਰਿਟੇਨ 'ਚ ਰਹਿਣ ਵਾਲੀ ਐਮਿਲੀ ਲੁਸਿੰਡਾ ਵਰਡਿਨ ਟ੍ਰੇਨ 'ਚ ਸਫਰ ਕਰ ਰਹੀ ਸੀ। ਸਫਰ ਦੌਰਾਨ ਇਕ ਬਜ਼ੁਰਗ ਮੈਨੇਜਰ ਨੇ ਉਸ ਨੂੰ 'ਹਨੀ' ਕਹਿ ਕੇ ਬੁਲਾਇਆ। ਐਨਿਮਲੀ ਨੂੰ ਇਹ ਚੰਗਾ ਨਾ ਲੱਗਾ। ਉਸ ਨੇ ਇਸ ਗੱਲ ਦੀ ਸ਼ਿਕਾਇਤ ਵਰਜਿਨ ਟ੍ਰੇਨ ਕੰਪਨੀ ਨੂੰ ਕੀਤੀ, ਪਰ ਕੰਪਨੀ ਵੱਲੋਂ ਜਵਾਬ ਐਮਿਲੀ ਨੂੰ ਮਿਲਿਆ ਉਹ ਬਹੁਤ ਹੈਰਾਨ ਕਰ ਦੇਣ ਵਾਲਾ ਸੀ।
ਐਮਿਲੀ ਨੇ ਟਵੀਟ ਦੇ ਜ਼ਰੀਏ ਕੰਪਨੀ ਨੂੰ ਘਟਨਾ ਦੇ ਬਾਰੇ ਜਾਣਕਾਰੀ ਦਿੱਤੀ ਅਤੇ ਲਿੱਖਿਆ ਕਿ ਟ੍ਰੇਨ 'ਚ ਬਜ਼ੁਰਗ ਮੈਨੇਜਰ ਨੇ ਮੈਨੂੰ ਬੁਲਾਉਣ ਲਈ 'ਹਨੀ' ਸ਼ਬਦ ਦਾ ਇਸਤੇਮਾਲ ਕੀਤਾ ਸੀ। ਇਸ ਦੇ ਜਵਾਬ 'ਚ ਕੰਪਨੀ ਨੇ ਲਿੱਖਿਆ ਕਿ ਸੋਰੀ ਐਮਿਲੀ, ਤੁਸੀਂ ਅਗਲੀ ਵਾਰ '' ਜਾਂ '' ਕਹਿ ਕੇ ਸੰਬੋਧਿਤ ਕਰਾਉਣਾ ਚਾਵੇਗੀ। ਕੰਪਨੀ ਦੇ ਇਸ ਟਵੀਟ ਨਾਲ ਐਮਿਲੀ ਹੈਰਾਨ ਰਹਿ ਗਈ।
ਇਸ ਟਵੀਟ ਤੋਂ ਬਾਅਦ ਵਰਜਿਨ ਕੰਪਨੀ ਨੂੰ ਲੋਕਾਂ ਨੇ ਲੰਬੇ ਹੱਥੀ ਲਿਆ। ਕੰਪਨੀ ਨੇ ਜਲਦ ਹੀ ਇਸ ਟਵੀਟ ਨੂੰ ਡਿਲੀਟ ਕਰ ਦਿੱਤਾ, ਪਰ ਐਮਿਲੀ ਤੋਂ ਟਵੀਟ ਦਾ ਸਕ੍ਰੀਨਸ਼ਾਰਟ ਲੈ ਉਸ ਨੂੰ ਆਪਣੇ ਵਾਲ 'ਤੇ ਪੋਸਟ ਕਰ ਦਿੱਤਾ। ਜਿਸ ਤੋਂ ਬਾਅਦ ਲੋਕਾਂ ਨੇ ਵਰਜਿਨ ਕੰਪਨੀ 'ਤੇ ਨਿਸ਼ਾਨਾ ਵਿੰਨਿਆ। ਉਥੇ ਹੀ ਉਨ੍ਹਾਂ ਐਮਿਲੀ ਦੀ ਇਸ ਬਹਾਦਰੀ ਦੀ ਵੀ ਤਰੀਫ ਕੀਤੀ। ਜਿਸ ਤੋਂ ਬਾਅਦ ਵਰਜਿਨ ਟ੍ਰੇਨ ਦੀ ਸਾਈਟ ਵੱਲੋਂ ਮੁਆਫੀ ਮੰਗੀ ਗਈ।